ਅਧਿਆਪਕ ਦਲ ਪੰਜਾਬ ਨੇ ਕੀਤੀਆਂ ਨਿਯੁਕਤੀਆਂ ਅਧਿਆਪਕ ਦਲ ਪੰਜਾਬ ਨੇ ਕੀਤੀ ਨਿਯੁਕਤੀਆਂ
Publish Date: Sat, 04 Jul 2026 06:46 PM (IST)
Updated Date: Sat, 04 Jul 2026 06:47 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਦਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਤੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਤੇ ਦਿਨ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਵੱਲੋਂ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਅਧਿਆਪਕ ਦਲ ਪੰਜਾਬ ਦੇ ਨਵੇਂ ਜਥੇਬੰਦਕ ਢਾਂਚੇ ਵਿੱਚ ਜ਼ਿਲ੍ਹਾ ਕਪੂਰਥਲਾ ਤੋਂ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਨੂੰ ਮੁੱਖ ਸਲਾਹਕਾਰ, ਵਰਿੰਦਰ ਕੰਬੋਜ ਤੇ ਲੈਕਚਰਾਰ ਰਜੇਸ਼ ਜੋਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸਰਦਾਰ ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟ ਨੂੰ ਮੀਤ ਪ੍ਰਧਾਨ ਤੇ ਹਰਦੇਵ ਸਿੰਘ ਖਾਨੋਵਾਲ ਨੂੰ ਪ੍ਰੈੱਸ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਇਹਨਾਂ ਆਗੂਆਂ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਵਿਨੀਸ਼ ਸ਼ਰਮਾ, ਗੁਰਮੀਤ ਸਿੰਘ ਖਾਲਸਾ, ਮਨੂੰ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ ਢੋਲਣ, ਰੋਸ਼ਨ ਲਾਲ, ਅਮਰੀਕ ਸਿੰਘ ਰੰਧਾਵਾ, ਰਾਜਨਜੋਤ ਸਿੰਘ ਖਹਿਰਾ, ਵੱਸਣਦੀਪ ਸਿੰਘ ਜੱਜ, ਅਮਰਜੀਤ ਕਾਲਾ ਸੰਘਿਆ, ਕਮਲਜੀਤ ਸਿੰਘ ਮੇਜਰਵਾਲ, ਰਕੇਸ਼ ਸਾਨਿਆਲ, ਸ਼ੁਭ ਦਰਸ਼ਨ ਆਨੰਦ, ਜਗਜੀਤ ਸਿੰਘ ਮਿਰਜਾਪੁਰ, ਪ੍ਰਦੀਪ ਵਰਮਾ, ਪ੍ਰਵੀਨ ਕੁਮਾਰ, ਮਨਿੰਦਰ ਸਿੰਘ, ਜਤਿੰਦਰ ਸਿੰਘ ਸ਼ੈਲੀ, ਅਮਨਦੀਪ ਸਿੰਘ ਵੱਲਣੀ, ਮਨਜੀਤ ਸਿੰਘ ਥਿੰਦ, ਅਜੇ ਸਿੰਗਲਾ, ਸਰਬਜੀਤ ਸਿੰਘ ਔਜਲਾ, ਅਮਰਜੀਤ ਕਾਲਾ ਸੰਘਿਆ, ਰਾਮ ਗੋਪਾਲ, ਮਨੋਜ ਟਿੱਬਾ, ਸਤੀਸ਼ ਕੁਮਾਰ ਟਿੱਬਾ, ਦਵਿੰਦਰ ਸਿੰਘ, ਕਰਮਜੀਤ ਸਿੰਘ, ਅਸ਼ਵਨੀ ਭਾਟੀਆ, ਅਮਰਜੀਤ ਸਿੰਘ ਡੈਨਵਿੰਡ, ਅਮਨ ਸੂਦ, ਟੋਨੀ ਕੌੜਾ, ਜਸਵਿੰਦਰ ਖੇੜਾ, ਸ਼ਮੀ ਕੁਮਾਰ, ਮਨੋਹਰ ਸਿੰਘ, ਰੁਪਿੰਦਰ ਸਿੰਘ, ਸੁਮਿਤ ਗੁਪਤਾ, ਹਰਜੀਤ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਸਮੇਤ ਅਧਿਆਪਕ ਦਲ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਸਾਥੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਮੂਹ ਅਹੁਦੇਦਾਰ ਅਧਿਆਪਕ ਭਾਈਚਾਰੇ ਦੇ ਲੋਕਪ੍ਰਿਯ, ਇਮਾਨਦਾਰ, ਮਿਹਨਤੀ ਅਤੇ ਸੂਝਵਾਨ ਆਗੂਆਂ ਨੇ ਹਮੇਸ਼ਾ ਅਧਿਆਪਕਾਂ ਦੇ ਹੱਕਾਂ ਅਤੇ ਭਲਾਈ ਲਈ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੀ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਨੇ ਤਜਰਬੇਕਾਰ ਦੂਰ ਆਦੇਸ਼ ਅਤੇ ਸੰਘਰਸ਼ਸ਼ੀਲ ਆਗੂਆਂ ’ਤੇ ਮੁੜ ਭਰੋਸਾ ਪ੍ਰਗਟਾਉਂਦੇ ਹੋਏ ਇਹ ਅਹਿਮ ਜ਼ਿੰਮੇਵਾਰ ਸੌਂਪੀ ਹੈ ਆਪਣੀ ਨਿਯੁਕਤੀ ’ਤੇ ਅਧਿਆਪਕ ਦਲ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਨਵਨਿਯੁਕਤ ਅਹੁਦੇਦਾਰਾਂ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਸ੍ਰੀ ਵਰਿੰਦਰ ਕੰਬੋਜ, ਲੈਕਚਰਾਰ ਰਜੇਸ਼ ਜੋਲੀ, ਸਰਦਾਰ ਭਜਨ ਸਿੰਘ ਮਾਨ, ਸ੍ਰੀ ਰਮੇਸ਼ ਕੁਮਾਰ ਭੇਟ ਤੇ ਹਰਦੇਵ ਸਿੰਘ ਖਾਨੋਵਾਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਉਹਨਾਂ ’ਤੇ ਪ੍ਰਗਟਾਇਆ ਗਿਆ ਵਿਸ਼ਵਾਸ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਸਾਥੀਆਂ ਲਈ ਬੜੇ ਮਾਣ ਅਤੇ ਸਨਮਾਨ ਵਾਲੀ ਗੱਲ ਹੈ। ਇਸ ਲਈ ਉਹ ਅਧਿਆਪਕ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜ਼ਿਲ੍ਹਾ ਕਪੂਰਥਲਾ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਅਧਿਆਪਕ ਵਰਗ ਦੇ ਹਿੱਤਾਂ ਅਤੇ ਹੱਕਾਂ ਲਈ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਹਰੇਕ ਸੰਘਰਸ਼ ਵਿੱਚ ਸਮੂਲੀਅਤ ਕਰਨਗੇ।