- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਗਵਾੜਾ ਪੁਲਿਸ ਨੇ ਕੱਸਿਆ ਫਰਜ਼ੀ ਟਰੈਵਲ ਏਜੰਟਾਂ ਤੇ ਸ਼ਿਕੰਜਾ

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਤਿੰਨ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪੇਪਰ ਚੌਕ ਮੌਜੂਦ ਸੀ ਤਾਂ ਮੁਖ਼ਬਰ ਦੀ ਇਤਲਾਹ ਮਿਲੀ ਕਿ ਡਰੀਮ ਵੀਜ਼ਾ ਓਵਰਸੀਜ ਸਿਟੀ ਸੈਂਟਰ ਮਾਰਕੀਟ ਜੀਟੀ ਰੋਡ ਨਜ਼ਦੀਕ ਫਗਵਾੜਾ ਵਿਖੇ ਅਨਕੇਤ ਅਨੰਦ ਉਰਫ਼ ਅੰਕੁਸ਼ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 1762 ਹਿਲ ਟਾਪ ਕਾਲੋਨੀ ਭਾਮੀਆ ਖੁਰਦ ਨੇੜੇ ਜਮਾਲਪੁਰ ਲੁਧਿਆਣਾ ਸਮੇਤ ਆਪਣੇ ਸਾਥੀਆਂ ਰੈਬਿਨ ਉਰਫ਼ ਦਿਲਪ੍ਰੀਤ ਅਤੇ ਜਗਵੀਰ ਸਿੰਘ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਨੂੰ ਧੋਖਾਧੜੀ ਨਾਲ ਵੀਜ਼ਾ ਲਗਵਾਉਣ ਦਾ ਝੂਠਾ ਲਾਲਚ ਦੇ ਕੇ ਠੱਗੀਆਂ ਮਾਰ ਰਹੇ ਹਨ। ਇਨ੍ਹਾਂ ਨੇ ਹੁਣ ਤੱਕ ਕਾਫ਼ੀ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ। ਡਰੀਮ ਵੀਜ਼ਾ ਓਵਰਸੀਜ਼ ਸਿਟੀ ਸੈਂਟਰ ਮਾਰਕੀਟ ਜੀਟੀ ਰੋਡ ਫਗਵਾੜਾ ’ਤੇ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਇਹ ਤਿੰਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਜਾ ਸਕਦਾ ਹੈ। ਐੱਸਆਈ ਨੇ ਇਸ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਜਾ ਕੇ ਇਨ੍ਹਾਂ ਨੂੰ ਤੁਰੰਤ ਕਾਬੂ ਕੀਤਾ। ਤਿੰਨਾਂ ਉੱਪਰ ਭੋਲੇ ਭਾਲੇ ਲੋਕਾਂ ਨੂੰ ਵਰਗਲਾਉਣ ਤੇ ਧੋਖਾਧੜੀ ਦਾ ਮਾਮਲਾ ਥਾਣਾ ਸਿਟੀ ਫਗਵਾੜਾ ਵਿਖੇ ਦਰਜ ਕੀਤਾ ਗਿਆ।