ਫਗਵਾੜਾ ਦੇ ਹਰਮਨ-ਪਿਆਰੇ ਸ਼ਾਇਰ ਜਗਦੀਸ਼ ਰਾਣਾ ਜਲੰਧਰ ’ਚ ਸਨਮਾਨਿਤ ਫਗਵਾੜਾ ਇਲਾਕੇ ਦੇ ਹਰਮਨ ਪਿਆਰੇ ਸ਼ਾਇਰ ਜਗਦੀਸ਼ ਰਾਣਾ ਜਲੰਧਰ ਵਿਖੇ ਸਨਮਾਨਿਤ
Publish Date: Sun, 12 Jul 2026 07:27 PM (IST)
Updated Date: Sun, 12 Jul 2026 07:30 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਜੁਲਾਈ ਮਹੀਨੇ ਦਾ ਕਵੀ ਦਰਬਾਰ ਵਿਰਸਾ ਵਿਹਾਰ ਜਲੰਧਰ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਭਗਤ ਨਾਮਦੇਵ ਚੌਕ ਜਲੰਧਰ ਵਿਖੇ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਫਗਵਾੜਾ ਇਲਾਕੇ ਦੇ ਹਰਮਨ-ਪਿਆਰੇ ਸ਼ਾਇਰ ਜਗਦੀਸ਼ ਰਾਣਾ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਪਰਮਦਾਸ ਹੀਰ ਰਹੇ। ਪ੍ਰਧਾਨਗੀ ਮੰਡਲ ਵਿੱਚ ਜਗਦੀਸ਼ ਰਾਣਾ, ਪਰਮਦਾਸ ਹੀਰ, ਵੀਨਾ ਕੁਮਾਰੀ, ਅਵਤਾਰ ਸਿੰਘ ਬੈਂਸ ਅਤੇ ਨੱਕਾਸ਼ ਚਿੱਤੇਵਾਣੀ ਸਨ। ਆਰੰਭਤਾ ਵਿੱਚ ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਵੱਲੋਂ ਸਭ ਦਾ ਸਵਾਗਤ ਕਰਦਿਆਂ ਆਪਣੇ ਗੀਤ ਨਾਲ ਹਾਜ਼ਰੀ ਲਗਾ ਕੇ ਕਵੀ ਦਰਬਾਰ ਦੀ ਆਰੰਭਤਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਸੱਕਤਰ ਹਰਜਿੰਦਰ ਸਿੰਘ ਜਿੰਦੀ ਅਤੇ ਮੀਡੀਆ ਸਲਾਹਕਾਰ ਸਾਹਿਬਾ ਜੀਟਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਸਨਮਾਨ ਚਿੰਨ੍ਹਾਂ ਨਾਲ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਨਮਾਨ ਕੀਤਾ ਗਿਆ ਅਤੇ ਸਨਮਾਨ ਸਰਟੀਫਿਕੇਟਾਂ ਨਾਲ ਵੀਨਾ ਕੁਮਾਰੀ, ਨੱਕਾਸ਼ ਚਿੱਤੇਵਾਣੀ, ਰਾਜੇਸ਼ ਕੁਮਾਰ ਭਗਤ, ਸ਼ਾਇਰ ਮਾਹੀ ਮਰਜਾਣਾ ਗਿੱਦੜਵਾਹਾ, ਜਗਤਾਰ ਸਿੰਘ ਸੰਤੋਖਪੁਰਾ, ਰੂਪਾ ਮਿੱਠਾਪੁਰੀਆ, ਨਿਰਮਲਾ ਰਾਣੀ, ਚੇਤਨ ਸਰੂਪ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵੱਲੋਂ ਮੁੱਖ ਮਹਿਮਾਨ ਪ੍ਰਸਿੱਧ ਲੋਕ ਸ਼ਾਇਰ ਜਗਦੀਸ਼ ਰਾਣਾ ਦੀਆਂ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਦੱਸਦਿਆਂ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੀ ਪਰਮਦਾਸ ਹੀਰ ਦੀ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੀ ਦੇਣ ਬਾਰੇ ਦੱਸਦਿਆ ਉਨ੍ਹਾਂ ਦੇ ਗਾਏ ਗੀਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਜਗਦੀਸ਼ ਰਾਣਾ ਨੇ ਪੰਜਾਬ ਸਾਹਿਤਕ ਮੰਚ ਜਲੰਧਰ ਨੇ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮਹੀਨੇ ਕਵੀ ਦਰਬਾਰ ਕਰਵਾਉਣਾ ਅਤੇ ਆਏ ਹੋਏ ਸਾਰੇ ਕਵੀ ਸਾਹਿਬਾਨਾਂ ਦੀ ਹਾਜ਼ਰੀ ਲਗਵਾਉਣਾ,ਇਹ ਮੰਚ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਵਿਸ਼ੇਸ਼ ਮਹਿਮਾਨ ਪਰਮਦਾਸ ਹੀਰ ਨੇ ਵੀ ਮੰਚ ਵੱਲੋਂ ਨਿਭਾਏ ਜਾ ਰਹੇ ਫਰਜ਼ਾਂ ਦੀ ਗੱਲ ਕੀਤੀ। ਇਸ ਸਮੇਂ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ, ਅਵਤਾਰ ਸਿੰਘ ਬੈਂਸ, ਦਲਜੀਤ ਮਹਿਮੀ, ਨਾਨਕ ਚੰਦ ਵਸ਼ਿਸਟ, ਅਸ਼ੋਕ ਟਾਂਡੀ, ਪਰਮਦਾਸ ਹੀਰ ਅਤੇ ਕੁਲਦੀਪ ਸਿੰਘ ਰਤਨ ਦਾ ਵਿਸੇਸ਼ ਸਹਿਯੋਗ ਰਿਹਾ। ਅੰਤ ਵਿੱਚ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਕਵੀ ਦਰਬਾਰ ਵਿੱਚ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ, ਸੁਖਦੇਵ ਸਿੰਘ ਗੰਢਵਾਂ, ਜਗਦੀਸ਼ ਰਾਣਾ, ਪਰਮਦਾਸ ਹੀਰ, ਹਰਜਿੰਦਰ ਸਿੰਘ ਜਿੰਦੀ, ਸਾਹਿਬਾ ਜੀਟਨ ਕੌਰ, ਨਾਨਕ ਚੰਦ ਵਿਸ਼ਿਸ਼ਟ, ਅਵਤਾਰ ਸਿੰਘ ਗੋਇੰਦਵਾਲੀਆ, ਨਕਾਸ਼ ਚਿੱਤੇਵਾਣੀ, ਵੀਨਾ ਕੁਮਾਰੀ, ਨਿਰਮਲਾ ਰਾਣੀ, ਚੇਤਨ ਸਰੂਪ, ਹਰਜੀਤ ਕੌਰ ਮਾਵੀ, ਕੁਲਦੀਪ ਸਿੰਘ ਰਤਨ, ਇੰਦਰ ਸਿੰਘ ਮਿਸ਼ਰੀ, ਗੁਰਦੀਪ ਸਿੰਘ ਉਜਾਲਾ, ਅਸ਼ੋਕ ਟਾਂਡੀ, ਅਵਤਾਰ ਸਿੰਘ ਬੈਂਸ, ਹੀਰਾ ਲਾਲ ਮਲਹੋਤਰਾ, ਦਲਜੀਤ ਮਹਿਮੀ, ਜਗਤਾਰ ਸਿੰਘ ਸੰਤੋਖਪੁਰਾ, ਅਮਰ ਸਿੰਘ ਅਮਰ ਅਜੀਤ ਸਿੰਘ ਪੁਸ਼ਪ, ਜਗਦੀਸ਼ ਡਾਲੀਆ, ਕੀਮਤੀ ਕੈਸਰ, ਮੁਖਤਿਆਰ ਸਿੰਘ ਸ਼ਿਵਾਨ, ਰਜੇਸ਼ ਕੁਮਾਰ ਭਗਤ, ਮਹਿੰਦਰ ਸਿੰਘ ਝੱਮਟ, ਤਰਸੇਮ ਜਲੰਧਰੀ, ਰੂਪਾ ਮਿੱਠਾਪੁਰੀਆ, ਰਣਜੀਤ ਕੌਰ, ਜਸਪਾਲ ਜੀਰਵੀ, ਬਲਜੀਤ ਕੌਰ ਅਤੇ ਸ਼ਾਇਰ ਮਾਹੀ ਮਰਜਾਣਾ ਗਿੱਦੜਵਾਹਾ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ‘ਪੰਜਾਬ ਦੇ ਲਿਖਾਰੀ’ ਚੈਨਲ ’ਤੇ ਕੀਤਾ ਗਿਆ। ਇੱਕ ਵਾਰ ਫੇਰ ਮਿਲਣ ਦੇ ਵਾਅਦੇ ਨਾਲ ਸਾਰਾ ਕਵੀ ਦਰਬਾਰ ਯਾਦਗਾਰੀ ਹੋਰ ਨਿੱਬੜਿਆ।