- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐਨਏ ਯੂਨੀਵਰਸਿਟੀ ਵੱਲੋਂ "ਇੰਡਸਟਰੀ 4.0 – 2026 ਵਿੱਚ ਉਭਰ ਰਹੀਆਂ ਰੁਝਾਨਾਂ ਅਤੇ ਤਕਨਾਲੋਜੀਆਂ" ਵਿਸ਼ੇ 'ਤੇ ਕਾਰਪੋਰੇਟ ਟ੍ਰੇਨਿੰਗ ਪ੍ਰੋਗਰਾਮ ਦਾ ਸਫਲ ਆਯੋਜਨ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜੀਐੱਨਏ ਯੂਨੀਵਰਸਿਟੀ ਨੇ 22 ਤੋਂ 26 ਜੂਨ 2026 ਤੱਕ ਪੰਜ ਦਿਨਾਂ ਦੇ ਕਾਰਪੋਰੇਟ ਟ੍ਰੇਨਿੰਗ ਪ੍ਰੋਗਰਾਮ ਇਮਰਜਿੰਗ ਟ੍ਰੈਂਡਜ਼ ਐਂਡ ਟੈਕਨੋਲੋਜੀਜ਼ ਇਨ ਇੰਡਸਟਰੀ 4.0–2026 ਦਾ ਸਫਲਤਾ ਨਾਲ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਖੇਤਰ ਦੀਆਂ ਪ੍ਰਮੁੱਖ ਮੈਨੂਫੈਕਚਰਿੰਗ ਕੰਪਨੀਆਂ ਦੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਮਕੈਨਿਕਲ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਆਯੋਜਿਤ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੂੰ ਆਧੁਨਿਕ ਮੈਨੂਫੈਕਚਰਿੰਗ ਖੇਤਰ ਵਿਚ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਨਵੀਂ ਤਕਨਾਲੋਜੀਆਂ ਨਾਲ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੌਰਾਨ ਸੀਏਡੀ ਆਧਾਰਿਤ ਪ੍ਰੋਡਕਟ ਤੇ ਜੈਨਰੇਟਿਵ ਡਿਜ਼ਾਈਨ, 3ਡੀ ਪ੍ਰਿੰਟਿੰਗ, ਇੰਡਸਟਰੀਅਲ ਆਟੋਮੇਸ਼ਨ ਤੇ ਰੋਬੋਟਿਕਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ), ਸਮਾਰਟ ਮੈਨੂਫੈਕਚਰਿੰਗ, ਇੰਡਸਟਰੀਅਲ ਮੈਟਰੋਲੋਜੀ (ਜੀਡੀਐਂਡਟੀ), ਡਿਜ਼ਾਈਨ ਵੈਲੀਡੇਸ਼ਨ ਤੇ ਆਪਟੀਮਾਈਜ਼ੇਸ਼ਨ ਸਮੇਤ ਇੰਡਸਟਰੀ 4.0 ਨਾਲ ਸਬੰਧਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਮਾਹਰਾਂ ਵੱਲੋਂ ਵਿਸਤ੍ਰਿਤ ਸੈਸ਼ਨ ਕਰਵਾਏ ਗਏ।
ਇਸ ਪ੍ਰੋਗਰਾਮ ਵਿਚ 20 ਤੋਂ ਵੱਧ ਪ੍ਰਸਿੱਧ ਉਦਯੋਗਿਕ ਸੰਸਥਾਵਾਂ ਦੇ 30 ਤੋਂ ਵੱਧ ਪੇਸ਼ੇਵਰਾਂ ਨੇ ਹਿੱਸਾ ਲਿਆ। ਸਮਾਪਨ ਸਮਾਰੋਹ ਵਿਚ ਸ਼ਿੲਮੲਨਸ ਦੇ ਸੀਨੀਅਰ ਕੰਸਲਟੈਂਟ ਆਨੰਦ ਫਡਨਿਸ, ਐੱਨਐਕਸਜੀ-ਸਲਿਊਸ਼ਨ ਪਾਰਟਨਰ ਤੋਂ ਪੁਨੀਤ ਧਰ ਦਿਵੇਦੀ ਤੇ ਸਕਸ਼ਮ ਹਾਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਮਜ਼ਬੂਤ ਸਾਂਝ ਬਣਾਉਣ ਲਈ ਜੀਐੱਨਏ ਯੂਨੀਵਰਸਿਟੀ ਦੇ ਵਿਹਾਰਕ ਤੇ ਭਵਿੱਖ-ਕੇਂਦਰਿਤ ਉਪਰਾਲਿਆਂ ਦੀ ਸ਼ਲਾਘਾ ਕੀਤੀ। ਭਾਗੀਦਾਰਾਂ ਨੂੰ ਜੀਐੱਨਏ ਯੂਨੀਵਰਸਿਟੀ ਦੀਆਂ ਆਧੁਨਿਕ ਲੈਬੋਰਟਰੀਆਂ, ਖਾਸ ਕਰਕੇ ਐੱਫਏਐੱਨਯੂਸੀ ਵਿਚ ਅਤਿਆਧੁਨਿਕ ਮੈਨੂਫੈਕਚਰਿੰਗ ਤਕਨਾਲੋਜੀਆਂ ਦਾ ਪ੍ਰਯੋਗਾਤਮਕ ਅਨੁਭਵ ਵੀ ਪ੍ਰਦਾਨ ਕੀਤਾ ਗਿਆ।
ਪ੍ਰੋਗਰਾਮ ਦੀ ਸਫਲਤਾ 'ਤੇ ਵਧਾਈ ਦਿੰਦਿਆਂ ਜੀਐੱਨਏ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ,‘ਜੀਐੱਨਏ ਯੂਨੀਵਰਸਿਟੀ ਦਾ ਵਿਸ਼ਵਾਸ ਹੈ ਕਿ ਉੱਚ ਸਿੱਖਿਆ ਸਿਰਫ਼ ਕਲਾਸਰੂਮਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਉਦਯੋਗਿਕ ਵਿਕਾਸ ਤੇ ਤਕਨਾਲੋਜੀਕ ਪ੍ਰਗਤੀ ਵਿਚ ਸਰਗਰਮ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡਾ ਉਦੇਸ਼ ਅਜਿਹਾ ਮਜ਼ਬੂਤ ਈਕੋਸਿਸਟਮ ਤਿਆਰ ਕਰਨਾ ਹੈ ਜਿਥੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਮਿਲ ਕੇ ਨਵੀਨਤਾ ਨੂੰ ਉਤਸ਼ਾਹਿਤ ਕਰਨ।’ ਜੀਐੱਨਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਪ੍ਰੋਗਰਾਮ ਦੀ ਸਫਲਤਾ 'ਤੇ ਆਯੋਜਕ ਟੀਮ ਤੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ,!ਮੈਨੂਫੈਕਚਰਿੰਗ ਦਾ ਭਵਿੱਖ ਆਧੁਨਿਕ ਤਕਨਾਲੋਜੀ ਤੇ ਕੁਸ਼ਲ ਮਨੁੱਖੀ ਸਰੋਤਾਂ ਦੇ ਸੁਚੱਜੇ ਮੇਲ 'ਤੇ ਨਿਰਭਰ ਕਰਦਾ ਹੈ।’ ਇਸ ਮੌਕੇ ਡੀਨ ਅਕਾਦਮਿਕ ਡਾ. ਮੋਨਿਕਾ ਹਾਂਸਪਾਲ ਨੇ ਕਿਹਾ,‘ਅੱਜ ਦੇ ਤੇਜ਼ੀ ਨਾਲ ਬਦਲਦੇ ਉਦਯੋਗਿਕ ਮਾਹੌਲ ਵਿਚ ਲਗਾਤਾਰ ਸਿੱਖਣਾ ਬਹੁਤ ਜ਼ਰੂਰੀ ਹੈ।’ ਡਾ. ਸੀਆਰ ਤ੍ਰਿਪਾਠੀ, ਡੀਨ, ਸਕੂਲ ਆਫ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੇ ਕਿਹਾ,‘ਸਾਡਾ ਮਕਸਦ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੂੰ ਇਨ੍ਹਾਂ ਨਵੀਂ ਤਕਨਾਲੋਜੀਆਂ ਦਾ ਵਿਹਾਰਕ ਅਨੁਭਵ ਦੇਣਾ ਹੈ, ਤਾਂ ਜੋ ਉਹ ਆਪਣੇ ਸੰਸਥਾਨਾਂ ਵਿਚ ਸਮਾਰਟ ਮੈਨੂਫੈਕਚਰਿੰਗ ਹੱਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਣ।’
ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਕੋਆਰਡੀਨੇਟਰ ਬਲਜੀਤ ਸਿੰਘ ਉੱਭੀ ਤੇ ਪ੍ਰਿੰਸ ਕੁਮਾਰ ਨੇ ਯੂਨੀਵਰਸਿਟੀ ਪ੍ਰਬੰਧਨ, ਮਾਹਰਾਂ, ਉਦਯੋਗਿਕ ਸਹਿਯੋਗੀਆਂ, ਭਾਗੀਦਾਰ ਸੰਸਥਾਵਾਂ ਤੇ ਆਯੋਜਕ ਟੀਮ ਦਾ ਦਿਲੋਂ ਧੰਨਵਾਦ ਕੀਤਾ।