- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋਂ 3 ਜੁਲਾਈ ਤੱਕ ਘਰ-ਘਰ ਜਾ, ਕੀਤਾ ਜਾਵੇਗਾ ਡੇਂਗੂ ਸੰਬੰਧੀ ਜਾਗਰੂਕ - ਡਾ. ਪ੍ਰੇਮ ਕੁਮਾਰ

ਸੁਖਜਿੰਦਰ ਸਿੰਘ ਮੁਲਤਾਨੀ,
ਭੁਲੱਥ/ਢਿੱਲਵਾਂ : ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਢਿੱਲਵਾਂ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ-ਘਰ ਜਾ ਕਿ ਲੋਕਾਂ ਨੂੰ “ਹਰ ਸ਼ਕਰਵਾਰ ਡੇਂਗੂ ‘ਤੇ ਵਾਰ” ਦੇ ਤਹਿਤ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 3 ਜੁਲਾਈ ਤੱਕ ਘਰ-ਘਰ ਜਾ ਕੇ ਆਮ ਲੋਕਾਂ ਨੂੰ ਡੇਂਗੂ ਲਾਰਵਾ ਨਸ਼ਟ ਅਤੇ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਪਿੰਡਾਂ ਵਿੱਚ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰ-ਘਰ ਜਾ ਕੇ ਆਮ ਲੋਕਾਂ ਨੂੰ ਡੇਂਗੂ ਲਾਰਵਾ ਕਿ ਹੁੰਦਾ ਹੈ, ਉਸ ਨੂੰ ਕਿਵੇਂ ਨਸ਼ਟ ਕਰਨਾ ਹੈ, ਡੇਂਗੂ ਬੁਖਾਰ ਦੇ ਲੱਛਣਾਂ ਅਤੇ ਯੋਗ ਇਲਾਜ ਆਦਿ ਸਬੰਧੀ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵਿੱਚ ਸਿਹਤ ਸੁਪਰਵਾਈਜ਼ਰ ਮੇਲ-ਫੀਮੇਲ , ਸਮੂਹ ਐਮ.ਪੀ.ਐਚ.ਡਬਲਿਓ ਮੇਲ - ਫੀਮੇਲ ਅਤੇ ਆਸ਼ਾ ਵਰਕਰਾਂ ਸ਼ਾਮਲ ਸਨ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੇਂਗੂ ਸੰਬੰਧੀ ਜਾਗਰੂਕਤਾ ਨੂੰ ਵਧਾਉਣ ਅਤੇ ਡੇਂਗੂ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਰੋਕਥਾਮ ‘ਚ ਸਵੱਛਤਾ ਭਾਵ ਘਰਾਂ ਦੇ ਅੰਦਰ ਅਤੇ ਆਲੇ - ਦੁਆਲੇ ਦੀ ਸਾਫ-ਸਫਾਈ ਦਾ ਵੀ ਅਹਿਮ ਰੋਲ ਹੈ, ਜਿਸ ਨਾਲ ਡੇਂਗੂ ਦੇ ਮੱਛਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡੇਂਗੂ ਦੇ ਲੱਛਣ ਪਾਏ ਜਾਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕਿ ਆਪਣੀ ਸਿਹਤ ਜਾਂਚ ਕਰਵਾਉਣ ਲਈ ਕਿਹਾ। ਇਸ ਮੌਕੇ ਬੀਈਈ ਮੋਨਿਕਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾ ਕਿ ਘਰਾਂ ’ਚ ਗਮਲੇ, ਖੜ੍ਹੇ ਪਾਣੀ ਵਾਲੀਆਂ ਥਾਵਾਂ, ਬਾਹਰ ਪਏ ਡਸਟਬਿਨ, ਫਰਿਜ਼ਾਂ, ਛੱਤ ’ਤੇ ਵਾਧੂ ਪਿਆ ਸਾਮਾਨ, ਜਿਸ ’ਚ ਪਾਣੀ ਖੜ੍ਹਾ ਹੋ ਸਕਦਾ ਹੈ, ਟੋਏ, ਆਦਿ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਇਲਾਜ ਅਤੇ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਰੋਕਥਾਮ ਟੀਮ ਵਿੱਚ ਐੱਸਆਈ ਸਰਬਜੀਤ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ ਤੇ ਐੱਮਪੀਐੱਚਡਬਲਿਊ ਰੁਪਿੰਦਰਜੀਤ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਗੁਰਿੰਦਰਬੀਰ ਸਿੰਘ, ਪ੍ਰਭਜੋਤ ਸਿੰਘ, ਨਰਿੰਦਰ ਸਿੰਘ, ਯਾਦਵਿੰਦਰ ਸਿੰਘ, ਐਲ.ਐਚ.ਵੀ ਗੁਰਸ਼ਰਨਜੀਤ ਕੌਰ, ਮੋਹਨਜੀਤ ਕੌਰ, ਏ.ਐਨ.ਐਮ, ਸੁਨੀਤਾ ਵਿਰਲੀ, ਲਖਵਿੰਦਰ ਕੌਰ ਅਤੇ ਆਸ਼ਾ ਵਰਕਰਾਂ ਆਦਿ ਹਾਜ਼ਰ ਸਨ।
(ਡੱਬੀ)
ਡੇਂਗੂ ਬੁਖਾਰ ਸੰਬੰਧੀ ਕੁਝ ਖ਼ਾਸ ਜਾਣਕਾਰੀ
- ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ।
- ਇਹ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ।
- ਠੰਢੀ ਥਾਂ ਅਤੇ ਛਾਵੇਂ ਇਹ ਮੱਛਰ ਜ਼ਿਆਦਾ ਹੁੰਦਾ ਹੈ ।
ਬਾਕਸ--
ਡੇਂਗੂ ਦੇ ਲੱਛਣ ਕੀ ਹਨ
- ਠੰਢ ਨਾਲ ਬੁਖ਼ਾਰ ਦਾ ਚੜ੍ਹਨਾ
- ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ
- ਭੁੱਖ ਘੱਟ ਲੱਗਣਾ ਜਾਂ ਦਸਤ ਹੋਣਾ।
ਬਾਕਸ--
ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ
- ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਾ ਹੋਣ ਦਿਓ ਤੇ ਜੇਕਰ ਪਾਣੀ ਡਰੰਮ ਆਦਿ ’ਚ ਰੱਖਿਆ ਹੈ ਤਾਂ ਉਸ ਨੂੰ ਢੱਕ ਕੇ ਰੱਖੋ।
- ਕੂਲਰਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ।
- ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਓ ਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕਰੀਮਾਂ ਦਾ ਇਸਤੇਮਾਲ ਕਰੋ।