ਸੰਤ ਮੋਨੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
ਸ਼੍ਰੀਮਾਨ ਸੰਤ ਮਲੂਕ ਸਿੰਘ ਮੋਨੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sun, 21 Jun 2026 08:42 PM (IST)
Updated Date: Sun, 21 Jun 2026 08:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਵਿਰਕਤ 108 ਸੰਤ ਬਾਬਾ ਮਲੂਕ ਸਿੰਘ ਮੋਨੀ ਜੀ ਮਹਾਰਾਜ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ, ਪਿੰਡ ਪੰਡਵਾ (ਫਗਵਾੜਾ) ਵਿਖੇ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ, ਸਤਿਕਾਰ ਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਨਿਰਮਲ ਕੁਟੀਆ ਦੇ ਮੁੱਖ ਸੰਚਾਲਕ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਵਨ ਜਾਪਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਸਜੇ ਹੋਏ ਧਾਰਮਿਕ ਦੀਵਾਨਾਂ ਵਿਚ ਪ੍ਰਸਿੱਧ ਕੀਰਤਨੀਏ ਭਾਈ ਰਵਿੰਦਰ ਸਿੰਘ ਜੀ ਜੋਨੀ ਨਾਨਕਸਰ ਵਾਲਿਆਂ ਨੇ ਆਪਣੀਆਂ ਰੂਹਾਨੀ ਧਾਰਨਾਵਾਂ ਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਰਕਤ ਮੰਡਲੀ ਮੰਡਲੇਸ਼ਵਰ ਸੰਤ ਬਲਵਿੰਦਰ ਸਿੰਘ ਜੀ, ਸੁਆਮੀ ਹਰੀ ਦਾਸ ਜੀ, ਸੰਤ ਗੁਰਮੀਤ ਸਿੰਘ ਜੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ, ਬਾਬਾ ਜਤਿੰਦਰ ਸਿੰਘ ਜੀ, ਸੰਤ ਜਸਵਿੰਦਰ ਪਾਲ ਜੀ ਡੇਰਾ ਪੰਡਵਾ, ਬਾਬਾ ਮੁਖਤਿਆਰ ਸਿੰਘ ਜੀ ਬਿਰਧ ਆਸ਼ਰਮ ਸਪਰੋੜ, ਅਮਰਜੀਤ ਸਿੰਘ ਜੀ, ਸੰਤ ਪ੍ਰੀਤਮ ਸਿੰਘ ਡਮੇਲੀ ,ਸੰਤ ਡਾਕਟਰ ਸੁਖਵੰਤ ਸਿੰਘ ਨਾਹਲਾ, ਸੰਤ ਲਵਪ੍ਰੀਤ ਸਿੰਘ ਜੀ ਪੰਜ ਗਰਾਈਆਂ, ਸੰਤ ਪਰਮੇਸ਼ਵਰ ਜੀ ਭੋਗਪੁਰ, ਸੰਤ ਮੱਖਣ ਸਿੰਘ ਜੀ ਟੂਟੋ ਮੁਜ਼ਾਰਾ, ਸੰਤ ਬਲਵੀਰ ਸਿੰਘ ਜੀ ਸ਼ਾਸਤਰੀ ਟੂਟੋ ਮੁਜ਼ਾਰਾ, ਸੁਆਮੀ ਪਰਜੀਤ ਕੌਰ ਲੁਧਿਆਣਾ ਵਾਲੇ, ਬਾਬਾ ਗੁਰਪ੍ਰੀਤ ਸਿੰਘ ਜੀ ਸਮਰਾਏ ਵਾਲੇ, ਸੁਆਮੀ ਕਮਲੇਸ਼ ਗਿਰੀ ਜੀ ਸਪਰੋੜ ਵਾਲੇ, ਸੰਤ ਜਤਿੰਦਰ ਸਿੰਘ ਜੀ ਪੀਪਲੀ ਸਾਹਿਬ ਵਾਲੇ, ਸੰਤ ਤੇਜਾ ਸਿੰਘ ਜੀ ਡਬਲ ਐੱਮਏ ਡੇਰਾ ਗੁਰਸਰ ਖੁਡਾ ਵਾਲੇ, ਸੰਤ ਮਲਕੀਤ ਸਿੰਘ ਜੀ ਖਾਨਪੁਰ ਵਾਲੇ, ਸੰਤ ਰਾਜ ਰਿਸ਼ੀ ਜੀ ਨਵਾਂ ਸ਼ਹਿਰ ਵਾਲੇ, ਪੰਜ ਪਿਆਰੇ ਸਾਹਿਬਾਨ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਜੀ ਤੋਂ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਗੁਰਦਿਆਲ ਸਿੰਘ ਲੱਖਪੁਰ ਨੇ ਆਈਆਂ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ। ਇਸ ਤੋਂ ਇਲਾਵਾ ਸਾਂਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉਪਲ, ਗੁਰਦੀਪ ਸਿੰਘ ਦੀਪਾ, ਅਮਰਿੰਦਰ ਸਿੰਘ, ਅੰਕੁਸ਼ ਓਹਰੀ, ਜਸਪਾਲ ਸਿੰਘ, ਰਵੀ ਮੰਤਰੀ,ਪਿੰਡ ਪੰਡਵਾ ਦੇ ਸਰਪੰਚ ਬਲਜੀਤ ਸਿੰਘ ਜੌਹਲ, ਜ਼ਿਲ੍ਹਾ ਪਰੀਸ਼ਦ ਮੈਂਬਰ ਕਰਨ ਕੁਮਾਰ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਗੁਰਜੀਤ ਪਾਲ ਵਾਲੀਆ, ਅਮਰਿੰਦਰ ਸਿੰਘ, ਸ਼ਮਸ਼ੇਰ ਸਿੰਘ ਬਾਜਵਾ, ਅਵਤਾਰ ਸਿੰਘ ਸਾਬਕਾ ਸਰਪੰਚ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਸਰਕਲ ਦੇ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ, ਗੁਰਦੀਪ ਸਿੰਘ ਖੇੜਾ, ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਜ਼ਿਲ੍ਹਾ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਿਰਮਲ ਕੁਟੀਆ ਵਿਖੇ ਨਤਮਸਤਕ ਹੋਈਆਂ। ਸਮਾਗਮ ਦੌਰਾਨ ਗੁਰਬਾਣੀ ਵਿਚਾਰ, ਕੀਰਤਨ ਦਰਬਾਰ ਤੇ ਸੰਤ-ਮਹਾਂਪੁਰਖਾਂ ਦੇ ਅੰਮ੍ਰਿਤਮਈ ਪ੍ਰਵਚਨਾਂ ਨਾਲ ਸੰਗਤਾਂ ਨੇ ਆਪਣਾ ਜੀਵਣ ਸਫਲਾ ਕੀਤਾ। ਸਟੇਜ ਦੀ ਸੇਵਾ ਗੁਰਲਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।