605 ਨੋਵੋ ਟਰੈਕਟਰ ’ਚ ਹਨ 15 ਫਾਵਰਵਰਡ ਤੇ 15 ਹੀ ਰਿਵਰਸ ਗੇਅਰ
ਗਿੱਲ ਆਟੋ ਮੋਬਾਈਲਜ ਵੱਲੋਂ ਕਿਸਾਨ ਭਿੰਡਰ ਨੂੰ 605 ਨੋਵੋ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ
Publish Date: Tue, 16 Jun 2026 07:21 PM (IST)
Updated Date: Tue, 16 Jun 2026 07:21 PM (IST)

ਗਿੱਲ ਆਟੋ ਮੋਬਾਈਲਜ਼ ਨੇ ਕਿਸਾਨ ਭਿੰਡਰ ਨੂੰ ਦਿੱਤਾ ਨਵਾਂ 605 ਨੋਵੋ ਟਰੈਕਟਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਟਰੈਕਟਰ ਹੁਣ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ, ਜਿਸ ਨੇ ਉਤਪਾਦਨ ਤੇ ਕੁਆਲਿਟੀ ਵਿਚ ਦੇਸ਼-ਵਿਦੇਸ਼ ਵਿੱਚ ਡੰਕਾ ਵਜਾਇਆ ਹੋਇਆ ਹੈ। ਇਹ ਸ਼ਬਦ ਮਹਿੰਦਰਾ ਕੰਪਨੀ ਦੇ ਅਥੋਰਾਈਡਜ਼ ਡੀਲਰ ਗਿੱਲ ਆਟੋ ਮੋਬਾਈਲਜ਼ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਸਤਨਾਮ ਸਿੰਘ ਗਿੱਲ ਨੇ ਪਿੰਡ ਡਡਵਿੰਡੀ ਦੇ ਉੱਘੇ ਕਿਸਾਨ ਸੁਰਿੰਦਰ ਸਿੰਘ ਭਿੰਡਰ ਨੂੰ ਮਹਿੰਦਰਾ ਟਰੈਕਟਰ ਦੀ ਸਭ ਤੋਂ ਪਸੰਦ ਰੇਂਜ ਪੀਐੱਸ 605 ਨੋਵੋ ਫੋਰ ਵਹੀਲ ਡਰਾਈਵ ਟਰੈਕਟਰ ਦੀਆਂ ਚਾਬੀਆਂ ਸੌਂਪਣ ਮੌਕੇ ਕਹੇ। ਉਨ੍ਹਾਂ ਦੱਸਿਆ ਕਿ ਇਸ ਟਰੈਕਟਰ ਵਿਚ ਬਹੁਤ ਨਵੀਆਂ ਖੂਬੀਆਂ ਹਨ ਤੇ ਇਸ ਵਿਚ 15 ਫਾਰਵਰਡ ਤੇ 15 ਰਿਵਰਸ ਗੇਅਰ ਹਨ ਤੇ ਇਸ ਦੀ ਲਿਫਟ ਦੀ ਕਪੈਸਟੀ 2700 ਕਿਲੋਗ੍ਰਾਮ ਹੈ, ਜਿਹੜੀ ਹੋਰ ਕਿਸੇ ਵੀ ਕੰਪਨੀ ਵਿਚ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਮਹਿੰਦਰਾ ਟਰੈਕਟਰ ਵਿਚ ਹੋਰ ਵੀ ਕਈ ਕਿਸਮ ਦੀਆਂ ਆਧੁਨਿਕ ਤਰੀਕੇ ਦੀਆਂ ਖੂਬੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਖੇਤੀ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਂਦੀ। ਇਸ ਮੌਕੇ ਗਿੱਲ ਆਟੋ ਮੋਬਾਈਲ ਦੇ ਐੱਮਡੀ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਵਿਸਵਾਸ਼ ਦਾ ਪ੍ਰਤੀਕ ਮਹਿੰਦਰਾ ਟਰੈਕਟਰ ਹੁਣ 6 ਸਾਲ ਦੀ ਵਰੰਟੀ ਵਿਚ ਉਪਲਬਧ ਹੈ ਤੇ ਵਿਦ ਅਸੈਸਰੀ ਮਿਲੇਗਾ। ਉਨ੍ਹਾਂ ਦੱਸਿਆ ਕਿ ਝੋਨੇ ਤੇ ਮੱਕੀ ਦੇ ਸੀਜ਼ਨ ਦੇ ਮੱਦੇਨਜ਼ਰ ਸਾਰੇ ਮਾਡਲਾਂ ਉੱਪਰ ਵਿਸੇਸ਼ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਵੱਲੋਂ ਸੀਆਰਾਮ ਤੇ ਸਵੈਮ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਤੇ ਕੰਪਨੀ ਵੱਲੋਂ ਦਿੱਤੇ ਜਾ ਰਹੇ ਡਿਸਕਾਊਂਟ ਤਹਿਤ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵੱਧ ਤੋਂ ਵੱਧ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਟਰੈਕਟਰ ਖਰੀਦ ਕੇ ਆਪਣੀ ਕਿਸਾਨੀ ਨੂੰ ਹੋਰ ਪ੍ਰਫੁੱਲਤ ਕਰਨ। ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਗਿੱਲ ਨੰਬਰਦਾਰ, ਐੱਮਡੀ ਦਿਲਬਾਗ ਸਿੰਘ ਗਿੱਲ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ ਡਡਵਿੰਡੀ, ਮੈਨੇਜਰ ਬਚਿੱਤਰ ਸਿੰਘ ਗਿੱਲ, ਗੁਰਦਿਆਲ ਸਿੰਘ ਮੱਲੀ, ਹਰਮਨ ਸਿੰਘ ਭਿੰਡਰ, ਗਗਨਦੀਪ ਸਿੰਘ, ਹਰਜੋਤ ਸਿੰਘ ਮੱਲੀ, ਜੋਬਨ ਸਿੰਘ ਮੱਲੀ, ਜਤਿੰਦਰ ਸਿੰਘ ਭਿੰਡਰ, ਹਰਗੁਣ ਸਿੰਘ ਭਿੰਡਰ, ਸੇਲਜ਼ਮੈਨ ਗੁਰਦਾਸ ਸਿੰਘ, ਦੀਪਕ ਜੋਸ਼ੀ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਅਬੀ ਬਾਜਵਾ ਤੇ ਹੋਰ ਹਾਜ਼ਰ ਸਨ।