- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਡਲ ਟਾਊਨ 'ਚ ਸਿਟੀ ਹਾਲ ਨੇੜੇ ਗਲ਼ੀ 'ਚ ਚੱਲ ਰਹੇ ਇੱਕ ਵਿਆਹ ਸਮਾਰੋਹ ਦੌਰਾਨ ਦੋ ਧਿਰਾਂ 'ਚ ਝੜਪ ਹੋ ਗਈ ਜਿਸ ਕਾਰਨ ਦੋਵੇਂ ਪਾਸਿਓਂ ਤੇਜ਼ਧਾਰ ਹਥਿਆਰ ਚੱਲਣ ਲੱਗ ਪਏ। ਇਸ 'ਚ ਇੱਕ ਨੌਜਵਾਨ ਦੀ ਹਥੇਲੀ ਕੱਟੀ ਗਈ ਅਤੇ ਹੱਥ ਤੋਂ ਵੱਖ ਹੋ ਡਿੱਗ ਪਈ।

ਜਾਸ, ਕਪੂਰਥਲਾ : ਮਾਡਲ ਟਾਊਨ 'ਚ ਸਿਟੀ ਹਾਲ ਨੇੜੇ ਗਲ਼ੀ 'ਚ ਚੱਲ ਰਹੇ ਇੱਕ ਵਿਆਹ ਸਮਾਰੋਹ ਦੌਰਾਨ ਦੋ ਧਿਰਾਂ 'ਚ ਝੜਪ ਹੋ ਗਈ ਜਿਸ ਕਾਰਨ ਦੋਵੇਂ ਪਾਸਿਓਂ ਤੇਜ਼ਧਾਰ ਹਥਿਆਰ ਚੱਲਣ ਲੱਗ ਪਏ। ਇਸ 'ਚ ਇੱਕ ਨੌਜਵਾਨ ਦੀ ਹਥੇਲੀ ਕੱਟੀ ਗਈ ਅਤੇ ਹੱਥ ਤੋਂ ਵੱਖ ਹੋ ਡਿੱਗ ਪਈ। ਇਸ ਝੜਪ 'ਚ ਦੋਵਾਂ ਧਿਰਾਂ ਦੇ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਐੱਸਐੱਚਓ ਅਤੇ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਪਰਿਵਾਰਿਕ ਮੈਂਬਰ ਕੱਟ ਕੇ ਹੱਥ ਨਾਲੋਂ ਵੱਖ ਹੋਈ ਹਥੇਲੀ ਨੂੰ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਹਸਪਤਾਲ ਲੈ ਕੇ ਆਏ। ਥਾਣਾ ਸਿਟੀ ਦੀ ਪੁਲਿਸ ਕਾਰਵਾਈ 'ਚ ਜੁਟ ਗਈ ਹੈ।
ਸਿਵਲ ਹਸਪਤਾਲ 'ਚ ਇਲਾਜ ਅਧੀਨ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਦੇਵਲਾਂਵਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ 'ਚ ਆਇਆ ਸੀ, ਜਿੱਥੇ ਬੀਤੀ ਰਾਤ ਡੀਜੇ 'ਤੇ ਨੱਚਦੇ ਸਮੇਂ ਸਾਹਿਲ ਨਾਂ ਦੇ ਲੜਕੇ ਨਾਲ ਮਾਮੂਲੀ ਵਿਵਾਦ ਹੋ ਗਿਆ ਸੀ। ਜਿਸ ਨੂੰ ਉਸ ਸਮੇਂ ਪਰਿਵਾਰਿਕ ਮੈਂਬਰਾਂ ਨੇ ਸਮਝੌਤਾ ਕਰਵਾ ਕੇ ਰਫ਼ਾ-ਦਫਾ ਕਰ ਦਿੱਤਾ। ਜਿਸ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਜਦੋਂ ਉਹ ਵਿਆਹ ਸਮਾਰੋਹ 'ਚ ਮੌਜੂਦ ਸੀ ਤਾਂ ਸਾਹਿਲ ਅਤੇ ਉਸ ਦੇਕ ੁਝ ਦੋਸਤਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਜ਼ਖ਼ਮੀ ਗਿਆ।
ਉੱਧਰ, ਦੂਜੀ ਧਿਰ ਦੇ ਜ਼ਖ਼ਮੀ ਸਾਹਿਲ ਪੁੱਤਰ ਸੁਖਵਿੰਦਰ ਨਿਵਾਸੀ ਸਾਬੂਵਾਲ ਨੇ ਕਿਹਾ ਕਿ ਉਹ ਆਪਣੇ ਇਕ ਦੋਸਤ ਨਾਲ ਵਿਆਹ ਸਮਾਰੋਹ 'ਚ ਆਇਆ, ਜਿੱਥੇ ਉਸ ਦਾ ਮਨਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਸ ਦੀ ਹਥੇਲੀ ਕੱਟ ਕੇ ਹੱਥ ਨਾਲੋਂ ਵੱਖ ਹੋ ਗਈ। ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਿਊਟੀ ਡਾਕਟਰ ਵਿਜੈ ਵੱਲੋਂ ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਡਾਕਟਰ ਵੱਲੋਂ ਸਾਹਿਲ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਦੀ ਐੱਮਐੱਲਆਰ ਕੱਟ ਕੇ ਥਾਣਾ ਸਿਟੀ ਭੇਜ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸੂਚੀ ਮਿਲੀ ਸੀ ਕਿ ਸਿਟੀ ਹਾਲ ਦੇ ਪਿੱਛੇ ਇੱਕ ਘਰ 'ਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿੱਥੇ ਦੋ ਧਿਰਾਂ 'ਚ ਲੜਾਈ ਹੋ ਗਈ, ਜਿਸ ਵਿੱਚ ਸਾਹਿਲ ਦਾ ਹੱਥ ਕੱਟ ਗਿਆ ਅਤੇ ਮਨਪ੍ਰੀਤ ਨੂੰ ਵੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਤਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।