ਬਾਬਾ ਜਸਪਾਲ ਸਿੰਘ ਚਾਚੋਕੀ ਮੀਤ ਜਥੇਦਾਰ ਬਣਾਏ
ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਥਾਪਿਆ ਮਿਸਲ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਅਕਾਲੀ 96 ਕਰੋੜੀ ਦਾ ਮੀਤ ਜਥੇਦਾਰ
Publish Date: Sat, 13 Jun 2026 09:32 PM (IST)
Updated Date: Sat, 13 Jun 2026 09:33 PM (IST)

ਮਿਸਲ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਅਕਾਲੀ 96 ਕਰੋੜੀ ਨੇ ਕੀਤਾ ਐਲਾਨ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਚਲਦਾ ਵਹੀਰ ਚਕ੍ਰਵਰਤੀ ਮਿਸਲ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਅਕਾਲੀ 96 ਕਰੋੜੀ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮਲਕੀਤ ਸਿੰਘ ਅਕਾਲੀ ਨੇ ਆਪਣੀ ਫਗਵਾੜਾ ਫੇਰੀ ਦੌਰਾਨ ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਮੀਤ ਜਥੇਦਾਰ ਐਲਾਨਦੇ ਹੋਏ ਇਸ ਸਬੰਧੀ ਨਿਯੁਕਤੀ ਪੱਤਰ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਢਾ ਦਲ ਦੇ 7ਵੇਂ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦਾਂ ਨੇ ਅੰਗ੍ਰੇਜ਼ਾਂ ਦੇ ਨਾਲ ਪਟਿਆਲਾ ਸ਼ਹਿਰ ‘ਚ ਪਹਿਲੀ ਜੰਗ ਲੜੀ ਤੇ ਸੁਹਾਣਾ ਸਾਹਿਬ ਵਿਖੇ ਸ਼ਹੀਦੀ ਜਾਮ ਪੀਤਾ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀ ਇਸ ਮਿਸਲ ਦਾ ਹੈੱਡਕੁਆਰਟਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਚਰਨ ਧੂੜ ਛਾਉਣੀ ਨਿਹੰਗ ਸਿੰਘਾਂ ਗੜ੍ਹਸ਼ੰਕਰ ਵਿਖੇ ਹੈ ਤੇ ਅੱਜ ਸਮੁੱਚਾ ਪੰਥ ਖਾਲਸਾ ਇਕੱਤਰ ਕਰਕੇ ਜਥੇਦਾਰ ਬਾਬਾ ਜਸਪਾਲ ਸਿੰਘ ਚਾਚੋਕੀ ਨੂੰ ਜਥੇਬੰਦੀ ਦੇ ਮੀਤ ਜਥੇਦਾਰ ਥਾਪਿਆ ਹੈ। ਇਸ ਮੌਕੇ ਨਵ-ਨਿਯੁਕਤ ਮੀਤ ਜਥੇਦਾਰ ਬਾਬਾ ਜਸਪਾਲ ਸਿੰਘ ਚਾਚੋਕੀ ਵੱਲੋਂ ਬਾਬਾ ਮਲਕੀਤ ਸਿੰਘ ਅਕਾਲੀ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਨਾਲ ਹੀ ਉਨ੍ਹਾਂ ਮੀਤ ਜਥੇਦਾਰ ਵਜੋਂ ਜ਼ਿੰਮੇਵਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਉਹ ਮਿਲੀ ਸੇਵਾ ਨੂੰ ਤਨਦੇਹੀ ਦੇ ਨਾਲ ਨਿਭਾਉਣ ਦਾ ਪੁਰਜ਼ੋਰ ਯਤਨ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਜਥੇਬੰਦੀ ਨੂੰ ਜਲਦੀ ਹੀ ਵਿਸਥਾਰ ਦਿੰਦਿਆਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇਗਾ ਤੇ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਵੱਡੀ ਪੱਧਰ ’ਤੇ ਆਰੰਭਿਆ ਜਾਵੇਗਾ। ਇਸ ਮੌਕੇ ਜਥੇਦਾਰ ਫਗਵਾੜਾ ਬਾਬਾ ਰਾਜਿੰਦਰ ਸਿੰਘ ਬੱਦਲ, ਬਾਬਾ ਜਸਵੀਰ ਸਿੰਘ ਨਵਾਂਸ਼ਹਿਰ, ਜਥੇਦਾਰ ਬਾਬਾ ਅਵਤਾਰ ਸਿੰਘ ਅੰਮ੍ਰਿਤਸਰ, ਬਾਬਾ ਜੀਵਨ ਸਿੰਘ, ਬਾਬਾ ਅਮਨਦੀਪ ਸਿੰਘ ਗੜ੍ਹਸ਼ੰਕਰ, ਜਥੇਦਾਰ ਬਾਬਾ ਸੁਖਪ੍ਰੀਤ ਸਿੰਘ ਕਟਾਣਾ, ਜਥੇਦਾਰ ਬਾਬਾ ਇੰਦਰਜੀਤ ਸਿੰਘ ਨਵਾਂਸ਼ਹਿਰ, ਜਥੇਦਾਰ ਬਾਬਾ ਸੁਖਵਿੰਦਰ ਸਿੰਘ ਬਿੱਟੂ, ਜਥੇਦਾਰ ਭੁਪਿੰਦਰ ਸਿੰਘ ਜਗਜੀਤਪੁਰ, ਭਾਈ ਮਨਜੀਤ ਸਿੰਘ ਅਕਾਲ ਫੈੱਡਰੇਸ਼ਨ, ਭਾਈ ਸੁਖਦੇਵ ਸਿੰਘ, ਸੋਨੂੰ ਸਾਂਪਲਾ, ਭਾਈ ਗੁਰਦੀਪ ਸਿੰਘ ਕੈਨੇਡਾ, ਭਾਈ ਹਰਜਿੰਦਰ ਸਿੰਘ ਸਾਬੀ ਯੂਕੇ, ਬਲਦੇਵ ਸਿੰਘ ਚਾਚੋਕੀ, ਪ੍ਰਦੀਪ ਸਿੰਘ ਬਸਰਾ, ਭਾਈ ਤਰਲੋਚਨ ਸਿੰਘ ਯੂਕੇ, ਸਟੇਟ ਐਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਨਰਿੰਦਰ ਸਿੰਘ ਕੌਂਸਲਰ ਚਾਚੋਕੀ, ਸੁਖਪਾਲ ਸਿੰਘ ਚਾਚੋਕੀ, ਪੁਰਸ਼ੋਤਮ ਲਾਲ, ਮੇਜਰ ਸਿੰਘ ਘੁੜਕਾ, ਹਰਮੇਸ਼ ਸਿੰਘ ਘੁੜਕਾ ਮੈਨੇਜਰ ਆਦਿ ਹਾਜ਼ਰ ਸਨ।