ਲਾਈਨਮੈਨਾਂ ਨੂੰ ਰੰਗਲੇ ਪੰਜਾਬ ਦੀਆਂ ਯਾਦਾਂ ਕਦੇ ਨਹੀਂ ਭੁੱਲਣਗੀਆਂ : ਅੰਸਾਰੀ
ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਸਕੋ ਦੀ ਮੀਟਿੰਗ ਆਯੋਜਿਤ
Publish Date: Fri, 12 Jun 2026 08:32 PM (IST)
Updated Date: Fri, 12 Jun 2026 08:35 PM (IST)

ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਨੇ ਕੀਤੀ ਮੀਟਿੰਗ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਸਰਕਲ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਮੁਹੰਮਦ ਯੂਨਿਸ ਅੰਸਾਰੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਪ੍ਰਧਾਨ ਅੰਸਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਣੇ ਰੰਗਲੇ ਪੰਜਾਬ ਦੀਆਂ ਯਾਦਾਂ ਕਦੇ ਨਹੀਂ ਭੁੱਲਣਗੀਆਂ। ਆਗੂਆਂ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਦੀ ਬਜਾਏ ਪੁਲਿਸ ਦੀਆਂ ਡਾਂਗਾ ਦੇ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਾਬਰ ਡੀਐੱਸਪੀ ਉਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਨੇ ਨੌਜਵਾਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਤੋਂ ਘੱਟ ਨਹੀਂ ਕੀਤੀ। ਉਸ ’ਤੇ ਸਖ਼ਤ ਧਰਾਵਾਂ ਲਗਾ ਕੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਜੁਲਮ ਦੀ ਕੋਈ ਹੱਦ ਨਹੀਂ ਰਹੀ, ਇਸ ਸਰਕਾਰ ਤੋਂ ਪੰਜਾਬ ਦੇ ਲੋਕ ਬਹੁਤ ਪਛਤਾ ਰਹੇ ਹਨ, ਜਿਸਦੇ ਰਾਜ ਵਿਚ ਪੰਜਾਬ ਦੇ ਕਿਸਾਨ, ਮਜ਼ਦੂਰ, ਮਲਾਜ਼ਮ, ਪੈਨਸ਼ਨਰ, ਬੇਰੁਜ਼ਗਾਰ ਡਿਗਰੀਆਂ ਡਿਪਲੋਮੇ ਲੈ ਕੇ ਸੜਕਾਂ ਉੱਤੇ ਪੁਲਿਸ ਦੀਆਂ ਡਾਂਗਾ ਖਾਣ ਲਈ ਰੁਲ਼ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੀ ਮਾੜੀ ਸਰਕਾਰ ਪਹਿਲਾਂ ਕੋਈ ਨਹੀਂ ਰਹੀ। ਇਹ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 18% ਕੱਟ ਕੇ ਉਨ੍ਹਾਂ ਪੈਸਿਆਂ ਨਾਲ ਮਸ਼ਹੂਰੀਆ ਕਰਕੇ ਲੋਕਾਂ ਨਾਲ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਸਰਕਾਰ ਦੇ ਜੁਲਮ ਖਿਲਾਫ਼ ਸਾਂਝਾ ਵਿਰੋਧ ਕਰਦਿਆਂ ਪਿੰਡਾਂ ਵਿਚ ਲੋਕਾਂ ਨੂੰ ਸੁਚੇਤ ਕਰਕੇ 2027 ਦੀਆਂ ਚੋਣਾਂ ਇਨ੍ਹਾਂ ਦਾ ਪੂਰਾ ਸਫਾਇਆ ਕਰੀਏ। ਮੀਟਿੰਗ ਵਿਚ ਪਿਆਰਾ ਸਿੰਘ ਚੰਦੀ ਸਰਕਲ ਸਕੱਤਰ ਨੇ ਦੱਸਿਆ ਕਿ ਸਰਕਾਰ ਦੀ ਦਮਨਕਾਰੀ ਨੀਤੀ ਦੇ ਖਿਲਾਫ਼ ਤੇ 18% ਡੀਏ, 2*59 ਪੇਅਸਕੇਲ਼ ਲਾਗੂ ਕਰਨ, ਜਜੀਆ ਟੈਕਸ ਕੱਟਣਾ ਬੰਦ ਕਰਨ ਦੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਜਗਮੋਹਨ ਸਿੰਘ ਬਾਗੜੀਆਂ ਨੇ ਦੱਸਿਆ ਕਿ ਸਰਕਾਰ ਮਾਨ ਯੋਗ ਹਾਈ ਕੋਰਟ ਦੇ ਫੈਸਲੇ ਮੰਨਣ ਤੋਂ ਇਨਕਾਰੀ ਹੈ, ਜਿਸ ਦੇ ਖਿਲਾਫ਼ ਤੇਜ਼ ਸੰਘਰਸ਼ ਕਰਨ ਦੀ ਲੋੜ ਹੈ। ਸਰਕਲ ਪ੍ਧਾਨ ਮਹੰਮਦ ਯੂਨਿਸ ਅੰਸਾਰੀ ਨੇ ਦੱਸਿਆ 17 ਜੂਨ ਨੂੰ ਬਹੁਤ ਵੱਡੀ ਕਨਵੈਨਸ਼ਨ ਜਲੰਧਰ ਵਿਚ ਕੀਤੀ ਜਾਵੇਗੀ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਉ ਕਰਕੇ ਉਥੇ ਘੜੇ ਭੰਨੇ ਜਾਣਗੇ । ਉਨ੍ਹਾਂ ਕਿਹਾ ਜਾਲਮ ਡੀਐੱਸਪੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਾਸਤੇ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ ਵਿਚ ਸਹਿਯੋਗ ਕੀਤਾ ਜਾਵੇਗਾ। ਮੀਟਿੰਗ ਵਿਚ ਸਰੂਪ ਸਿੰਘ ਰਾਣਾ, ਜਗਮੋਹਨ ਸਿੰਘ ਬਾਗੜੀਆਂ, ਗਰਬੰਚਨ ਚੰਦ, ਰੇਸ਼ਮ ਲਾਲ ਮਾਨ, ਹਰਪਾਲ ਸਿੰਘ, ਸਵਿੰਦਰ ਸਿੰਘ ਬਟਾਰੀ, ਕਿਸਨ ਗੋਪਾਲ ਗੱਟੀ, ਗੁਰਨਾਮ ਸਿੰਘ ਔਜਲਾ, ਬਲਦੇਵ ਰਾਜ, ਜਸਵੰਤ ਰਾਏ, ਮੋਹਣ ਲਾਲ ਇਸਮਾਇਲ ਪੁਰ, ਅਮਰ ਸਿੰਘ, ਹਿੰਦ ਭੂਸਨ, ਸੰਤੋਖ ਸਿੰਘ ਨਾਹਲ, ਸੁਖਦੇਵ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।