ਸੁਰਿੰਦਰ ਢੰਡਾ ਦੀ ਅਗਵਾਈ ’ਚ ਐੱਸਪੀ ਮਾਧਵੀ ਸ਼ਰਮਾ ਨੂੰ ਮਿਲਿਆ ਵਫ਼ਦ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਿਲਆ ਸ਼ਹਿਰ ਦੇ ਵਸਨੀਕਾਂ ਦਾ ਵਫਦ
Publish Date: Mon, 06 Jul 2026 08:14 PM (IST)
Updated Date: Tue, 07 Jul 2026 04:04 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਫਗਵਾੜਾ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫਦ ਅੱਜ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਉਨ੍ਹਾਂ ਦਾ ਧਿਆਨ ਦੁਆਉਂਦੇ ਹੋਏ ਸਮਾਂ ਰਹਿੰਦੇ ਢੁਕਵੇ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਮੁਲਾਕਾਤ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਸੁਰਿੰਦਰ ਢੰਡਾ ਤੋਂ ਇਲਾਵਾ ਸੁਖਵਿੰਦਰ ਸਿੰਘ ਸ਼ੇਰਗਿਲ ਅਤੇ ਇੰਜੀਨੀਅਰ ਪ੍ਰਦੀਪ ਮੱਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਪ੍ਰਤੀ ਐਸ.ਪੀ. ਮਾਧਵੀ ਸ਼ਰਮਾ ਦਾ ਵਤੀਰਾ ਬਿਲਕੁਲ ਵੀ ਨਿਮਰਤਾ ਵਾਲਾ ਅਤੇ ਨਹੀਂ ਬੇਹੱਦ ਲਾਪਰਵਾਹੀ ਪੂਰਣ ਹੈ। ਜੇਕਰ ਸੀਨੀਅਰ ਅਧਿਕਾਰੀ ਢੰਗ ਨਾਲ ਪੇਸ਼ ਨਹੀਂ ਆਉਣਗੇ ਤਾਂ ਛੋਟੇ ਕਰਮਚਾਰੀਆਂ ਤੋਂ ਆਖਿਰ ਲੋਕ ਕੀ ਉੱਮੀਦ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਲੰਬੇ ਸਮੇਂ ਤੋਂ ਬਣੀ ਹੋਈ ਕਾਨੂੰਨ ਵਿਵਸਥਾ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ। ਜਿਸ ਤਹਿਤ ਨਸ਼ਾ ਖੌਰੀ, ਚੋਰੀਆਂ, ਸਰੇਆਮ ਲੜਾਈ ਝਗੜੇ ਅਤੇ ਇੱਕ ਯੁਨੀਵਰਸਿਟੀ ਦੇ ਆਸ-ਪਾਸ ਸਰੇਆਮ ਰਾਤ ਨੂੰ ਚਲ ਰਹੀ ਜਿਸਮ ਫਰੋਸ਼ੀ ਮੁੱਖ ਤੌਰ ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਮੁਹੱਲਾ ਕੌਲਸਰ ਵਿਖੇ ਦੋ ਧਿਰਾਂ ਦੀ ਧੜੇਬੰਦੀ ਕਾਰਨ ਪਾਰਕ ਵਿੱਚ ਸਥਾਪਤ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਾਰੇ ਵੀ ਐਸ.ਪੀ. ਨੂੰ ਜਾਣੂ ਕਰਵਾਇਆ ਗਿਆ। ਨਾਲ ਹੀ ਮਾਤਾ ਚਿੰਤਪੁਰਨੀ ਚੌਕ (ਸ਼ੁਗਰ ਮਿਲ ਚੌਕ) ਦੀ ਕ੍ਰਾਸਿੰਗ ਨੂੰ ਬੰਦ ਕੀਤੇ ਜਾਣ ਨਾਲ ਰਾਹਗੀਰਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਅਤੇ ਖਾਸ ਤੌਰ ਤੇ ਨਕੋਦਰ ਸਾਈਡ ਤੋਂ ਆਉਣ ਵਾਲੇ ਟਰੈਫਿਕ, ਸਤਨਾਮਪੁਰਾ, ਭਗਤਪੁਰਾ, ਹਦੀਆਬਾਦ ਤੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ ਵੱਲ ਐਸ.ਪੀ. ਦਾ ਧਿਆਨ ਦੁਆਇਆ ਗਿਆ ਪਰ ਐੱਸਪੀ ਦੇ ਵਿਵਹਾਰ ਤੋਂ ਅਜਿਹਾ ਮਹਿਸੂਸ ਹੋਇਆ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਜਨਤਾ ਦੀ ਸੁਰੱਖਿਆ ਦੇ ਪ੍ਰਤੀ ਬਿਲਕੁਲ ਗੰਭੀਰ ਨਹੀਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਾਬਾ ਸਾਹਿਬ ਦੇ ਬੁੱਤ ਨਾਲ ਕੋਈ ਛੇੜਛਾੜ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ, ਸ਼ੁਗਰ ਮਿਲ ਚੌਕ ‘ਤੇ ਕਰਾਸਿੰਗ ਬੰਦ ਹੋਣ ਨਾਲ ਕੋਈ ਹਾਦਸਾ ਵਾਪਰਿਆ ਜਾਂ ਯੁਨੀਵਰਸਿਟੀ ਦੇ ਆਲੇ-ਦੁਆਲੇ ਜਿਸਮ ਫਰੋਸ਼ੀ ਦੇ ਚਲਦੇ ਵਪਾਰ ਨੂੰ ਠੱਲ੍ਹ ਨਾ ਪਾਈ ਗਈ ਤਾਂ ਹਮਖਿਆਲੀ ਜੱਥੇਬੰਦੀਆਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਐਸ.ਪੀ. ਮਾਧਵੀ ਸ਼ਰਮਾ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੁਸ਼ਪਿੰਦਰ ਕੌਰ, ਪਰਮਿੰਦਰ ਬੋਧ, ਰਾਮ ਮੂਰਤੀ ਖੇੜਾ, ਅਰੁਣ ਸ਼ਰਮਾ, ਮਨੋਜ ਕੁਮਾਰ, ਮਨਦੀਪ ਸੋਨੂੰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।