ਪੋਲੀਓ ਦੇ ਖ਼ਾਤਮੇ ਲਈ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਆਉਣੀਆਂ ਲਾਜ਼ਮੀ : ਸਿਹਤ ਮਾਹਿਰ
28 ਜੂਨ ਵਿਸ਼ਵ ਪੋਲੀਓ ਦਿਵਸ ਵਿਸ਼ੇਸ਼ :
Publish Date: Sat, 27 Jun 2026 06:57 PM (IST)
Updated Date: Sun, 28 Jun 2026 04:05 AM (IST)

- 28 ਜੂਨ ਵਿਸ਼ਵ ਪੋਲੀਓ ਦਿਵਸ ਵਿਸ਼ੇਸ਼ ਕੈਪਸ਼ਨ: 27ਕੇਪੀਟੀ3, 4, 5, 6, 7 ਡਾ. ਕੁਲਦੀਪ ਕਲੇਰ, ਡਾ. ਗੁਰਿੰਦਰ ਸਿੰਘ ਜੋਸਨ, ਡਾ. ਦੀਪਕ ਮੋਦੀ, ਡਾ. ਹਰਜੀਤ ਸਿੰਘ, ਡਾ. ਅਮਿਤੋਜ ਸਿੰਘ । ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਭਾਵੇਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਮਿਲੇ ਕਈ ਸਾਲ ਬੀਤ ਚੁੱਕੇ ਹਨ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੁਨੀਆ ਦੇ ਹਰ ਦੇਸ਼ ਤੋਂ ਪੋਲੀਓ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਸਾਵਧਾਨੀ ਅਤੇ ਟੀਕਾਕਰਨ ਮੁਹਿੰਮਾਂ ਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ । 28 ਜੂਨ ਨੂੰ ਮਨਾਏ ਜਾ ਰਹੇ ਪੋਲੀਓ ਦਿਵਸ ਮੌਕੇ ਵੱਖ-ਵੱਖ ਡਾਕਟਰਾਂ ਨੇ ਲੋਕਾਂ ਨੂੰ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਅਤੇ ਪੋਲਿਓ ਬੂਥਾਂ ਤੇ ਜਾ ਕੇ ਹਰ ਵਾਰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਨੁਸਾਰ ਬੱਚੇ ਨੂੰ ਹਰ ਟੀਕਾ ਸਮੇਂ ਸਿਰ ਲਗਵਾਓ : ਡਾ. ਕਲੇਰ ਡਾ. ਕੁਲਦੀਪ ਕਲੇਰ (ਐੱਮਬੀਬੀਐੱਸ, ਐੱਮਡੀ, ਐਕਸ ਪੀਜੀਆਈ ਚੰਡੀਗੜ੍ਹ) ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ ਨੇ ਕਿਹਾ ਕਿ ਪੋਲੀਓ ਇੱਕ ਵਾਇਰਸ ਕਾਰਨ ਹੋਣ ਵਾਲੀ ਗੰਭੀਰ ਬਿਮਾਰੀ ਹੈ, ਜੋ ਬੱਚਿਆਂ ਨੂੰ ਸਥਾਈ ਅਪਾਹਜਤਾ ਦਾ ਸ਼ਿਕਾਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਦਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਨੁਸਾਰ ਹਰ ਟੀਕਾ ਸਮੇਂ ਸਿਰ ਲਗਵਾਇਆ ਜਾਵੇ। ਇੱਕ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। - ਸਫ਼ਾਈ ਤੇ ਸੁਰੱਖਿਅਤ ਪਾਣੀ ਵੀ ਮਹੱਤਵਪੂਰਨ : ਡਾ. ਜੋਸਨ ਡਾ. ਗੁਰਿੰਦਰ ਸਿੰਘ ਜੋਸਨ (ਐਮਬੀਬੀਐਸ, ਐਮਐਸ) ਅਪ੍ਰੇਸ਼ਨਾਂ ਦੇ ਮਾਹਿਰ ਨੇ ਕਿਹਾ ਕਿ ਪੋਲੀਓ ਵਾਇਰਸ ਮੁੱਖ ਤੌਰ ਤੇ ਗੰਦੇ ਪਾਣੀ ਅਤੇ ਗੰਦਗੀ ਰਾਹੀਂ ਫੈਲਦਾ ਹੈ। ਇਸ ਲਈ ਟੀਕਾਕਰਨ ਦੇ ਨਾਲ-ਨਾਲ ਸਾਫ਼-ਸਫ਼ਾਈ, ਹੱਥ ਧੋਣ ਦੀ ਆਦਤ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀ ਹਰ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਪੋਲੀਓ ਦਾ ਕੋਈ ਇਲਾਜ ਨਹੀਂ, ਬਚਾਅ ਹੀ ਸਭ ਤੋਂ ਵਧੀਆ ਉਪਾਅ : ਡਾ. ਮੋਦੀ ਡਾ. ਦੀਪਕ ਮੋਦੀ (ਐਮਬੀਬੀਐਸ,ਐਮਡੀ, ਡੀਐਨਬੀ,ਐਮਐਨਏਐਮਐਸ, ਐਫਸੀਸੀਪੀ(ਯੂਐਸਏ) ਸ਼ਾਹ, ਦਮਾਂ, ਛਾਤੀ ਅਤੇ ਐਲਰਜੀ ਦੇ ਮਾਹਿਰ ਨੇ ਕਿਹਾ ਕਿ ਪੋਲੀਓ ਹੋਣ ਤੋਂ ਬਾਅਦ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ, ਇਸ ਲਈ ਬਚਾਅ ਹੀ ਇਕੋ-ਇੱਕ ਪ੍ਰਭਾਵਸ਼ਾਲੀ ਰਾਹ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਾ ਪਹਿਲਾਂ ਟੀਕੇ ਲਗਵਾ ਚੁੱਕਾ ਹੈ ਤਾਂ ਵੀ ਹਰ ਪਲਸ ਪੋਲੀਓ ਮੁਹਿੰਮ ਦੌਰਾਨ ਉਸ ਨੂੰ ਪੋਲਿਓ ਦੀਆਂ ਬੂੰਦਾਂ ਜ਼ਰੂਰ ਪਿਲਾਈਆਂ ਜਾਣ। ਟੀਕਾਕਰਨ ਤੋਂ ਵਾਂਝੇ ਹਰ ਬੱਚੇ ਤੱਕ ਪਹੁੰਚਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਡਾ. ਹਰਜੀਤ ਸਿੰਘ ਡਾ. ਹਰਜੀਤ ਸਿੰਘ (ਐਮਬੀਬੀਐਸ) ਬੱਚਿਆਂ ਦੇ ਮਾਹਿਰ ਨੇ ਕਿਹਾ ਕਿ ਪੋਲੀਓ ਮੁਕਤ ਭਾਰਤ ਦੀ ਸਫ਼ਲਤਾ ਨੂੰ ਕਾਇਮ ਰੱਖਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਕੋਈ ਬੱਚਾ ਟੀਕਾਕਰਨ ਤੋਂ ਰਹਿ ਜਾਂਦਾ ਹੈ ਤਾਂ ਪੂਰੇ ਸਮਾਜ ਲਈ ਖ਼ਤਰਾ ਪੈਦਾ ਹੋ ਸਕਦਾ ਹੈ। --ਅਫ਼ਵਾਹਾਂ ਤੋਂ ਬਚੋ, ਵਿਗਿਆਨਕ ਜਾਣਕਾਰੀ ਤੇ ਭਰੋਸਾ ਕਰੋ : ਡਾ. ਅਮਿਤੋਜ ਸਿੰਘ ਡਾ.ਅਮਿਤੋਜ ਸਿੰਘ (ਬੀਡੀਐਸ, ਇੰਪਲਾਂਟੋਲੋਜਿਸਟ) ਦੰਦਾ ਦੇ ਮਾਹਿਰ ਨੇ ਕਿਹਾ ਕਿ ਅੱਜ ਵੀ ਕੁਝ ਲੋਕ ਟੀਕਿਆਂ ਬਾਰੇ ਗਲਤ ਧਾਰਨਾਵਾਂ ਅਤੇ ਅਫ਼ਵਾਹਾਂ ਤੇ ਵਿਸ਼ਵਾਸ ਕਰ ਲੈਂਦੇ ਹਨ, ਜੋ ਬੱਚਿਆਂ ਦੀ ਸਿਹਤ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ਅਤੇ ਹਰ ਮਾਪੇ ਨੂੰ ਆਪਣੇ ਬੱਚਿਆਂ ਦਾ ਪੂਰਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਸਿਹਤ ਮਾਹਿਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੋਲੀਓ ਮੁਕਤ ਭਾਰਤ ਦੀ ਉਪਲਬਧੀ ਨੂੰ ਕਾਇਮ ਰੱਖਣ ਲਈ ਹਰ ਨਵਜੰਮੇ ਅਤੇ ਛੋਟੇ ਬੱਚੇ ਦਾ ਸਮੇਂ ਸਿਰ ਟੀਕਾਕਰਨ ਅਤੇ ਹਰ ਪਲਸ ਪੋਲੀਓ ਮੁਹਿੰਮ ਵਿੱਚ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਜਾਗਰੂਕਤਾ, ਸਫ਼ਾਈ ਅਤੇ ਟੀਕਾਕਰਨ ਹੀ ਪੋਲੀਓ ਖ਼ਿਲਾਫ਼ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹਨ।