- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਹੋਈ ਭਰਵੀਂ ਮੀਟਿੰਗ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਵਿਸ਼ੇਸ਼ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇ. ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠਾਂ ਹੋਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਨੇ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਸਮੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਐਲਾਨ ਕੀਤਾ ਜਾਵੇ। ਸਮੂਹ ਅਕਾਲੀ ਆਗੂਆਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਅਗਵਾਈ ਕਰਨ ਵਾਲਾ ਕੋਈ ਵੀ ਹਲਕਾ ਇੰਚਾਰਜ ਨਹੀ ਹੈ, ਜਿਸ ਕਾਰਨ ਇਸ ਹਲਕੇ ਵਿਚ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਦੇ ਹੌਸਲੇ ਬੁਲੰਦ ਹਨ ਪਰ ਜਿਨ੍ਹਾਂ ਚਿਰ ਪਾਰਟੀ ਦਾ ਇਕ ਹਲ਼ਕਾ ਇੰਚਾਰਜ ਨਿਯੁਕਤ ਨਹੀ ਕੀਤਾ ਜਾਂਦਾ, ਤਦ ਤੱਕ ਪਾਰਟੀ ਵਰਕਰ ਨਿਰਾਸ਼ਾ ਵਿਚ ਹਨ। ਅਕਾਲੀ ਵਰਕਰਾਂ ਤੇ ਸਮੂਹ ਸਰਗਰਮ ਲੀਡਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾ ਨਵੰਬਰ 2027 ਵਿਚ ਹੋਣ ਦੀ ਸੰਭਾਵਨਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਹੁਣ ਤੋਂ ਹੀ ਕਿਸੇ ਇਕ ਜਿੱਤਣ ਦੇ ਸਮਰੱਥ ਆਗੂ ਦੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਲਗਾਉਣਾ ਜ਼ਰੂਰੀ ਹੈ।
ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਜਿਸ ਵੀ ਅਕਾਲੀ ਆਗੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਵੇਗਾ, ਸਾਰੇ ਹੀ ਅਕਾਲੀ ਆਗੂ ਤੇ ਵਰਕਰ ਆਪਣੇ ਇੰਚਾਰਜ ਦੀ ਅਗਵਾਈ ਹੇਠਾਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ’ਤੇ ਜਿੱਤ ਹਾਸਲ ਕਰਨ ਲਈ ਜੁੱਟ ਜਾਣਗੇ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਅਪੀਲ ਕਰਨਗੇ। ਇਸ ਸਮੇ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ ਇਕ ਤੋਂ ਨਗਰ ਕੌਂਸਲ ਦੀ ਚੋਣ ਜਿੱਤਣ ਵਾਲੇ ਸੰਦੀਪ ਕੌਰ ਗਿੱਲ ਦੇ ਪਤੀ ਜਥੇ. ਦਿਲਬਾਗ ਸਿੰਘ ਗਿੱਲ ਦਾ ਸਿਰੋਪਾਓ ਦੇ ਕੇ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ ਤੇ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਸ਼ਾਬਾਸ਼ ਦਿੱਤੀ ਗਈ।
ਇਸ ਸਮੇਂ ਮੀਟਿੰਗ ਵਿਚ ਇੰਜ. ਸਵਰਨ ਸਿੰਘ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਹਲਕਾ ਆਬਜ਼ਰਵਰ, ਜਥੇ. ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜ਼ੋਨ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ, ਸ਼੍ਰੋਮਣੀ ਕਮੇਟੀ ਦੇ ਰਿਟਾ. ਸਕੱਤਰ ਜਥੇ. ਮਹਿੰਦਰ ਸਿੰਘ ਆਹਲੀ, ਚੇਅਰਮੈਨ ਗੁਰਜੰਟ ਸਿੰਘ ਸੰਧੂ ਮੈਂਬਰ ਪੀਏਸੀ ਅਕਾਲੀ ਦਲ, ਇੰਦਰਜੀਤ ਸਿੰਘ ਜੋਸਨ ਤਲਵੰਡੀ ਚੌਧਰੀਆਂ, ਜਥੇ. ਦਿਲਬਾਗ ਸਿੰਘ ਗਿੱਲ, ਜਥੇ. ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ, ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ ਸੀਨੀਅਰ ਆਗੂ, ਮਲਕੀਤ ਸਿੰਘ ਚੰਦੀ ਰਣਧੀਰਪੁਰ, ਸਾਬਕਾ ਸਰਪੰਚ ਜਥੇ ਹਰਜਿੰਦਰ ਸਿੰਘ ਘੁਮਾਣ ਤਲਵੰਡੀ ਚੌਧਰੀਆਂ, ਮਨਜੀਤ ਸਿੰਘ ਗੋਲਡੀ ਸਰਪੰਚ ਡੱਲਾ, ਜਥੇ ਜਰਨੈਲ ਸਿੰਘ ਬੂਲੇ ਸਾਬਕਾ ਮੈਨੇਜਰ ਗੁਰਦੁਆਰਾ ਬੇਰ ਸਾਹਿਬ, ਬਲਵਿੰਦਰ ਸਿੰਘ ਤੁੜ, ਕਾਰਜ ਸਿੰਘ ਤਕੀਆ (ਸਰਪੰਚ), ਸੁਖਵਿੰਦਰ ਸਿੰਘ ਹਾਜੀਪੁਰ ਸੀਨੀਅਰ ਅਕਾਲੀ ਆਗੂ, ਚਰਨਜੀਤ ਸਿੰਘ ਸਹੋਤਾ ਤਲਵੰਡੀ ਚੌਧਰੀਆਂ ਸੀਨੀਅਰ ਆਗੂ, ਧਰਮ ਰਾਜ, ਸਿਮਰਨਪ੍ਰੀਤ ਸਿੰਘ, ਚਰਨ ਕਮਲ ਪਿੰਟਾ ਸਾਬਕਾ ਐੱਮਸੀ, ਭਾਈ ਚਰਨਜੀਤ ਸਿੰਘ ਬੇਰ ਸਾਹਿਬ, ਭੁਪਿੰਦਰ ਸਿੰਘ ਖਿੰਡਾ ਮਾਛੀਜੋਆ ਆਦਿ ਨੇ ਸ਼ਿਰਕਤ ਕੀਤੀ।