ਪੰਜਾਬ ਅੱਜ ਨਾਜ਼ੁਕ ਮੋੜ ’ਤੇ ਖੜ੍ਹਾ ਤੇ ਹਰ ਵਰਗ ਦੁਖੀ : ਸੁਖਪਾਲ ਸਿੰਘ ਖਹਿਰਾ ਪੰਜਾਬ ਅੱਜ ਨਾਜੁਕ ਮੋੜ ਤੇ ਖੜਾ ਹੈ ਅਤੇ ਹਰ ਵਰਗ ਦੁਖੀ ਹੈ : ਸੁਖਪਾਲ ਸਿੰਘ ਖਹਿਰਾ
Publish Date: Mon, 06 Jul 2026 07:03 PM (IST)
Updated Date: Tue, 07 Jul 2026 04:03 AM (IST)
ਕੁਲਬੀਰ ਸਿੰਘ ਖੈੜਾ ਦੋਨਾਂ ਜ਼ਿਲਾ ਪ੍ਰਧਾਨ ਕਿਸਾਨ ਸੈੱਲ ਤੇ ਅਮਰ ਸਿੰਘ ਮੰਡ ਪੰਜਾਬ ਸਕੱਤਰ ਨਿਯੁਕਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈਲ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਇਲਾਕੇ ਭਰ ਤੋਂ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਹੁਦੇ ਪ੍ਰਾਪਤ ਕਰਨੇ ਬਹੁਤ ਸੌਖੇ ਹਨ ਅਤੇ ਉਹਨਾਂ ਤੇ ਖਰਾ ਉਤਰਨਾ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਪਹੁੰਚਾਏ ਜਾਣ, ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਦੀ ਵਰਕਰਾਂ ਨੂੰ ਪ੍ਰੇਰਨਾ ਦਿੱਤੀ ਅਤੇ 2027 ਦੀਆਂ ਚੋਣਾਂ ਲਈ ਡਟ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਨਾਜੁਕ ਮੋੜ ਤੇ ਖੜਾ ਹੈ ।ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ ।ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਭਿਆਨਕ ਬਣੀ ਹੋਈ ਹੈ ,ਨਸ਼ੇ ,ਝੂਠੇ ਪਰਚੇ ,ਗੈਂਗਵਾਰ, ਫਿਰੌਤੀਆਂ ਮੰਗਣਾ ਆਮ ਗੱਲ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਹੋਰ ਨੁਕਸਾਨ ਹੋਣ ਤੋਂ ਬਚਾਉਣਾ ਹੈ ਤਾਂ ਇਸ ਪਾਰਟੀ ਨੂੰ ਚੱਲਦਾ ਕਰਨ ਲਈ ਯਤਨ ਕਰਨੇ ਚਾਹੀਦੇ ਹਨ । ਉਹਨਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਕਿਸਾਨ ਸੈਲ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਕੁਲਬੀਰ ਸਿੰਘ ਥਿੰਦ ਖੈੜਾ ਦੋਨਾਂ ਨੂੰ ਜ਼ਿਲਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ ਅਤੇ ਅਮਰ ਸਿੰਘ ਮੰਡ ਨੂੰ ਬਤੌਰ ਸਕੱਤਰ ਕਿਸਾਨ ਸੈਲ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਕੁਲਬੀਰ ਸਿੰਘ ਖੈੜਾ ਦੋਨਾਂ ਅਤੇ ਸਕੱਤਰ ਪੰਜਾਬ ਅਮਰ ਸਿੰਘ ਮੰਡ ਨੇ ਇਹ ਜਿੰਮੇਵਾਰੀ ਦੇਣ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੇਅਰਮੈਨ ਆਲ ਇੰਡੀਆ ਕਿਸਾਨ ਸੈੱਲ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਰਮੇਸ਼ ਸਿੰਘ ਡਡਵਿੰਡੀ ਸਾਬਕਾ ਜਿਲਾ ਪ੍ਰਧਾਨ, ਗੁਰਿੰਦਰਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਬਲਦੇਵ ਸਿੰਘ ਰੰਗੀਲਪੁਰ, ਸੁਰਜੀਤ ਸਿੰਘ ਸੱਦੂਵਾਲ , ਮਾਨ ਸਿੰਘ ਤੇ ਕਮਲਜੀਤ ਸਿੰਘ ਸੰਧੂ ਦੋਵੇਂ ਬਲਾਕ ਪ੍ਰਧਾਨ ਕਿਸਾਨ ਕਾਂਗਰਸ, ਦਲਬੀਰ ਸਿੰਘ ਚੀਮਾ, ਸਾਹਿਬ ਸਿੰਘ ਭੁੱਲਰ ਨੰਬਰਦਾਰ, ਗਗਨਦੀਪ ਸਿੰਘ ਬਾਜਵਾ, ਮਹਿੰਦਰਪਾਲ ਸਿੰਘ ਮਹੱਬਲੀਪੁਰ, ਬਲਕਾਰ ਸਿੰਘ ਭਲਵਾਨ ਹਰਨਾਮਪੁਰ, ਮੋਨੂ ਭੰਡਾਰੀ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਲੋਨੀ, ਗੁਰਪ੍ਰੀਤ ਸਿੰਘ ਫੌਜੀ ਕਲੋਨੀ,ਸ਼ੇਰ ਸਿੰਘ ਮਸੀਤਾਂ ਸਾਬਕਾ ਸਰਪੰਚ, ਗੁਰਮੇਲ ਸਿੰਘ ਚਾਹਲ ਦੁਰਗਾਪੁਰ, ਮੰਗਤ ਸਿੰਘ ਹਾਂਡਾ ਦੁਰਗਾਪੁਰ, ਮਨਪ੍ਰੀਤ ਸਿੰਘ ਬੂਹ, ਸਿੰਦਰ ਸਿੰਘ ਬੂਸੋਵਾਲ, ਅਮਿਤਪਾਲ ਬੂਸੋਵਾਲ, ਡਾਕਟਰ ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਲਖਵਿੰਦਰ ਸਿੰਘ ਤਾਸ਼ਪੁਰ, ਯੋਗੇਸ਼ ਮੜੀਆ, ਅਮਰਜੀਤ ਸਿੰਘ ਹੀਰਾ, ਲਖਵਿੰਦਰ ਸਿੰਘ ਸੈਦਪੁਰ, ਸੁਖਚੈਨ ਸਿੰਘ ਉਗਰੂਪੁਰ, ਜਗਪਾਲ ਸਿੰਘ ਚੀਮਾ, ਪ੍ਰੀਤਮ ਸਿੰਘ ਆਹਲੀ, ਬਲਵੰਤ ਸਿੰਘ ਬੂਲੇ, ਬਾਬਾ ਅਜੀਤ ਸਿੰਘ ਕਾਲਰੂ, ਨਵ ਸੇਖੋ ਯੂਥ ਪ੍ਰਧਾਨ, ਕੁਲਦੀਪ ਸਿੰਘ ਸੇਖੋ ਅਲੂਵਾਲ, ਬਿੱਟੂ ਨੰਬਰਦਾਰ ਭਾਗੋ ਬੁੱਢਾ, ਬੀਬੀ ਕੁਲਵਿੰਦਰ ਕੌਰ, ਬੀਬੀ ਆਸ਼ਾ ਰਾਣੀ ਸਾਬਕਾ ਸਰਪੰਚ ਸ਼ੇਰਪੁਰ ਦੋਨਾਂ, ਸੁਖਵਿੰਦਰ ਕੌਰ ਜੀ ਸ਼ੇਰਪੁਰ ਦੋਨਾਂ, ਸਰਬਜੀਤ ਕੌਰ ਢੁਡੀਆਂਵਾਲ, ਕਸ਼ਮੀਰ ਸਿੰਘ ਸੋਨੂ ਪੰਮਣ ਆਦਿ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।