ਜ਼ੋਨਲ ਖੇਡਾਂ ’ਚ ਨਡਾਲਾ ਸਕੂਲ ਨੇ ਮਾਰੀਆਂ ਮੱਲਾਂ
ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਖੇਡਾਂ ਵਿੱਚ ਮਾਰੀਆਂ ਮੱਲਾਂ
Publish Date: Wed, 28 Aug 2024 09:47 PM (IST)
Updated Date: Thu, 29 Aug 2024 04:09 AM (IST)
ਜ਼ੋਨਲ ਖੇਡਾਂ ’ਚ ਨਡਾਲਾ ਸਕੂਲ ਨੇ ਮਾਰੀਆਂ ਮੱਲਾਂ
ਕੈਪਸ਼ਨ : 28ਕੇਪੀਟੀ53 ਜ਼ੋਨਲ ਖੇਡਾਂ ਜੇਤੂ ਵਿਦਿਆਰਥੀ ਸਕੂਲ ਪ੍ਰਿੰਸੀਪਲ ਦਲਵੀਰ ਕੌਰ ਤੇ ਅਧਿਆਪਕਾਂ ਨਾਲ । ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ: ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦੀਆਂ 13 ਟੀਮਾਂ ਨੇ ਪੰਜਾਬ ਸਕੂਲ ਜ਼ੋਨਲ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚੋਂ 9 ਟੀਮਾਂ ਨੇ ਪਹਿਲੇ ਸਥਾਨ ਅਤੇ 4 ਟੀਮਾਂ ਦੂਸਰੇ ਸਥਾਨ ਤੇ ਰਹੀਆਂ । ਪਹਿਲੇ ਸਥਾਨ ’ਤੇ ਰਹਿਣ ਵਾਲਿਆਂ ਟੀਮਾਂ ਵਿਚ ਬੈਡਮਿੰਟਨ ਅੰਡਰ 19 ਕੁੜੀਆਂ, ਅੰਡਰ 17 ਬੈਡਮਿੰਟਨ ਮੁੰਡੇ, ਵਾਲੀਬਾਲ ਅੰਡਰ 19 ਅਤੇ ਅੰਡਰ 17 ਮੁੰਡੇ, ਰੱਸਾ ਕੱਸੀ ਅੰਡਰ 19 ਕੁੜੀਆਂ, ਅੰਡਰ 19 ਮੁੰਡੇ, ਫੁੱਟਬਾਲ ਅੰਡਰ 19 ਮੁੰਡੇ, ਕਬੱਡੀ ਸਰਕਲ ਅੰਡਰ19 ਮੁੰਡੇ ਅਤੇ ਚੈਂਸ ਚ ਅੰਡਰ 19 ਮੁੰਡਿਆਂ ਦੀਆਂ ਟੀਮਾਂ ਸਨ । ਜਦਕਿ 4ਟੀਮਾਂ ਦੂਜੇ ਸਥਾਨ ਤੇ ਰਹੀਆਂ ਜਿਸ ਚ ਖੋ-ਖੋ ਅੰਡਰ19 ਅਤੇ ਅੰਡਰ 17 ਮੁੰਡੇ, ਅੰਡਰ19 ਬੈਡਮਿੰਟਨ ਮੁੰਡੇ, ਕਬੱਡੀ ਸਟਾਈਲ ਅੰਡਰ 19 ਮੁੰਡੇ ਦੂਸਰੇ ਸਥਾਨ ਤੇ ਰਹੇ।ਇਸ ਮੌਕੇ ਸਕੂਲ ਪ੍ਰਧਾਨ ਸੰਤ ਬਾਬਾ ਤਰਲੋਕ ਸਿੰਘ ਤੇ ਸਕੂਲ ਦੇ ਪ੍ਰਿੰਸੀਪਲ ਦਲਵੀਰ ਕੌਰ ਮਾਨ ਨੇ ਜੇਤੂ ਵਿਦਿਆਰਥੀਆਂ ਉਹਨਾਂ ਦੇ ਮਾਤਾ-ਪਿਤਾ ਅਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਵਧੀਆ ਕਾਰਜ ਗੁਜਾਰੀ ਪੇਸ਼ ਕਰਨ ਲਈ ਸ਼ੁਭ ਇਛਾਵਾਂ ਦਿੱਤੀਆਂ ।