ਅਰੋਮਾ ਇੰਸਟੀਚਿਊਟ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਰੋਮਾ ਇੰਸਟੀਚਿਊਟ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ ਗਿਆ
Publish Date: Sat, 20 Jun 2026 09:54 PM (IST)
Updated Date: Sat, 20 Jun 2026 09:57 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਰੋਮਾ ਇੰਸਟੀਚਿਊਟ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ 6ਵਾਂ ਸੰਸਕਰਣ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ 150 ਤੋਂ ਵੱਧ ਵਿਦਿਆਰਥੀਆਂ ਤੇ ਟੀਮ ਮੈਂਬਰਾਂ ਨੇ ਭਾਗ ਲਿਆ ਤੇ ਸੀਨੀਅਰ ਯੋਗ ਟ੍ਰੇਨਰ ਸ਼੍ਰੀ ਮਦਨ ਮੋਹਨ ਖੱਟਰ ਦੀ ਰਹਿਨੁਮਾਈ ਹੇਠ ਯੋਗ ਤੇ ਪ੍ਰਾਣਾਯਾਮ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਰੀਰਕ ਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਇੰਸਟੀਚਿਊਟ ਦਾ ਧੰਨਵਾਦ ਕੀਤਾ ਤੇ ਇਸਨੂੰ ਇਕ ਸ਼ਾਨਦਾਰ ਪਹਿਲ ਕਰਾਰ ਦਿੱਤਾ। ਟ੍ਰੇਨਰ ਸ਼੍ਰੀ ਮਦਨ ਮੋਹਨ ਖੱਟਰ ਨੇ ਵੀ ਅਰੋਮਾ ਇੰਸਟੀਚਿਊਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਸਿਹਤ ਤੇ ਕਰੀਅਰ ਪ੍ਰਤੀ ਹੋਰ ਜ਼ਿਆਦਾ ਕੇਂਦ੍ਰਿਤ ਤੇ ਸਮਰਪਿਤ ਬਣਾਉਂਦੇ ਹਨ। ਪ੍ਰੋਗਰਾਮ ਦਾ ਸਮਾਪਨ ਸਕਾਰਾਤਮਕ ਊਰਜਾ ਤੇ ਉਤਸ਼ਾਹ ਨਾਲ ਕੀਤਾ ਗਿਆ।