ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੰਜਾਬ ਸੰਭਾਲੋ ਤਹਿਤ ਰਾਜਪਾਲ ਦੇ ਨਾਂ ਸੌਪਿਆ ਮੰਗ ਪੱਤਰ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੰਜਾਬ ਸੰਭਾਲੋ ਤਹਿਤ ਰਾਜਪਾਲ ਦੇ ਨਾਮ ਸੌਪਿਆ ਮੰਗ ਪੱਤਰ
Publish Date: Fri, 03 Jul 2026 09:15 PM (IST)
Updated Date: Fri, 03 Jul 2026 09:17 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਕਪੂਰਥਲਾ ਵੱਲੋਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਸੰਵਿਧਾਨਿਕ ਪ੍ਰਬੰਧ ਰਿਜ਼ਰਵੇਸ਼ਨ ਨੀਤੀ ਦੀ ਕੀਤੀ ਗਈ ਉਲੰਘਣਾ ਸਬੰਧੀ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਪੰਜਾਬ ਸੰਭਾਲੋ ਤਹਿਤ ਦਿਸ਼ਾ-ਨਿਰਦੇਸ਼ਾਂ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਪੰਜਾਬ ਦੇ ਰਾਜਪਾਲ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦਿੱਤੇ ਗਏ, ਜਿਸ ਵਿਚ ਪੰਜਾਬ ਦੇ ਜਨਰਲ ਸਕੱਤਰ ਤਰਸੇਮ ਸਿੰਘ ਥਾਪਰ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਸੂਬਾ ਸਕੱਤਰ ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਸੂਬਾ ਸਕੱਤਰ ਹਰਿੰਦਰ ਸ਼ੀਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਵੱਲੋਂ ਮੰਗ ਪੱਤਰਾਂ ਰਾਹੀਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਦਲਿਤ ਵਿਰੋਧੀ ਨੰਗਾ ਕੀਤਾ ਗਿਆ ਹੈ। ਸ਼ੀਤਲ ਨੇ ਕਿਹਾ ਕਿ ਹਰ ਵਿਸ਼ੇ ’ਤੇ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਹਰ ਫਰੰਟ ਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਖਮਿਆਜ਼ਾ ਇਸ ਵਰਗ ਨੂੰ ਬਹੁਤ ਵੱਡੇ ਪੱਧਰ ’ਤੇ ਝੱਲਣਾ ਪੈ ਰਿਹਾ ਹੈ ਅਤੇ ਸੰਵਿਧਾਨਕ ਹੱਕਾਂ ਨੂੰ ਅੱਖੋਂ ਪਰੋਖੇ ਕਰਕੇ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦੀ ਨੀਤੀ ਨਾਲ ਖਿਲਵਾੜ ਕਰਕੇ ਖ਼ਤਮ ਕੀਤਾ ਜਾ ਰਿਹਾ ਹੈ, ਜੋ ਬਹੁਜਨ ਸਮਾਜ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਨੂੰ ਸਰਸਰੀ ਦੇਖਣ ’ਤੇ ਸਾਹਮਣੇ ਆਇਆ ਕਿ ਇਨ੍ਹਾਂ ਅਸਾਮੀਆਂ ਦੇ ਇਸ਼ਤਿਹਾਰਾਂ ਵਿਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਲੋੜੀਂਦੀਆਂ ਅਸਾਮੀਆਂ ਹੀ ਰਾਖਵੀਆਂ ਨਹੀਂ ਰੱਖੀਆਂ ਗਈਆਂ, ਜਦਕਿ ਸੰਵਿਧਾਨਕ ਤੌਰ ’ਤੇ ਇਹ ਹੱਕ ਪ੍ਰਦਾਨ ਕੀਤਾ ਹੋਇਆ ਹੈ। ਇਨ੍ਹਾਂ ਸ਼੍ਰੇਣੀਆਂ ਨੂੰ ਬਾਹਰ ਰੱਖਣਾ ਸੰਵਿਧਾਨਕ ਤੌਰ ’ਤੇ ਰਿਜ਼ਰਵੇਸ਼ਨ ਨੀਤੀ ਅਤੇ ਸੂਬੇ ਦੇ ਕਾਨੂੰਨੀ ਨਿਯਮਾਂ ਦੀ ਘੋਰ ਉਲੰਘਣਾ ਹੈ, ਇਸ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਗੈਰ ਸੰਵਿਧਾਨਕ ਪ੍ਰਕਿਰਿਆ ਦੇ ਵਿਰੁੱਧ ਅਪੀਲ ਕਰਦੀ ਹੈ ਕਿ ਮੌਜੂਦਾ ਇਸ਼ਤਿਹਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਕਰਵਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਸਿੰਘ, ਹਲਕਾ ਪ੍ਰਧਾਨ ਬਲਬੀਰ ਚੰਦ ਸਿੱਧਵਾਂ, ਹਲਕਾ ਜਨਰਲ ਸਕੱਤਰ ਕ੍ਰਿਪਾਲ ਸਿੰਘ ਆਰੀਆਂਵਾਲ, ਹਲਕਾ ਕੈਸ਼ੀਅਰ ਸੋਮਨਾਥ ਸੁਲਤਾਨਪੁਰ ਹਲਕਾ ਪ੍ਰਧਾਨ, ਰਾਮ ਪਾਲ, ਧਰਮ ਪਾਲ ਮੁੱਛ ਹਲਕਾ ਇੰਚਾਰਜ, ਬਲਵਿੰਦਰ ਕੁਮਾਰ ਹਲਕਾ ਸਕੱਤਰ, ਹਲਕਾ ਵਾਇਸ ਪ੍ਰਧਾਨ ਕਸ਼ਮੀਰ ਸਿੰਘ, ਬਲਦੇਵ ਸਿੰਘ ਡੱਲਾ ਸੈਕਟਰ ਪ੍ਰਧਾਨ ਫਗਵਾੜਾ, ਚਰੰਜੀ ਲਾਲ ਕਾਲਾ ਪ੍ਰਧਾਨ, ਸੈਕਟਰੀ ਪ੍ਰਧਾਨ ਗੁਰਜੀਤ ਸਿੰਘ ਵਿਲਾ ਕੋਠੀ, ਦਿਲਬੀਰ ਭਾਗਾ, ਲੱਖਣ ਕਲਾਂ ਮਦਨ ਲਾਲ, ਹਰਨਾਮ ਸਿੰਘ, ਸੁਲਤਾਨ ਖਾਨ, ਅਲੀ ਖਾਨ, ਸਿੱਧਵਾਂ ਤੋਂ ਮੇਜਰ ਸਿੰਘ ਸੈਕਟਰ ਪ੍ਰਧਾਨ, ਪ੍ਰੀਤਪਾਲ ਸਿੰਘ, ਚਰਨਜੀਤ ਚੱਕ ਹਕੀਮ ਵਾਈਸ ਪ੍ਰਧਾਨ ਹਲਕਾ ਫਗਵਾੜਾ, ਰਾਜੂ ਚੱਕ ਹਕੀਮ, ਸਤਪਾਲ ਚੱਕੋਕੀ ਆਦਿ ਹਾਜ਼ਰ ਸਨ।