ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਨੇ ਪਹਿਲੀ ਵਰ੍ਹੇਗੰਢ ਮਨਾਈ
ਜੈ ਭੀਮ ਯੂਨਾਈਟਡ ਵੁਆਇਸ ਆਫ਼ ਪੰਜਾਬ ਨੇ ਪਹਿਲੀ ਵਰ੍ਹੇਗੰਢ
Publish Date: Tue, 23 Jun 2026 07:31 PM (IST)
Updated Date: Tue, 23 Jun 2026 07:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੈ ਭੀਮ ਟੀਮ ਪੰਜਾਬ ਨੇ ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਦੀ ਪਹਿਲੀ ਵਰ੍ਹੇਗੰਢ ਸੰਸਥਾ ਦੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਹੇਠ ਸਿਟੀ ਹਾਰਟ ਰਿਜ਼ੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਨਾਈ ਗਈ, ਜਿਸ ਵਿਚ ਸਾਰੇ ਮੈਂਬਰਾਂ ਤੋਂ ਇਲਾਵਾ ਜੈ ਭੀਮ ਯੂਨਾਈਟਿਡ ਵੁਮੈਨ ਫੈੱਡਰੇਸ਼ਨ ਦੀ ਸਾਰੀ ਲੀਡਰਸ਼ਿਪ ਪਹੁੰਚੀ। ਮੀਟਿੰਗ ਵਿਚ ਪਿਛਲੇ ਇਕ ਸਾਲ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਫੈੱਡਰੇਸ਼ਨ ਦੀਆਂ ਕਮਜ਼ੋਰੀਆਂ ਤੇ ਅੱਗੇ ਵਧਦੇ ਕਦਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੁਲਾਰਿਆਂ ਵੱਲੋਂ ਪਿਛਲੇ ਦਿਨੀਂ ਫਗਵਾੜਾ ‘ਚ ਕਰਵਾਏ ਗਏ ਬੇਗਮਪੁਰਾ ਪੰਥਕ ਇਕੱਠ ਦੀ ਕਾਮਯਾਬੀ ਤੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਨੂੰ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਦੱਸਿਆ ਗਿਆ। ਸਮਾਗਮ ਦੌਰਾਨ ਨਵੇਂ ਸਾਥੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਡਾ. ਹਰਜਿੰਦਰ ਸਿੰਘ ਜੱਖੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂਆਂ ਅਹੁਦੇਦਾਰੀਆਂ ਅਗਲੇ ਇਕ ਸਾਲ ਲਈ ਦਿੱਤੀਆਂ ਗਈਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਮੂਹ ਅਹੁਦੇਦਾਰ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਇਹ ਫੈਸਲਾ ਕੀਤਾ ਗਿਆ ਕਿ ਜੱਟ ਭਾਈਚਾਰੇ ਵਿਚੋਂ ਵੀ ਜੈ ਭੀਮ ਟੀਮ ਪੰਜਾਬ ਦੇ ਅਹੁਦੇਦਾਰ ਲਏ ਜਾਣਗੇ। ਜਿਵੇਂ ਬੇਗਮਪੁਰਾ ਖਾਲਸਾ ਲਹਿਰ ਸਿੱਖ ਸਮਾਜ ਤੇ ਦਲਿਤ ਸਮਾਜ ਨੂੰ ਇਕੱਠਾ ਕਰਨ ਲਈ ਤੁਰੀ ਹੈ, ਇਸੇ ਤਰਾਂ ਜਥੇਬੰਦੀ ਵਿਚ ਸਿੱਖ ਸਮਾਜ ਦੇ ਵਿਚੋਂ ਬੀਬੀ ਸੁਖਜੀਤ ਕੌਰ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਦੇ ਮੈਂਬਰ ਹਨ, ਉਨ੍ਹਾਂ ਨੂੰ ਸਟੇਟ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਗੁਰਦੀਪ ਸਿੰਘ ਢੁੱਡੀ ਰੰਗਰੇਟਾ, ਪ੍ਰਿੰਸੀਪਲ ਕੇਵਲ ਸਿੰਘ ਨੂੰ ਸਰਪ੍ਰਸਤ ਜਦਕਿ ਪਿੰਡ ਤਲਵਨ ਦੇ ਸਾਬਕਾ ਸਰਪੰਚ ਅੰਬੇਡਕਰਵਾਦੀ ਬੋਧੀ ਪ੍ਰਚਾਰਕ ਜਸਵਿੰਦਰ ਤਲਵਨ ਯੂਕੇ ਨੂੰ ਵਾਈਸ ਪ੍ਰਧਾਨ ਐਲਾਨਿਆ ਤੇ ਗੁਰਚਰਨ ਸਿੰਘ ਉੱਪਲ ਨੂੰ ਮੁੱਖ ਜਥੇਬੰਧਕ ਸਕੱਤਰ ਐਲਾਨਿਆ ਗਿਆ। ਇਸੇ ਤਰ੍ਹਾਂ ਇੰਜ. ਹੈਪੀ ਕੌਲ, ਮਹਿੰਦਰ ਮਾਨਸਾ, ਬੀਬੀ ਸੁਖਜੀਤ ਕੌਰ ਭਬਿਆਣਾ ਤੇ ਹਰਵਿੰਦਰ ਹੀਰਾ ਨੂੰ ਸਟੇਟ ਕੋਆਰਡੀਨੇਟਰ ਚੁਣਿਆ ਗਿਆ। ਮਾਸਟਰ ਕੁਲਦੀਪ ਸਿੰਘ ਮਸੀਤੀ, ਜੋ ਕਿ ਗੁਰਸਿੱਖ ਹਨ ਤੇ ਸਿੱਖ ਸਮਾਜ ਦੇ ਵੱਡੇ ਆਗੂ ਹਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਕਟਿੰਗ ਪ੍ਰਧਾਨ ਹਨ, ਨੂੰ ਦੁਆਬਾ ਜ਼ੋਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਫੌਜੀ, ਰਾਜੇਸ਼ ਕੁਮਾਰ ਲਵੀ ਪੰਚ, ਸੰਜੀਵ ਮੂਲ ਨਿਵਾਸੀ ਤੇ ਬਲਵੀਰ ਬਸਰਾ ਨੂੰ ਐਲਾਨ ਕੀਤਾ। ਜੈ ਭੀਮ ਯੂਨਾਈਟਿਡ ਵੂਮੈਨ ਫੈੱਡਰੇਸ਼ਨ ਦੀਆਂ ਨਿਯੁਕਤੀਆਂ ਵਿਚ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਜੀਤ ਕੌਰ, ਵਿਧਾਨਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਬੀਬੀ ਰਾਣੀ ਕੌਰ, ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਪਠਲਾਵਾ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬੀਬਾ ਸਤਵਿੰਦਰ ਕੌਰ ਸੋਨੂ, ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਪ੍ਰਤਾਪ ਕੌਰ, ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਦਵਿੰਦਰ ਸਿੰਘ ਜਮਸ਼ੇਰ ਨੂੰ ਨਿਯੁਕਤ ਕੀਤਾ ਗਿਆ। ਡਾ. ਜੱਖੂ ਨੇ ਦੱਸਿਆ ਕਿ ਜਲਦੀ ਹੀ ਹੋਰ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਜਾਵੇਗਾ।