ਨਸ਼ਾ-ਮੁਕਤ ਤੇ ਜਾਗਰੂਕ ਸਮਾਜ ਦੀ ਉਸਾਰੀ ਦਾ ਦਿੱਤਾ ਸੱਦਾ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਕਾਨਫਰੰਸ, ਨਸ਼ਾ-ਮੁਕਤ ਅਤੇ ਜਾਗਰੂਕ ਸਮਾਜ ਦੀ ਉਸਾਰੀ ਦਾ ਦਿੱਤਾ ਸੱਦਾ
Publish Date: Fri, 10 Jul 2026 09:20 PM (IST)
Updated Date: Fri, 10 Jul 2026 09:21 PM (IST)
ਫਲੈਗ ਲਗਾਓ ਜੀ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਨੇ ਕਰਵਾਈ ਸੁਲਤਾਨਪੁਰ ਲੋਧੀ ’ਚ ਵਿਸ਼ਾਲ ਕਾਨਫਰੰਸ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਵੱਲੋਂ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਈਦਾ ਤੇ ਸੰਤੋਖ ਸਿੰਘ ਭੌਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਗਈ। ਕਾਨਫਰੰਸ ਦਾ ਮੁੱਖ ਉਦੇਸ਼ ਵਾਲਮੀਕਿ ਸਮਾਜ ਨੂੰ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਜਾਗਰੂਕ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਵਿੱਚ ਏਕਤਾ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਸੰਗਠਨ ਦੀਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਵਰਿੰਦਰਜੀਤ ਬੁੱਧੂ ਮਨਿਆਲਾ ਨੂੰ ਜ਼ਿਲ੍ਹਾ ਪ੍ਰਧਾਨ, ਯਾਦਵਿੰਦਰ ਸਿੰਘ ਯਾਦੂ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਬਾਬਾ ਗੁਰਨਾਮ ਦਾਸ ਫਰੀਦਸਰਾਂ ਵਾਲਿਆਂ ਨੂੰ ਜਨਰਲ ਬਾਡੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਕਾਨਫਰੰਸ ਵਿੱਚ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਚੇਅਰਮੈਨ ਸਤਿਗੁਰੂ ਪ੍ਰਗਟ ਨਾਥ ਜੀ, ਬਾਬਾ ਨਛੱਤਰ ਨਾਥ ਸ਼ੇਰਗਿੱਲ ਜੀ ਅੰਮ੍ਰਿਤਸਰ ਵਾਲੇ ਅਤੇ ਬਾਬਾ ਜੀਤ ਸਿੰਘ ਜੀ ਫਰੀਦਸਰਾਂਏ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਪ੍ਰਗਟ ਨਾਥ ਜੀ ਨੇ ਕਿਹਾ ਕਿ ਸਮਾਜ ਦੀ ਤਰੱਕੀ ਦਾ ਆਧਾਰ ਸਿੱਖਿਆ, ਏਕਤਾ ਅਤੇ ਚੰਗੇ ਸੰਸਕਾਰ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿੱਖਿਆ, ਰੁਜ਼ਗਾਰ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਸਮੂਹ ਵਾਲਮੀਕੀ ਸਮਾਜ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਰੱਖਿਆ ਕਰਨ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਬਾਬਾ ਪ੍ਰਗਟ ਨਾਥ ਜੀ ਨੇ ਕਿਹਾ ਕਿ ਜਿਹੜਾ ਸਮਾਜ ਸਿੱਖਿਆ, ਅਨੁਸ਼ਾਸਨ ਅਤੇ ਏਕਤਾ ਨੂੰ ਅਪਣਾਉਂਦਾ ਹੈ, ਉਹੀ ਹਰ ਖੇਤਰ ਵਿੱਚ ਤਰੱਕੀ ਕਰਦਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਦੇਣੇ ਚਾਹੀਦੇ ਹਨ ਤਾਂ ਜੋ ਉਹ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਮੌਕੇ ਹਾਜ਼ਰ ਬੁਲਾਰਿਆਂ ਨੇ ਵੀ ਸਮਾਜ ਨੂੰ ਸੰਗਠਿਤ ਰਹਿਣ, ਸਿੱਖਿਆ ਨੂੰ ਪ੍ਰਮੁੱਖਤਾ ਦੇਣ ਅਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਮਰਜੀਤ ਸਿੰਘ ਈਦਾ ਪੰਜਾਬ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ, ਬਾਲ ਜੋਗੀ ਸੰਤ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਬਾਬਾ ਨਛੱਤਰ ਨਾਥ ਜੀ ਚਰਨ ਦਾਸ ਨੂਰਪੁਰ ਵਾਲੇ, ਸੰਤੋਖ ਸਿੰਘ ਭੌਰ, ਗੁਰਪ੍ਰੀਤ ਜਾਮਾ, ਸੋਨੂ ਭੁਲਾਣਾ, ਬਲਵਿੰਦਰ ਸਿੰਘ ਭੱਟੀ, ਮਨੋਹਰ ਬੈਂਸ, ਨਿੰਦਰ ਜਬੋ ਸੁਧਾਰ, ਸਤਿਨਾਮ ਮਨਿਆਲਾ, ਵਿਜੇ ਗਰੁੱਪ ਮਲਸੀਆਂ, ਵੀਰੂ ਜਲੰਧਰ, ਭੱਟੀ ਲੋਹੀਆਂ, ਕਾਲੂ, ਸੈਮ, ਅਜੇ ਮਨਿਆਲਾ, ਸਤਪਾਲ ਸਤਾ, ਜਸਪਾਲ ਸਿੰਘ , ਸਰਪੰਚ ਚਰਨਜੀਤ ਸਿੰਘ ਡੱਲਾ , ਅਰਜਨ ਅਰਸੀ ਕਬੀਰਪੁਰ , ਸਤਿਨਾਮ ਭਾਗੋ ਰਹੀਆਂ , ਨਿਰਮਲ ਸਿੰਘ, ਮਹਿੰਦਰ ਸਿੰਘ, ਬਖਸ਼ੀਸ਼ ਸਿੰਘ ਸ਼ਾਹ ਵਾਲਾ, ਰਮੇਸ਼ ਮਹੇਸ਼ੀ, ਬਲਵਿੰਦਰ ਸਿੰਘ, ਵਿਜੇ ਕੁਮਾਰ ਪਾਜੀਆਂ, ਗੋਲਾ ਸੁਲਤਾਨਪੁਰ ਲੋਧੀ , ਲਾਡੀ ਵਾੜਾ ਜੋਧ ਸਿੰਘ , ਸੰਦੀਪ ਮੋਨੂ ਮੁੱਲਾ ਕਾਲਾ , ਸਰਪੰਚ ਮੁੱਲਾ ਕਾਲਾ , ਮੇਹਰ ਸਿੰਘ ਜਬੋ ਸੁਧਾਰ, ਲਵ ਮੋਠਾਂਵਾਲ , ਸੁੱਖਾ ਜਬੋਵਾਲ, ਹਰਚਰਨ ਸਿੰਘ, ਸੁਰਜੀਤ ਸਿੰਘ, ਪ੍ਰਗਟ ਸਿੰਘ , ਮੋਨੂ ਭਾਗੋ ਰਹੀਆਂ ਅਤੇ ਗੋਲਡੀ ਜੱਬੋਵਾਲੀਆ, ਮੰਨਾ ਸੁਲਤਾਨਪੁਰੀਆ, ਰਾਹੁਲ ਸੁਲਤਾਨਪੁਰ ਲੋਧੀ, ਗੁਰਦੀਪ ਜਲਾਲਪੁਰ, ਮੀਪਾ ਪ੍ਰਧਾਨ ਗੌਰਵ ਅਤੇ ਹੋਰ ਹਾਜ਼ਰ ਸਨ। ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਦੇ ਆਗੂਆਂ, ਨੌਜਵਾਨਾਂ ਤੇ ਸੰਗਤਾਂ ਨੇ ਸ਼ਮੂਲੀਅਤ ਕਰਕੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।