- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਕਰੀਬ ਛੇ ਮਹੀਨੇ ਪਹਿਲਾਂ ਅੰਮ੍ਰਿਤਸਰ ਵਾਸੀ ਹਰਪ੍ਰੀਤ ਸਿੰਘ ਨਾਮਕ ਠੇਕੇਦਾਰ ਨੇ ਰੇਲਵੇ ਵਿਭਾਗ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਸਟੇਸ਼ਨ ਦਾ ਠੇਕਾ ਲਿਆ ਸੀ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਡਡਵਿੰਡੀ ਸਟੇਸ਼ਨ ਬੁਲਾਇਆ ਗਿਆ

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਡਡਵਿੰਡੀ ਰੇਲਵੇ ਸਟੇਸ਼ਨ ’ਤੇ ਟਿਕਟ ਬੁਕਿੰਗ ਕਲਰਕ ਅਤੇ ਹੈਲਪਰ ਦੀ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਕਰੀਬ ਡੇਢ ਕਰੋੜ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਦੇ ਕਰੀਬ 10 ਨੌਜਵਾਨਾਂ ਕੋਲੋਂ 15-15 ਲੱਖ ਰੁਪਏ ਲਏ ਜਾਣ ਦਾ ਦਾਅਵਾ ਹੈ। ਹਾਲਾਂਕਿ ਪੀੜਤਾਂ ਦੀ ਅਸਲ ਗਿਣਤੀ ਅਤੇ ਰਕਮ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਜਾਣਕਾਰੀ ਅਨੁਸਾਰ ਕਰੀਬ ਛੇ ਮਹੀਨੇ ਪਹਿਲਾਂ ਅੰਮ੍ਰਿਤਸਰ ਵਾਸੀ ਹਰਪ੍ਰੀਤ ਸਿੰਘ ਨਾਮਕ ਠੇਕੇਦਾਰ ਨੇ ਰੇਲਵੇ ਵਿਭਾਗ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਸਟੇਸ਼ਨ ਦਾ ਠੇਕਾ ਲਿਆ ਸੀ। ਇਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਡਡਵਿੰਡੀ ਸਟੇਸ਼ਨ ਬੁਲਾਇਆ ਗਿਆ। ਸੂਤਰਾਂ ਮੁਤਾਬਕ ਉਨ੍ਹਾਂ ਦੇ ਕਥਿਤ ਤੌਰ ’ਤੇ ਜਾਅਲੀ ਰੇਲਵੇ ਪਛਾਣ ਪੱਤਰ ਵੀ ਬਣਵਾਏ ਗਏ ਅਤੇ ਟ੍ਰੇਨਿੰਗ ਦੇ ਨਾਂ ’ਤੇ ਸਟੇਸ਼ਨ ’ਤੇ ਡਿਊਟੀ ਕਰਵਾਈ ਗਈ। ਨੌਜਵਾਨਾਂ ਨੂੰ ਚਾਰ-ਚਾਰ ਦੇ ਗਰੁੱਪਾਂ ਵਿੱਚ ਵੰਡ ਕੇ ਹਫ਼ਤੇ-ਹਫ਼ਤੇ ਲਈ ਸਟੇਸ਼ਨ ’ਤੇ ਰੱਖਿਆ ਜਾਂਦਾ ਸੀ।
ਸਬੰਧਤ ਠੇਕੇਦਾਰ ਹਰਪ੍ਰੀਤ ਸਿੰਘ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਲਈ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।
ਸ਼ਿਕਾਇਤ ਮਿਲਣ ’ਤੇ ਸਟੇਸ਼ਨ ਕੀਤਾ ਸੀ ਬੰਦ : ਏਡੀਆਰਐੱਮ
ਉੱਤਰੀ ਰੇਲਵੇ ਫ਼ਿਰੋਜ਼ਪੁਰ ਦੇ ਏਡੀਆਰਐੱਮ ਨਿਤਿਨ ਗਰਗ ਨੇ ਦੱਸਿਆ ਕਿ ਡਡਵਿੰਡੀ ਸਟੇਸ਼ਨ ’ਤੇ ਟਿਕਟਾਂ ਦੀ ਬੁਕਿੰਗ ਲਈ ਠੇਕਾ ਦਿੱਤਾ ਗਿਆ ਸੀ। ਸਬੰਧਤ ਠੇਕੇਦਾਰ ਦੀ ਸ਼ਿਕਾਇਤ ਮਿਲਣ ਕਾਰਨ ਸਟੇਸ਼ਨ ਬੰਦ ਕਰ ਕੇ ਤਾਲਾ ਲਗਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਨੌਜਵਾਨਾਂ ਕੋਲੋਂ 15-15 ਲੱਖ ਰੁਪਏ ਲੈਣ ਦੇ ਦੋਸ਼ਾਂ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਮੁੜ ਜਾਂਚ ਕਰਵਾਉਣ ਅਤੇ ਬਾਅਦ ਵਿੱਚ ਜਾਣਕਾਰੀ ਦੇਣ ਦੀ ਗੱਲ ਕਹੀ।