ਭਾਗੋ ਬੁੱਢਾ ਫੀਡਰ ’ਤੇ ਕਿਸਾਨਾਂ ਨੇ ਅਣ-ਐਲਾਨੇ ਪਾਵਰ ਕਟਾਂ ਖਿਲਾਫ ਕੀਤਾ ਵਿਖਾਵਾ
ਭਾਗੋ ਬੁੱਢਾ ਫੀਡਰ ਤੇ ਕਿਸਾਨਾਂ ਨੇ ਅਣ ਐਲਾਨੇ ਪਾਵਰ ਕਟਾਂ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Sat, 27 Jun 2026 07:37 PM (IST)
Updated Date: Sun, 28 Jun 2026 04:07 AM (IST)

ਕੈਪਸ਼ਨ : 27ਕੇਪੀਟੀ13 ਪਿੰਡ ਭਾਗੋ ਬੁੱਢਾ ਫੀਡਰ ਤੇ ਪਾਵਰ ਕਾਮ ਦੇ ਖਿਲਾਫ ਕਿਸਾਨ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਮੌਕੇ ਨਾਅਰੇਬਾਜ਼ੀ ਕਰਦੇ ਜਗਤਾਰ ਸਿੰਘ, ਰਸ਼ਪਾਲ ਸਿੰਘ ਤੇ ਹੋਰ। ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਸਰਕਾਰ ਦੇ ਵਾਅਦਿਆਂ ਦੀ ਫੂਕ ਨਿਕਲ ਗਈ ਹੈ, ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਅੱਜ ਭਾਗੋ ਬੁੱਢਾ ਫੀਡਰ ਤੇ ਜਾ ਕੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕੇ ਤੇ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਕਿਸਾਨ ਆਗੂਆਂ ਜਗਤਾਰ ਸਿੰਘ ਮੀਤ ਸਕੱਤਰ, ਰਸਪਾਲ ਸਿੰਘ ਸੰਧੂ ਸੰਗਠਨ ਸਕੱਤਰ ਬਾਬਾ ਬੀਰ ਸਿੰਘ ਜੋਨ ਕਮੇਟੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਅੱਜ ਜੋ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕਰਕੇ ਕਿਸਾਨਾਂ ਨੂੰ ਝੋਨੇ ਦੇ ਲਈ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੀ ਹੈ ਉਹ ਸਰਾਸਰ ਝੂਠ ਤੇ ਫੋਕੀ ਬਿਆਨਬਾਜ਼ੀ ਹੈ। ਉਹਨਾਂ ਕਿਹਾ ਕਿ ਅੱਠ ਘੰਟੇ ਬਿਜਲੀ ਦੇਣ ਦੀ ਜਗ੍ਹਾ ਕਿਸਾਨਾਂ ਨੂੰ ਕਦੇ 4 ਘੰਟੇ ਤੇ ਕਦੇ 6 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਤੇ ਪੂਰੀ ਬਿਜਲੀ ਨਹੀਂ ਮਿਲ ਰਹੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਝੂਠਾ ਡਰਾਮਾ ਬੰਦ ਕਰਨ ਤੇ ਜਿਹੜੀ ਜੁਬਾਨ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦੇਣ ਦੀ ਕੀਤੀ ਹੈ ਉਸ ਨੂੰ ਪੂਰਾ ਕਰੇ। ਕਿਸਾਨ ਆਗੂਆਂ ਨੇ ਸਪਸ਼ਟ ਤੌਰ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇ ਵਿਭਾਗ ਨੇ ਫਿਰ ਵੀ ਬਿਜਲੀ ਕੱਟ ਲਗਾਉਣੇ ਜਾਰੀ ਰੱਖੇ ਤੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਕਿਸਾਨ ਪਾਵਰ ਕਾਮ ਅਫਸਰਾਂ, ਸਬ ਸਟੇਸ਼ਨ, ਪਾਵਰ ਗਰਿੱਡਾਂ ਦੇ ਨਾਲ ਨਾਲ ਸਰਕਾਰ ਦੇ ਨੁਮਾਇੰਦਿਆਂ ਦਾ ਵੀ ਘਿਰਾਓ ਕਰਨਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜਗਤਾਰ ਸਿੰਘ ਰਸ਼ਪਾਲ ਸਿੰਘ ਜੋਨ ਬਾਬਾ ਬੀਰ ਸਿੰਘ, ਮੀਤ ਸਕੱਤਰ ਮੰਗਲ ਸਿੰਘ, ਸੁਖਵਿੰਦਰ ਸਿੰਘ ਜੋਨ ਪ੍ਰਧਾਨ ਸਰੂਪਵਾਲ, ਜਗਤਾਰ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ ,ਸੰਤੋਖ ਸਿੰਘ ,ਹਰਨੇਕ ਸਿੰਘ, ਕਿਸਾਨ ਨਿਸ਼ਾਨ ਸਿੰਘ, ਸੂਬਾ ਸਿੰਘ, ਮੋਨੂ ਸਿੰਘ, ਪਿਆਰਾ ਸਿੰਘ ਵਾਟਾਂ ਵਾਲੀ, ਦਲਜੀਤ ਸਿੰਘ ਇਕਾਈ ਪ੍ਰਧਾਨ, ਅੰਗਰੇਜ ਸਿੰਘ ਮੰਡ ਹੁਸੈਨਪੁਰ ਬੂਲੇ, ਸੁਖਵਿੰਦਰ ਜ਼ੋਨ ਸਕੱਤਰ, ਪਰਮਜੀਤ ਸਿੰਘ ,ਇੰਦਰਜੀਤ ਸਿੰਘ ਮੀਤ ਪ੍ਰਧਾਨ ਅਲੂਵਾਲ ,ਨਛੱਤਰ ਸਿੰਘ ਕਬੀਰਪੁਰ, ਗੁਰਸੇਵਕ ਸਿੰਘ, ਮੁਖਤਿਆਰ ਸਿੰਘ, ਸਾਰਜ ਸਿੰਘ ਆਦਿ ਹਾਜ਼ਰ ਸਨ।