90 ਸਾਲਾ ਬਜ਼ੁਰਗ ਦਰਸ਼ਕ ਦਾ ਸੋਨੇ ਦੀ ਮੁੰਦਰੀ ਨਾਲ ਕੀਤਾ ਸਨਮਾਨ 26ਵੇਂ ਸਾਲਨਾ ਸੱਭਿਆਚਾਰਕ ਮੇਲੇ ਦੌਰਾਨ 90 ਸਾਲਾ ਬਜ਼ੁਰਗ ਦਰਸ਼ਕ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ
Publish Date: Mon, 29 Jun 2026 09:55 PM (IST)
Updated Date: Mon, 29 Jun 2026 09:58 PM (IST)
ਬਜ਼ੁਰਗਾਂ ਦਾ ਸਨਮਾਨ ਕਰਨਾ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ : ਚੌਧਰੀ ਸੁਰਿੰਦਰ ਸਿੰਘ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਜਨਮੇ 90 ਸਾਲਾ ਬਜ਼ੁਰਗ ਮੰਗੀ ਨਾਰਾਂਵਾਲੀ ਨੂੰ ਪੀਰ ਬਾਬਾ ਸੁਧਾਰ ਗਾਜੀ ਨਾਰਾਂਵਾਲੀ ਕੋਹਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ 26ਵੇਂ ਸਾਲਨਾ ਸੱਭਿਆਚਾਰਕ ਮੇਲੇ ਮੌਕੇ ਵਿਸ਼ੇਸ਼ ਤੌਰ ‘ਤੇ ਸੋਨੇ ਦੀ ਮੁੰਦਰੀ ਭੇਂਟ ਕਰਕੇ ਸਨਮਾਨਤ ਕਰਨਾ ਮਹਾਨ ਤੇ ਸਮਾਜ ਨੂੰ ਸੇਧ ਦੇਣ ਵਾਲਾ ਕਾਰਜ ਹੈ, ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਅਜਿਹੇ ਸਨਮਾਨ ਨਾ ਸਿਰਫ਼ ਬਜ਼ੁਰਗਾਂ ਦੇ ਜੀਵਨ ਭਰ ਦੇ ਯੋਗਦਾਨ ਨੂੰ ਸਲਾਮ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਵਡੇਰਿਆਂ ਦੇ ਸਤਿਕਾਰ ਦੀ ਸਿੱਖਿਆ ਦਿੰਦੇ ਹਨ। ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਪਿੰਡ ਜਾਂ ਸੰਸਥਾ ਵੱਲੋਂ ਮੇਲੇ ਦੇ ਮੰਚ ਤੋਂ ਬਜ਼ੁਰਗਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਮਾਜ ਵਿਚ ਵਡੇਰਿਆਂ ਪ੍ਰਤੀ ਸਤਿਕਾਰ ਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਸਮੂਹ ਪਿੰਡ ਪੰਚਾਇਤਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਵਿਚ ਅਜਿਹੇ ਸਨਮਾਨ ਸਮਾਰੋਹ ਨਿਯਮਤ ਤੌਰ ਤੇ ਕਰਵਾਉਣ, ਤਾਂ ਜੋ ਬਜ਼ੁਰਗਾਂ ਨੂੰ ਬਣਦਾ ਮਾਣ-ਸਤਿਕਾਰ ਮਿਲ ਸਕੇ। ਜ਼ਿਕਰਯੋਗ ਹੈ ਕਿ ਇਹ ਸਨਮਾਨ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਨਾਗਰਾ ਕੈਨੇਡਾ, ਬੀਬੀ ਜੋਗਿੰਦਰ ਕੌਰ ਨਾਗਰਾ ਤੇ ਸੋਢੀ ਨਾਗਰਾ ਕੈਨੇਡਾ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ, ਉਥੇ ਹੀ ਦਰਸ਼ਕਾਂ ਲਈ ਕੱਢੇ ਗਏ ਲੱਕੀ ਕੂਪਨਾਂ ਵਿਚ ਐੱਲਸੀਡੀ, ਪੱਖੇ ਤੇ ਸਾਈਕਲ ਦਰਸ਼ਕਾਂ ਨੂੰ ਭੇਟ ਕਰਕੇ ਵੀ ਨਿਵਾਜਿਆ ਗਿਆ! ਯਾਦ ਰਹੇ ਕਿ ਪਿਛਲੇ ਸਾਲ ਦੇ ਸਿਲਵਰ ਜੁਬਲੀ ਮੇਲੇ ਵਿਚ ਸਭ ਤੋਂ ਵਧੇਰੇ ਉਮਰ ਦੀ ਬਜ਼ੁਰਗ ਮਹਿਲਾ ਨੂੰ ਸੋਨੇ ਦੀਆਂ ਵਾਲੀਆਂ ਪਹਿਨਾਈ ਗਈਆਂ ਸਨ। ਸੋਢੀ ਨਾਗਰਾ ਵੱਲੋਂ ਅਗਲੇ ਵਰ੍ਹੇ ਪਿੰਡ ਦੇ ਸਕੂਲ ਦੀ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਸੋਨੇ ਦੀਆਂ ਵਾਲੀਆਂ ਨਾਲ ਸਨਮਾਨੇ ਜਾਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜੱਸਾ ਸਿੰਘ ਨਾਗਰਾ ਸਾਬਕਾ ਸਰਪੰਚ ਕੋਹਾਲਾ, ਪੀਤਾ ਨਾਗਰਾ ਕੈਨੇਡਾ, ਸਰਬਜੀਤ ਸਿੰਘ ਨਾਗਰਾ, ਜਸਵੰਤ ਸਿੰਘ ਪੱਪੂ ਗਾਖਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਜਲੰਧਰ, ਉੱਘੇ ਲੇਖਕ ਰੌਸ਼ਨ ਖੈੜਾ, ਅਮਰਜੀਤ ਸਿੰਘ ਨਿੱਝਰ, ਬਲਜੀਤ ਸਿੰਘ ਸੰਘਾ, ਸੁਖਵਿੰਦਰ ਸਿੱਧੂ, ਮਨਜੀਤ ਸਿੰਘ ਸਾਬਕਾ ਸਰਪੰਚ ਕੁਰਾਲੀ, ਬਿਕਰਮਜੀਤ ਸਿੰਘ ਸਰਪੰਚ, ਜਸਵੀਰ ਸਿੰਘ ਜੌਲੀ ਟੇਲਰ, ਚਰਨਜੀਤ ਸਿੰਘ ਜਲੰਧਰ, ਜਗਜੀਤ ਸਿੰਘ ਭੂਟਾ, ਦੀਪਾ ਕੋਹਾਲਾ, ਮਨਜੀਤ ਸਿੰਘ ਸੋਹਲ ਸੰਧੂ ਚੱਠਾ, ਜਸਵੀਰ ਸਿੰਘ ਜੌਲੀ, ਦੇਬਾ ਢਿੱਲੋਂ, ਸਾਬੀ ਢਿੱਲੋਂ, ਪਰਮਜੀਤ ਸਿੰਘ ਪੰਮਾ, ਦੇਬਾ ਭੰਡਾਲ, ਸੁਰਜੀਤ ਸਿੰਘ ਬਾਰੀਆ, ਹਰਭਜਨ ਸਿੰਘ ਮੰਗੀ, ਬਾਬਾ ਔਜਲਾ, ਲਹਿੰਬਰ ਸਿੰਘ ਸੰਧੂ ਚੱਠਾ ਆਦਿ ਹਾਜ਼ਰ ਸਨ।