ਜੌੜਾ ਲਗਾਤਾਰ ਚੌਥੀ ਵਾਰ ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਚੁਣੇ
ਸਵਰਨਕਾਰ ਸੰਘ ਫਗਵਾੜਾ ਦੀ ਸਲਾਨਾ ਮੀਟਿੰਗ ਸੰਪੰਨ
Publish Date: Sat, 13 Jun 2026 07:30 PM (IST)
Updated Date: Sat, 13 Jun 2026 07:33 PM (IST)

ਸਵਰਨਕਾਰ ਸੰਘ ਫਗਵਾੜਾ ਦੀ ਸਲਾਨਾ ਮੀਟਿੰਗ ਸੰਪੰਨ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਵਰਨਕਾਰ ਸੰਘ ਫਗਵਾੜਾ ਦੀ ਸਲਾਨਾ ਮੀਟਿੰਗ ਹੋਟਲ ਗ੍ਰੈਂਡ ਅੰਬੈਸਡਰ ਵਿਖੇ ਬੜੇ ਉਤਸ਼ਾਹ ਤੇ ਭਰਪੂਰ ਹਾਜ਼ਰੀ ਵਿਚ ਸੰਪੰਨ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜਗਜੀਤ ਸਿੰਘ ਜੌੜਾ ਨੂੰ ਲਗਾਤਾਰ ਚੌਥੀ ਵਾਰ ਸਵਰਨਕਾਰ ਸੰਘ ਫਗਵਾੜਾ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੰਘ ਦੇ ਮੈਂਬਰਾਂ ਨੇ ਜੱਗੂ ਜੌੜਾ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਤੇ ਸਮਾਜ ਪ੍ਰਤੀ ਉਨ੍ਹਾਂ ਦੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਤੇ ਮੁੜ ਭਰੋਸਾ ਜਤਾਇਆ। ਮੀਟਿੰਗ ਵਿਚ ਨਰਿੰਦਰ ਕੰਡਾ ਨੂੰ ਸੈਕਟਰੀ, ਰਾਹੁਲ ਸਹਿਦੇਵ ਵਾਈਸ ਪ੍ਰਧਾਨ, ਵਿਜੇ ਲੂਥਰਾ ਟਿੰਕੂ ਜੁਆਇੰਟ ਸਕਤਰ ਤੇ ਜੋਗਿੰਦਰ ਪਾਲ ਬੱਬਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸਦੇ ਨਾਲ ਹੀ ਸਰਪ੍ਰਸਤ ਸ਼ਿਵਹੰਡਾ ਤੇ ਸਤੀਸ਼ ਬੱਗਾ ਦੀ ਰਹਿਨੁਮਾਈ ਹੇਠ ਇਹ ਮੀਟਿੰਗ ਵਧੀਆ ਢੰਗ ਨਾਲ ਸੰਪੰਨ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਦ ਮੈਂਬਰ ਤੇ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੜ ਚੁਣੇ ਪ੍ਰਧਾਨ ਜਗਜੀਤ ਸਿੰਘ ਜੌੜਾ ਨੂੰ ਵਧਾਈ ਦਿੱਤੀ ਤੇ ਸੰਘ ਵੱਲੋਂ ਸਮਾਜਿਕ ਏਕਤਾ ਤੇ ਵਪਾਰਕ ਹਿੱਤਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਵਰਨਕਾਰ ਭਾਈਚਾਰਾ ਸ਼ਹਿਰ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਸੰਘ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਵਿੱਖ ਦੀਆਂ ਯੋਜਨਾਵਾਂ, ਵਪਾਰ ਨਾਲ ਜੁੜੀਆਂ ਚੁਣੌਤੀਆਂ ਤੇ ਭਾਈਚਾਰੇ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਸਵਰਨਕਾਰ ਸੰਘ ਫਗਵਾੜਾ ਨੇ 25, 26, 27 ਤੇ 28 ਜੂਨ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਵੀ ਕੀਤਾ। ਸੰਘ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਗਹਿਣਿਆਂ ਦੇ ਕਾਰੋਬਾਰ ਤੇ ਵਰਕਸ਼ਾਪਾਂ ਬੰਦ ਰਹਿਣਗੀਆਂ। ਮੀਟਿੰਗ ਦੇ ਅੰਤ ਵਿਚ ਸਮੂਹ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਸੰਘ ਦੀ ਮਜ਼ਬੂਤੀ ਤੇ ਏਕਤਾ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।ਇਸ ਮੌਕੇ ਮੈਂਬਰ ਦਮਨਜੀਤ ਸਿੰਘ ਜੌੜਾ, ਓਮ ਮਹਿਤਾ, ਅਮਰਜੀਤ ਸਿੰਘ ਜੌੜਾ, ਮਿੰਟੂ ਗੋਗਨਾ, ਨਵਦੀਪ ਨੋਨੂ, ਰਿਕੀ ਜਲੋਟਾ, ਸੋਨੂ ਸੁਖਦੇਵ, ਸ਼ਸ਼ੀ ਪਾਲ ਨਿਸ਼ਚਲ, ਬਲਵਿੰਦਰ ਸਿੰਘ ਲੱਕੀ, ਗੁਰਚਰਨ ਭੋਲਾ, ਵਿਜੇ ਸਹਿਦੇਵ, ਦੇਵ ਸ਼ਰਮਾ, ਜਤਿੰਦਰ ਸਹਿਦੇਵ, ਸੌਰਵ ਵਰਮਾ, ਗੌਰਵ ਸਹਿਦੇਵ, ਗੌਰਵ ਕੋੜਾ, ਵਿੱਕੀ ਨਿਸ਼ਚਲ, ਰਾਜਾ ਜਿਊਲਰਜ਼, ਉੱਤਮਜੀਤ ਸਿੰਘ, ਦਿਲਪ੍ਰੀਤ ਸਿੰਘ ਜੌੜਾ ਆਦਿ ਮੌਜੂਦ ਸਨ।