- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਪੂਰਥਲਾ ਰਿਆਸਤ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਟਿੱਕਾ ਰਾਜਾ ਸ਼ਤਰੂਜੀਤ ਸਿੰਘ ਅਤੇ ਇੰਜੀਨੀਅਰ ਗੁਰਦੀਪ ਸਿੰਘ ਬਾਂਸਲ ਦਾ ਮੰਨਣਾ ਹੈ ਕਿ ਦੋਆਬੇ ਨੂੰ ਉਸ ਦੀ ਸਮਰੱਥਾ ਅਨੁਸਾਰ ਵਿਕਸਤ ਕਰਨ ਲਈ ਲੰਮੀ ਮਿਆਦ ਦੀ ਸਾਂਝੀ ਯੋਜਨਾ ਦੀ ਲੋੜ ਹੈ। ਉਨ੍ਹਾਂ ਅਨੁਸਾਰ ਫਗਵਾੜਾ, ਜਲੰਧਰ ਅਤੇ ਕਪੂਰਥਲਾ ਨੂੰ ਇੱਕ ਸਾਂਝੇ ਵਿਕਾਸ ਖੇਤਰ ਵਜੋਂ ਜੋੜ ਕੇ ਪੰਜਾਬ ਦਾ ਨਵਾਂ ਆਰਥਿਕ ਅਤੇ ਸੈਰ-ਸਪਾਟਾ ਕੇਂਦਰ ਵਿਕਸਤ ਕੀਤਾ ਜਾ ਸਕਦਾ ਹੈ।

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਅਮੀਰ ਵਿਰਾਸਤ, ਦੁਰਲੱਭ ਇਤਿਹਾਸਕ ਇਮਾਰਤਾਂ, ਕੁਦਰਤੀ ਜਲ ਸਰੋਤਾਂ, ਵੱਡੇ ਵਿਦਿਅਕ ਅਦਾਰਿਆਂ ਅਤੇ ਕੌਮੀ ਪੱਧਰ ਦੇ ਉਦਯੋਗਾਂ ਦੇ ਬਾਵਜੂਦ ਦੋਆਬਾ ਆਪਣੀਆਂ ਸੰਭਾਵਨਾਵਾਂ ਅਨੁਸਾਰ ਵਿਕਾਸ ਦੀ ਦੌੜ ਵਿੱਚ ਪਿੱਛੇ ਨਜ਼ਰ ਆ ਰਿਹਾ ਹੈ। ਖੇਤਰੀ ਵਿਕਾਸ ਦੇ ਅਸੰਤੁਲਨ ਦਾ ਸਭ ਤੋਂ ਵੱਧ ਅਸਰ ਨੌਜਵਾਨ ਪੀੜ੍ਹੀ ’ਤੇ ਪੈ ਰਿਹਾ ਹੈ ਅਤੇ ਰੁਜ਼ਗਾਰ ਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਸੀਮਤ ਮੌਕਿਆਂ ਕਾਰਨ ਵੱਡੀ ਗਿਣਤੀ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ।
ਕਪੂਰਥਲਾ ਰਿਆਸਤ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਟਿੱਕਾ ਰਾਜਾ ਸ਼ਤਰੂਜੀਤ ਸਿੰਘ ਅਤੇ ਇੰਜੀਨੀਅਰ ਗੁਰਦੀਪ ਸਿੰਘ ਬਾਂਸਲ ਦਾ ਮੰਨਣਾ ਹੈ ਕਿ ਦੋਆਬੇ ਨੂੰ ਉਸ ਦੀ ਸਮਰੱਥਾ ਅਨੁਸਾਰ ਵਿਕਸਤ ਕਰਨ ਲਈ ਲੰਮੀ ਮਿਆਦ ਦੀ ਸਾਂਝੀ ਯੋਜਨਾ ਦੀ ਲੋੜ ਹੈ। ਉਨ੍ਹਾਂ ਅਨੁਸਾਰ ਫਗਵਾੜਾ, ਜਲੰਧਰ ਅਤੇ ਕਪੂਰਥਲਾ ਨੂੰ ਇੱਕ ਸਾਂਝੇ ਵਿਕਾਸ ਖੇਤਰ ਵਜੋਂ ਜੋੜ ਕੇ ਪੰਜਾਬ ਦਾ ਨਵਾਂ ਆਰਥਿਕ ਅਤੇ ਸੈਰ-ਸਪਾਟਾ ਕੇਂਦਰ ਵਿਕਸਤ ਕੀਤਾ ਜਾ ਸਕਦਾ ਹੈ।
ਟਿੱਕਾ ਰਾਜਾ ਸ਼ਤਰੂਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਦੀ ਵਿਰਾਸਤ ਨੂੰ ਆਧੁਨਿਕ ਵਿਕਾਸ ਨਾਲ ਜੋੜ ਕੇ ਇਹ ਖੇਤਰ ਪੰਜਾਬ ਦੀ ਪਛਾਣ ਨੂੰ ਵਿਸ਼ਵ ਪੱਧਰ ਤੱਕ ਲਿਜਾਣ ਦੀ ਸਮਰੱਥਾ ਰੱਖਦਾ ਹੈ। ਕਪੂਰਥਲਾ ਨੂੰ ਕਦੇ ‘ਪੰਜਾਬ ਦਾ ਪੈਰਿਸ’ ਕਿਹਾ ਜਾਂਦਾ ਸੀ ਅਤੇ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ, ਮਹਿਲ ਅਤੇ ਵਿਰਾਸਤੀ ਸਥਾਨ ਅੱਜ ਵੀ ਇਸ ਦੇ ਸ਼ਾਨਦਾਰ ਅਤੀਤ ਦੀ ਗਵਾਹੀ ਦਿੰਦੇ ਹਨ। ਇਨ੍ਹਾਂ ਥਾਵਾਂ ਨੂੰ ਸਿਰਫ਼ ਸੰਭਾਲਣ ਦੀ ਬਜਾਏ ਆਧੁਨਿਕ ਸੈਰ-ਸਪਾਟੇ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਦੀ ਲੋੜ ਹੈ।
ਇੰਜੀਨੀਅਰ ਗੁਰਦੀਪ ਸਿੰਘ ਬਾਂਸਲ ਨੇ ਕਿਹਾ ਕਿ ਕਪੂਰਥਲਾ ਕੋਲ ਵਿਕਾਸ ਲਈ ਪਹਿਲਾਂ ਹੀ ਮਜ਼ਬੂਤ ਬੁਨਿਆਦ ਮੌਜੂਦ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਰੇਲ ਕੋਚ ਫੈਕਟਰੀ, ਸੈਨਿਕ ਸਕੂਲ, ਇਤਿਹਾਸਕ ਇਮਾਰਤਾਂ, ਜਲਗਾਹਾਂ ਅਤੇ ਧਾਰਮਿਕ ਸਥਾਨਾਂ ਨੂੰ ਇੱਕ ਸਾਂਝੀ ਵਿਕਾਸ ਯੋਜਨਾ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਪੂਰਥਲਾ ਸਿੱਖਿਆ, ਖੋਜ, ਸਨਅਤ ਅਤੇ ਸੈਰ-ਸਪਾਟੇ ਦਾ ਪ੍ਰਮੁੱਖ ਕੇਂਦਰ ਬਣ ਸਕਦਾ ਹੈ।
ਉਨ੍ਹਾਂ ਅਨੁਸਾਰ ਜਲੰਧਰ, ਫਗਵਾੜਾ ਅਤੇ ਕਪੂਰਥਲਾ ਦੀਆਂ ਆਪਣੀਆਂ ਵੱਖ-ਵੱਖ ਤਾਕਤਾਂ ਹਨ। ਜਲੰਧਰ ਖੇਡਾਂ ਦੇ ਸਾਮਾਨ ਅਤੇ ਸਿਹਤ ਸੇਵਾਵਾਂ, ਫਗਵਾੜਾ ਵਪਾਰ, ਸਿੱਖਿਆ ਅਤੇ ਆਵਾਜਾਈ, ਜਦਕਿ ਕਪੂਰਥਲਾ ਵਿਰਾਸਤ, ਸਰਕਾਰੀ ਸੰਸਥਾਵਾਂ ਅਤੇ ਸੈਰ-ਸਪਾਟੇ ਲਈ ਮਹੱਤਵਪੂਰਨ ਹੈ। ਤਿੰਨਾਂ ਸ਼ਹਿਰਾਂ ਨੂੰ ਸਾਂਝੀ ਆਵਾਜਾਈ, ਸਿੱਖਿਆ, ਸਿਹਤ, ਸਨਅਤ ਅਤੇ ਸੈਰ-ਸਪਾਟੇ ਦੀ ਯੋਜਨਾ ਨਾਲ ਜੋੜ ਕੇ ਟ੍ਰਾਈ-ਸਿਟੀ ਮਾਡਲ ਵਿਕਸਤ ਕੀਤਾ ਜਾ ਸਕਦਾ ਹੈ।
ਬੇਈਂ ਦਰਿਆਵਾਂ ਨੂੰ ਸੈਰ-ਸਪਾਟੇ ਨਾਲ ਜੋੜਨ ਦੀ ਲੋੜ
ਚਿੱਟੀ ਬੇਈਂ ਅਤੇ ਪਵਿੱਤਰ ਕਾਲੀ ਬੇਈਂ ਨੂੰ ਕੁਦਰਤੀ ਅਤੇ ਧਾਰਮਿਕ ਸੈਰ-ਸਪਾਟੇ ਨਾਲ ਜੋੜਨ ਦੀ ਵੀ ਸੰਭਾਵਨਾ ਹੈ। ਇਨ੍ਹਾਂ ਦੀ ਸਫ਼ਾਈ ਅਤੇ ਸੰਭਾਲ ਦੇ ਨਾਲ ਦਰਿਆਈ ਖੇਤਰਾਂ ਵਿੱਚ ਪੈਦਲ ਮਾਰਗ, ਸਾਈਕਲ ਟਰੈਕ ਅਤੇ ਹੋਰ ਸੈਰ-ਸਪਾਟਾ ਸਹੂਲਤਾਂ ਵਿਕਸਤ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਵਾਤਾਵਰਨ ਸੰਭਾਲ ਦੇ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਆਧੁਨਿਕ ਆਵਾਜਾਈ ਬਣੇ ਵਿਕਾਸ ਦੀ ਰੀੜ੍ਹ
ਫਗਵਾੜਾ-ਜਲੰਧਰ-ਕਪੂਰਥਲਾ ਖੇਤਰ ਨੂੰ ਇੱਕ ਇਕਾਈ ਵਜੋਂ ਵਿਕਸਤ ਕਰਨ ਲਈ ਆਧੁਨਿਕ ਤੇ ਤੇਜ਼ ਜਨਤਕ ਆਵਾਜਾਈ ਪ੍ਰਣਾਲੀ ਜ਼ਰੂਰੀ ਹੈ। ਭਵਿੱਖ ਵਿੱਚ ਮੈਟਰੋ ਜਾਂ ਕਿਸੇ ਹੋਰ ਤੇਜ਼ ਜਨਤਕ ਆਵਾਜਾਈ ਪ੍ਰਣਾਲੀ ਦੀ ਸੰਭਾਵਨਾ ਦਾ ਅਧਿਐਨ ਕੀਤਾ ਜਾ ਸਕਦਾ ਹੈ। ਦਿੱਲੀ-ਕਟੜਾ ਐਕਸਪ੍ਰੈੱਸਵੇਅ ਅਤੇ ਮੌਜੂਦਾ ਰੇਲ ਤੇ ਸੜਕੀ ਸੰਪਰਕ ਨੂੰ ਵਿਕਾਸ ਯੋਜਨਾ ਨਾਲ ਜੋੜ ਕੇ ਨਿਵੇਸ਼ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਟਿੱਕਾ ਰਾਜਾ ਸ਼ਤਰੂਜੀਤ ਸਿੰਘ ਅਤੇ ਇੰਜੀਨੀਅਰ ਗੁਰਦੀਪ ਸਿੰਘ ਬਾਂਸਲ ਨੇ ਕਿਹਾ ਕਿ ਇਹ ਮੰਗ ਸਿਰਫ਼ ਕਿਸੇ ਇੱਕ ਸ਼ਹਿਰ ਦੇ ਵਿਕਾਸ ਦੀ ਨਹੀਂ, ਸਗੋਂ ਦੋਆਬੇ ਦੇ ਸੰਤੁਲਿਤ ਵਿਕਾਸ ਦੀ ਹੈ। ਉਨ੍ਹਾਂ ਅਨੁਸਾਰ ਟ੍ਰਾਈ-ਸਿਟੀ ਮਾਡਲ ਦੋਆਬੇ ਵਿੱਚ ਰੁਜ਼ਗਾਰ, ਨਿਵੇਸ਼ ਅਤੇ ਸੈਰ-ਸਪਾਟੇ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਭਵਿੱਖ ਲਈ ਪੰਜਾਬ ਵਿੱਚ ਹੀ ਬਿਹਤਰ