- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਦੇ ਫਾਰਮਾਂ ਨੂੰ ਲੈ ਕੇ 'ਆਪ' ਅਹੁਦੇਦਾਰਾਂ ਵਿੱਚ ਹੰਗਾਮਾ,

ਕੈਪਸ਼ਨ-27ਪੀਐਚਜੀ4 ਸਿਵਲ ਹਸਪਤਾਲ ਚ ਜੇਰੇ ਇਲਾਜ ਬਲਾਕ ਪ੍ਰਧਾਨ ਅਮਰਿੰਦਰ ਸਿੰਘ।
ਕੈਪਸ਼ਨ-27ਪੀਐਚਜੀ5 ਜਾਣਕਾਰੀ ਦਿੰਦੇ ਹੋਏ ਬਲਾਕ ਇੰਚਾਰਜ ਮਦਨ ਲਾਲ।
* ਬਲਾਕ ਇੰਚਾਰਜ ਤੇ ਪ੍ਰਧਾਨ ਨੇ ਇਕ-ਦੂਜੇ 'ਤੇ ਲਾਏ ਕੁੱਟਮਾਰ ਦੇ ਦੋਸ਼
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ' ਦੇ ਫਾਰਮ ਭਰਨ ਨੂੰ ਲੈ ਕੇ ਫਗਵਾੜਾ ’ਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਿਚਾਲੇ ਵਿਵਾਦ ਉਸ ਵੇਲੇ ਤਿੱਖਾ ਹੋ ਗਿਆ, ਜਦੋਂ ਦੋਵੇਂ ਧਿਰਾਂ ਇਕ-ਦੂਜੇ ਨਾਲ ਗੁੱਥਮ-ਗੁੱਥਾ ਹੋ ਗਈਆਂ। ਘਟਨਾ ਦੌਰਾਨ ਦੋਵੇਂ ਪਾਸਿਆਂ ਵੱਲੋਂ ਇਕ-ਦੂਜੇ 'ਤੇ ਕੁੱਟਮਾਰ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ।
ਬਲਾਕ ਇੰਚਾਰਜ ਅਮਰਿੰਦਰ ਸਿੰਘ ਸੈਣੀ ਦੇ ਪਿਤਾ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਯੋਜਨਾ ਦੇ ਫਾਰਮ ਭਰਨ ਦੀ ਪ੍ਰਕਿਿਰਆ ਵਿੱਚ ਰੁੱਝੇ ਹੋਏ ਸਨ, ਜਦੋਂ ਕੁਝ ਲੋਕਾਂ ਨੇ ਆ ਕੇ ਹੰਗਾਮਾ ਕਰ ਦਿੱਤਾ। ਦੂਜੇ ਪਾਸੇ, ਟਿੱਬੀ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਕੌਂਸਲਰ ਚੋਣ ਲੜ ਚੁੱਕੇ ਅਤੇ ਬਲਾਕ ਇੰਚਾਰਜ ਮਦਨ ਲਾਲ ਨੇ ਵੱਖਰਾ ਪੱਖ ਰੱਖਦਿਆਂ ਦੋਸ਼ ਲਗਾਇਆ ਕਿ ਅਮਰਿੰਦਰ ਸਿੰਘ ਸੈਣੀ ਅਤੇ ਉਨ੍ਹਾਂ ਦੇ ਪਿਤਾ ਆਪਣੇ ਚਹੇਤਿਆਂ ਦੇ ਹੀ ਫਾਰਮ ਭਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇਹ ਅਪੀਲ ਕੀਤੀ ਸੀ ਕਿ ਜੋ ਵੀ ਯੋਗ ਮਹਿਲਾ ਆ ਰਹੀ ਹੈ, ਉਸ ਦਾ ਫਾਰਮ ਬਿਨਾਂ ਕਿਸੇ ਪੱਖਪਾਤ ਦੇ ਭਰਿਆ ਜਾਵੇ। ਇਸ ਗੱਲ ਨੂੰ ਲੈ ਕੇ ਤਕਰਾਰ ਵਧੀ ਅਤੇ ਸੈਣੀ ਪੱਖ ਵੱਲੋਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ।
ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ, ਕਿਸੇ ਵੀ ਪੱਖ ਦੇ ਦੋਸ਼ਾਂ ਦੀ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।ਜਦਕਿ ਆਮ ਆਦਮੀ ਕਲੀਨਿਕ ਜਿਥੇ ਫਾਰਮ ਭਰੇ ਜਾ ਰਹੇ ਸਨ ਉਥੋਂ ਦੀ ਡਾਕਟਰ ਹਰਦੀਪ ਕੋਰ ਨੇ ਦਸਿਆ ਕਿ ਆਪ ਆਗੂਆਂ ਵਿਚ ਲੜਾਈ ਝਗੜਾ ਹੋਇਆ ਜਿਸਤੋਂ ਬਾਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਵੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਨੇ ਸ਼ਹਿਰ ’ਚ ਚਰਚਾ ਛੇੜ ਦਿੱਤੀ ਹੈ। ਇੱਕ ਪਾਸੇ ਲੋਕਾਂ ’ਚ ਇਹ ਸਵਾਲ ਬਣਿਆ ਹੋਇਆ ਹੈ ਕਿ ਯੋਜਨਾ ਤਹਿਤ ਮਹਿਲਾਵਾਂ ਨੂੰ ਵਾਅਦੇ ਮੁਤਾਬਕ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਕਦੋਂ ਅਤੇ ਕਿਵੇਂ ਮਿਲੇਗੀ, ਉੱਥੇ ਹੀ ਦੂਜੇ ਪਾਸੇ ਫਾਰਮ ਭਰਨ ਨੂੰ ਲੈ ਕੇ ਪਾਰਟੀ ਅੰਦਰ ਹੀ ਸਾਹਮਣੇ ਆਈ ਖਿੱਚਤਾਣ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ।
ਫਗਵਾੜਾ ਵਾਸੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਿਚਾਲੇ ਇਸ ਤਰ੍ਹਾਂ ਦਾ ਖੁੱਲ੍ਹਾ ਟਕਰਾਅ ਪਹਿਲੀ ਵਾਰ ਸਾਹਮਣੇ ਆਇਆ ਹੈ, ਜਿਸ ਨੇ ਪਾਰਟੀ ਦੀ ਅੰਦਰੂਨੀ ਇਕਜੁੱਟਤਾ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੌਕੇ ’ਤੇ ਪੁੱਜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਡਾ: ਰਾਜ ਕੁਮਾਰ ਚੱਬੇਵਾਲ ਵਲੋਂ ਕਿਸ ਪੱਖ ਦੀ ਹਮਾਇਤ ਕੀਤੀ ਜਾਂਦੀ ਹੈ।