ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵਾ ਵਿਚ ਹਰ ਸਮੇਂ ਅਹਿਮ ਭੂਮਿਕਾ ਨਿਭਾਉਣ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਆਪਣਾ 38ਵਾਂ ਜਨਮ ਦਿਨ ਵਿਰਾਸਤੀ ਸ਼ਹਿਰ ਦੇ ਸਿਟੀ ਹਾਲ ਦੇ ਬਾਹਰ ਖੂਨਦਾਨ ਕੈਂਪ ਲਗਾ ਕੇ ਮਨਾਇਆ, ਜਿਸ ਨਾਲ ਸਮਾਜ ਨੂੰ ਇਕ ਮਹੱਤਵਪੂਰਨ ਸੰਦੇਸ਼ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਨੇ ਖੂਨਦਾਨ ਕੈਂਪ ਵਿਚ ਪਹੁੰਚ ਕੇ ਅਵੀ ਰਾਜਪੂਤ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਹਰ ਖੁਸ਼ੀ ਦੇ ਮੌਕੇ ਤੇ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਅਵੀ ਰਾਜਪੂਤ ਪਿਛਲੇ ਦਸ ਸਾਲਾਂ ਤੋਂ ਆਪਣੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਗਾ ਰਹੇ ਹਨ। ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਤੇ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਵਿਚ ਦਾਨੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਜੋ ਜੇਕਰ ਲੋੜ ਪਈ ਤਾਂ ਉਹ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁਫ਼ਤ ਖੂਨ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਸਾਰੇ ਖੂਨਦਾਨੀਆਂ, ਸਹਿਯੋਗੀਆਂ, ਮੈਡੀਕਲ ਟੀਮ ਤੇ ਸਿਹਤ ਵਿਭਾਗ ਦਾ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਵੀ ਰਾਜਪੂਤ ਸਾਲ ਵਿਚ ਚਾਰ ਵਾਰ ਖੂਨਦਾਨ ਕੈਂਪ ਲਗਾ ਕੇ ਸਮਾਜ ਲਈ ਇਕ ਮਿਸਾਲ ਕਾਇਮ ਕਰ ਰਹੇ ਹਨ। ਇਸ ਕੈਂਪ ਦੌਰਾਨ ਲਗਭਗ 71 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਮਾਤਾ ਵੀਣਾ ਦੇਵੀ, ਨਰੇਸ਼ ਗੋਸਾਈ, ਬਾਬਾ ਬੱਲੀ, ਬਾਬਾ ਰਾਣੇ ਸਰਕਾਰ, ਬਾਬਾ ਪਵਨ ਸਾਈਂ,ਬਾਬਾ ਬਿੱਟਾ ਸ਼ਾਹ,ਲਾਲੀ ਭਾਸਕਰ, ਜਰਨੈਲ ਸਿੰਘ ਡੋਗਰਵਾਲ, ਸੁਭਾਸ਼ ਮਕਰੰਦੀ, ਜਗਜੀਤ ਸ਼ੰਮੀ, ਯੱਗ ਦੱਤ ਐਰੀ, ਪਵਨ ਧੀਰ, ਐਡਵੋਕੇਟ ਦੀਪਿਕਾ ਸ਼ੀਤਲ,ਕੌਂਸਲਰ ਮੋਨਿਕਾ ਗੋਇਲ, ਰਾਕੇਸ਼ ਕੇਸ਼ਾ, ਪੱਮ ਖੁਸ਼, ਰਾਕੇਸ਼ ਕੁਮਾਰ ਨੀਟੂ, ਸ਼ਿਵ ਦਰਸ਼ਨ, ਤੀਰਥ ਕਾਲਾ ਸੰਘਿਆਂ, ਯਸ਼ਪਾਲ ਨਾਹਰ, ਪ੍ਰੇਮ ਸਿੰਘ ਖਾਲਸਾ, ਬਲਵੀਰ ਸਿੰਘ, ਸੁਰਿੰਦਰ ਸਿੰਘ,ਅਮਿਤ ਥਾਪਰ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਜੌਲੀ ਮਸੀਹ, ਲੱਕੀ ਮਸੀਹ, ਐਡਵੋਕੇਟ ਅਨੁਜ ਆਨੰਦ, ਯਸ਼ਪਾਲ ਮਹਾਜਨ, ਪੱਤਰਕਾਰ ਭਾਈਚਾਰੇ ਤੋਂ ਨਵੀਨ ਓਬਰਾਏ, ਗੌਰਵ ਮੜੀਆ, ਸੌਰਵ ਮੜੀਆ, ਇੰਦਰਜੀਤ, ਗਗਨਦੀਪ, ਸੁਖਦੀਪ ਸਿੰਘ, ਵਿਪਰੀਤ ਸਿੰਘ, ਧੀਰਜ ਚਾਵਲਾ, ਰੂਬਲ ਧੀਰ, ਮਾਨਿਕ ਗਰੋਵਰ, ਹਨੀ ਸਚਦੇਵਾ, ਗਗਨਦੀਪ ਰਾਜਪੂਤ, ਬਲਵਿੰਦਰ ਦੇਹਲਵਾਲ, ਗੁਰਮੀਤ, ਰੇਸ਼ਵ ਵਰਮਾ, ਰਾਘਵ, ਤਜਿੰਦਰ ਲਵਲੀ, ਗੱਬਰ, ਦੀਪਕ ਬਿਸ਼ਟ, ਵਿਨੈ, ਸੰਨੀ ਦੋਧੀ, ਸੰਨੀ, ਲੱਕੀ ਕੋਲਿਆਂਵਾਲ, ਸੁਖਰਾਜ, ਜੱਸਾ ਜਸਵੰਤ, ਵਿੱਕੀ ਕੋਚ, ਸਾਹਿਲ ਕੋਚ ਆਦਿ ਮੌਜੂਦ ਸਨ।