- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬ-ਸਟੈਂਡਰਡ ਨਮੂਨਿਆਂ ਵਿੱਚ ਪਨੀਰ ਦੀ ਗੁਣਵੱਤਾ ਨਿਰਧਾਰਤ ਮਾਪਦੰਡਾਂ ਮੁਤਾਬਕ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਅਨਸੇਫ ਨਮੂਨਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਰਿਪੋਰਟ ਮੁਤਾਬਕ ਨਮੂਨੇ ਫੇਲ੍ਹ ਹੋਣ ਦੇ ਬਾਵਜੂਦ ਹਾਲੇ ਤੱਕ ਕਿਸੇ ਦੁਕਾਨਦਾਰ ਜਾਂ ਮਿਲਾਵਟਖੋਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੋਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਵਿੱਚ ਪਨੀਰ ਦੇ ਨਾਂ ’ਤੇ ਮਿਲਾਵਟ ਦਾ ਮਾਮਲਾ ਸਾਹਮਣੇ ਆਇਆ ਹੈ। ਫੂਡ ਸੇਫਟੀ ਵਿਭਾਗ ਦੀ 1 ਮਾਰਚ ਤੋਂ 31 ਅਗਸਤ ਤੱਕ ਦੀ ਛੇ ਮਹੀਨਿਆਂ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਲਏ 14 ਪਨੀਰ ਦੇ ਨਮੂਨਿਆਂ ’ਚੋਂ 9 ਫੇਲ੍ਹ ਪਾਏ ਗਏ। ਇਨ੍ਹਾਂ ’ਚੋਂ 8 ਸਬ-ਸਟੈਂਡਰਡ ਅਤੇ ਇਕ ਅਨਸੇਫ ਸ਼੍ਰੇਣੀ ਵਿੱਚ ਮਿਲਿਆ।
ਸਬ-ਸਟੈਂਡਰਡ ਨਮੂਨਿਆਂ ਵਿੱਚ ਪਨੀਰ ਦੀ ਗੁਣਵੱਤਾ ਨਿਰਧਾਰਤ ਮਾਪਦੰਡਾਂ ਮੁਤਾਬਕ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਅਨਸੇਫ ਨਮੂਨਾ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਰਿਪੋਰਟ ਮੁਤਾਬਕ ਨਮੂਨੇ ਫੇਲ੍ਹ ਹੋਣ ਦੇ ਬਾਵਜੂਦ ਹਾਲੇ ਤੱਕ ਕਿਸੇ ਦੁਕਾਨਦਾਰ ਜਾਂ ਮਿਲਾਵਟਖੋਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੋਈ।
ਵਿਭਾਗ ਵਿੱਚ ਸਟਾਫ ਦੀ ਕਮੀ ਨੂੰ ਵੀ ਇਸ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ। ਪੂਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਇਕ ਅਸਿਸਟੈਂਟ ਕਮਿਸ਼ਨਰ ਅਤੇ ਦੋ ਫੂਡ ਸੇਫਟੀ ਅਧਿਕਾਰੀਆਂ ’ਤੇ ਹੈ।
ਅਸਿਸਟੈਂਟ ਕਮਿਸ਼ਨਰ ਹਰਜੋਤਪਾਲ ਸਿੰਘ ਨੇ ਕਿਹਾ ਕਿ ਟੀਮ ਲਗਾਤਾਰ ਸੈਂਪਲਿੰਗ ਕਰ ਰਹੀ ਹੈ। ਫੇਲ੍ਹ ਨਮੂਨਿਆਂ ਦੇ ਮਾਮਲੇ ਵਿੱਚ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।