ਮਹਾਨ ਪੈਦਲ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ ਕਪੂਰਥਲਾ ਤੋਂ ਗੁ: ਟਾਹਲੀ ਸਾਹਿਬ ਬਲੇਰਖਾਨਪੁਰ ਪੁੱਜੀ ਮਹਾਨ ਪੈਦਲ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ
Publish Date: Mon, 29 Jun 2026 09:50 PM (IST)
Updated Date: Mon, 29 Jun 2026 09:52 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 431ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਸਬੰਧ ਵਿਚ ਸ਼ਬਦ ਚੌਂਕੀ ਜਥਾ (ਰਜਿ.) ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 17ਵੀਂ ਮਹਾਨ ਪੈਦਲ ਯਾਤਰਾ ਵੱਖ-ਵੱਖ ਥਾਵਾਂ ਤੋਂ ਪੜਾਅ ਤੈਅ ਕਰਦੀ ਹੋਈ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲ੍ਹੇਰਖਾਨਪੁਰ ਵਿਖੇ ਪੁੱਜੀ, ਜਿਥੇ ਸੰਤ ਬਾਬਾ ਲੀਡਰ ਸਿੰਘ ਸੈਫਲਾਾਬਾਦ ਜੀ ਦੀ ਸਰਪ੍ਰਸਤੀ ਵਿਚ ਸ਼ਰਧਾਲੂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਗੁਰੂ ਮਹਾਰਾਜ ਜੀ ਤੇ ਸੰਗਤਾਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਹ ਮਹਾਨ ਪੈਦਲ ਯਾਤਰਾ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਆਰੰਭ ਹੋ ਕੇ ਸ਼ਹਿਰ ਵਿਚੋਂ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਤਲਵੰਡੀ ਮਹਿਮਾ, ਰਜਾਪੁਰ, ਨੱਥੂਚਾਹਲ, ਧੰਦਲਾਂ, ਬਲੇਰਖਾਨਪੁਰ ਸਮੇਤ ਤਕਰੀਬਨ 35 ਥਾਵਾਂ ਤੋਂ ਪੜ੍ਹਾਅ ਕਰਦੇ ਹੋਏ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਈ। ਇਸੇ ਦੌਰਾਨ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਜੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਸੰਗਤਾਂ ਨੇ ਕਪੂਰਥਲਾ ਸ਼ਹਿਰ ਤੋਂ ਵਿਸ਼ਾਲ ਨਗਰ ਕੀਰਤਨ ਲੈ ਕੇ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਪ੍ਰਬੰਧਕਾਂ, ਪੰਜਾਂ ਪਿਆਰਿਆਂ ਤੇ ਦੁਲਾਰਿਆਂ ਦਾ ਸਿਰੋਪਾਓ ਭੇਟ ਕਰਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ (ਸੇਵਾ ਸੋਸਾਇਟੀ) ਕਪੂਰਥਲਾ ਦੇ ਗੱਤਕਾ ਖਿਡਾਰੀਆਂ ਵੱਲੋਂ ਗੱਤਕਾਬਾਜ਼ੀ ਦੇ ਜੋਹਰ ਵਿਖਾ ਕੇ ਇਸ ਮਹਾਨ ਨਗਰ ਕੀਰਤਨ ਵਿਚ ਖਾਲਸਾਈ ਜਾਹੋ-ਜਲਾਲ ਭਰਨ ਵਿਚ ਵਡਮੁੱਲਾ ਯੋਗਦਾਨ ਪਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਪੈਦਲ ਯਾਤਰਾ ਹਰ ਸਾਲ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਖੇ 5 ਜੁਲਾਈ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖ ਕੇ ਮਨਾਏ ਜਾਂਦੇ ਸਲਾਨਾ ਜੋੜ ਮੇਲੇ ਦੀਆਂ ਖੁਸ਼ੀਆਂ ਦੇ ਸਬੰਧ ਵਿਚ ਆਯੋਜਿਤ ਕੀਤੀ ਜਾਂਦੀ ਹੈ। ਇਸ ਮੌਕੇ ਬਾਬਾ ਸੁੱਖਾ ਸਿੰਘ ਲੰਗਰਾਂ ਵਾਲੇ, ਬਾਬਾ ਹੀਰਾ ਸਿੰਘ, ਜਸਵੀਰ ਸਿੰਘ ਟੌਹਰ, ਸੁਖਜਿੰਦਰ ਸਿੰਘ ਸਰਪੰਚ ਬਲੇਰ ਖਾਨਪੁਰ, ਬਲਵਿੰਦਰ ਸਿੰਘ ਸੁੰਨੜਾ, ਗੁਰਮੇਜ ਸਿੰਘ, ਗੁਰਚਰਨ ਸਿੰਘ ਨੰਬੜਦਾਰ, ਚਰਨਜੀਤ ਸਿੰਘ ਚੰਨਾ, ਪਰਮਜੀਤ ਸਿੰਘ ਭੇਟਾਂ, ਸੁਰਜੀਤ ਸਿੰਘ ਨੀਟੂ ਸਾਬਕਾ ਸਰਪੰਚ ਧੰਦਲ, ਸਤਵਿੰਦਰ ਸਿੰਘ ਵਿਰਦੀ, ਲਸ਼ਕਰ ਸਿੰਘ, ਮਾਸਟਰ ਸੁਖਵਿੰਦਰ ਸਿੰਘ ਗੋਲਡੀ, ਗੁਰਦਿਆਲ ਸਿੰਘ, ਨੰਬਰਦਾਰ ਪ੍ਰਗਟ ਸਿੰਘ ਸਿੱਧਪੁਰ, ਵੈਦ ਬਿਕਰਮਜੀਤ ਸਿੰਘ, ਦਲਵੀਰ ਸਿੰਘ ਰਾਣਾ ਸੁੰਨੜ, ਤਰਲੋਚਨ ਸਰਪੰਚ ਸੁੰਨੜਵਾਲ ਆਦਿ ਹਾਜ਼ਰ ਸਨ।