- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1,000 ਰੁਪਏ ਪ੍ਰਤੀ ਮਹੀਨਾ ਦਾ ਵਾਅਦਾ ਟੁੱਟਿਆ, 51,000 ਰੁਪਏ ਬਕਾਇਆ, 89 ਲੱਖ ਮਹਿਲਾਵਾਂ ਵਾਂਝੀਆਂ : ਖੋਜੇਵਾਲ

ਆਪ ਪਾਰਟੀ ਨੇ ਝੂਠੇ ਦਾਅਵਿਆਂ ਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ : ਕੌਂਸਲਰ ਰੇਖਾ
ਭਗਵੰਤ ਮਾਨ ’ਤੇ ਪ੍ਰਤੀ ਮਹਿਲਾ 51,000 ਰੁਪਏ ਬਕਾਇਆ, 89 ਲੱਖ ਔਰਤਾਂ ਨੂੰ ਰੁਪਏ 1,000 ਸਹਾਇਤਾ ਵੀ ਨਹੀਂ ਮਿਲੀ-ਆਨੰਦ/ਕੁਮਰਾ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਦੇ 51 ਮਹੀਨਿਆਂ ਦਾ ਕੁੱਲ ਬਕਾਇਆ ਰੁਪਏ 51,000 ਤੁਰੰਤ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਵੇ। ਇਹ ਮੰਗ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਔਰਤਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਇਹ ਰਕਮ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 21 ਨਵੰਬਰ 2021 ਨੂੰ ਮੋਗਾ ਵਿੱਚ ਕੇਜਰੀਵਾਲ ਦੀ ਤੀਜੀ ਗਾਰੰਟੀ ਔਰਤਾਂ ਨੂੰ ਵਧਾਈਆਂ ਪ੍ਰੋਗਰਾਮ ਦੌਰਾਨ ਦਿੱਤੀ ਗਈ ਤੀਜੀ ਗਾਰੰਟੀ ਅਨੁਸਾਰ ਬਣਦੀ ਹੈ। ਖੋਜੇਵਾਲ ਨੇ ਆਮ ਆਦਮੀ ਪਾਰਟੀ ਦੇ ਰਵੱਈਏ ਨੂੰ ਪੰਜਾਬ ਦੀਆਂ ਔਰਤਾਂ ਨਾਲ ਇਤਿਹਾਸਕ ਵਿਸ਼ਵਾਸਘਾਤ ਕਰਾਰ ਦਿੱਤਾ ਅਤੇ ਕਿਹਾ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਔਰਤਾਂ ਨੂੰ ਦੋ ਪੱਧਰਾਂ ’ਤੇ ਧੋਖਾ ਦਿੱਤਾ ਹੈ। ਪਹਿਲਾਂ ਆਮ ਵਰਗ ਦੀਆਂ ਔਰਤਾਂ ਨੂੰ ਕੇਵਲ ਰੁਪਏ 1,000 ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਰੁਪਏ 1,500 ਪ੍ਰਤੀ ਮਹੀਨਾ ਦੇ ਕੇ ਮਾਨ ਸਰਕਾਰ ਨੇ ਕੇਜਰੀਵਾਲ ਦੇ ਮੂਲ ਵਾਅਦੇ ਹਰ ਯੋਗ ਮਹਿਲਾ ਨੂੰ ਰੁਪਏ 1,000 ਪ੍ਰਤੀ ਮਹੀਨਾ ਤਹਿਤ 51 ਮਹੀਨਿਆਂ ਦੇ ਰੁਪਏ 51,000 ਬਕਾਏ ਤੋਂ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਾਂਝਾ ਕਰ ਦਿੱਤਾ ਹੈ। ਦੂਜਾ, ਕੇਜਰੀਵਾਲ ਦੀ ਗਾਰੰਟੀ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਮਹਿਲਾ ਲਈ ਸੀ, ਜਿਸ ਵਿੱਚ 1.25 ਕਰੋੜ ਤੋਂ ਵੱਧ ਔਰਤਾਂ ਸ਼ਾਮਲ ਸਨ। ਪਰ ਮਾਨ ਸਰਕਾਰ ਦਾ ਦਾਅਵਾ ਹੈ ਕਿ ਕੇਵਲ 36 ਲੱਖ ਔਰਤਾਂ ਨੂੰ ਹੀ ਇਹ ਰਕਮ ਟ੍ਰਾਂਸਫਰ ਕੀਤੀ ਗਈ ਹੈ। ਇਸ ਦਾ ਅਰਥ ਹੈ ਕਿ 89 ਲੱਖ ਤੋਂ ਵੱਧ ਔਰਤਾਂ ਨੂੰ ਵਾਅਦਾ ਕੀਤੀ ਗਈ 1,000 ਰੁਪਏ ਸਹਾਇਤਾ ਵੀ ਨਹੀਂ ਮਿਲੀ।
ਕੌਂਸਲਰ ਰੇਖਾ ਰਾਣੀ ਨੇ ਕਿਹਾ ਕਿ ਆਪ ਪਾਰਟੀ ਨੇ ਝੂਠੇ ਦਾਅਵਿਆਂ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤੇ ਗਏ 36 ਲੱਖ ਲਾਭਪਾਤਰੀਆਂ ਦੀ ਅਸਲ ਗਿਣਤੀ ਇਸ ਤੋਂ ਕਾਫ਼ੀ ਘੱਟ ਹੈ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਜਰਨਲ ਸਕੱਤਰ ਆਭਾ ਆਨੰਦ ਤੇ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰਿਤੂ ਕੁਮਰਾ ਨੇ ਯਾਦ ਦਿਵਾਇਆ ਕਿ ਮੋਗਾ ਰੈਲੀ ਵਿੱਚ ਕੇਜਰੀਵਾਲ ਨੇ ਕਿਹਾ ਸੀ, ਜੋ ਕੇਜਰੀਵਾਲ ਕਹਿੰਦੇ ਹਨ, ਉਹ ਕਰਕੇ ਵਿਖਾਉਂਦੇ ਹਨ। ਪਰ ਹਕੀਕਤ ਵਿੱਚ ਇਹ ਵਾਅਦਾ ਪੰਜਾਬ ਦੀਆਂ ਔਰਤਾਂ ਨੂੰ ਗੁਮਰਾਹ ਕਰਨ ਅਤੇ ਝੂਠੀਆਂ ਗਾਰੰਟੀਆਂ ਰਾਹੀਂ ਵੋਟਾਂ ਹਾਸਲ ਕਰਨ ਦਾ ਇੱਕ ਸੋਚਿਆ-ਸਮਝਿਆ ਯਤਨ ਲੱਗਦਾ ਹੈ। ਆਭਾ ਆਨੰਦ ਤੇ ਰਿਤੂ ਕੁਮਰਾ ਨੇ ਅੱਗੇ ਕਿਹਾ ਕਿ ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਸੀ ਕਿ ਇਸ ਯੋਜਨਾ ਲਈ ਪੈਸਾ ਕਿੱਥੋਂ ਆਵੇਗਾ, ਤਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੈਸਿਆਂ ਦੀ ਕੋਈ ਘਾਟ ਨਹੀਂ ਹੈ ਅਤੇ ₹20,000 ਕਰੋੜ ਦੇ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਰੋਕ ਕੇ ਇਸ ਯੋਜਨਾ ਨੂੰ ਫੰਡ ਦਿੱਤਾ ਜਾਵੇਗਾ।
ਆਭਾ ਆਨੰਦ ਤੇ ਰਿਤੂ ਕੁਮਰਾ ਨੇ ਕਿਹਾ ਉਲਟ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਰੁਕਿਆ ਨਹੀਂ, ਸਗੋਂ ਕਈ ਗੁਣਾ ਵੱਧ ਗਿਆ ਹੈ। ਕੇਜਰੀਵਾਲ ਦੇ ਆਪਣੇ ਹੀ ਮਾਪਦੰਡਾਂ ਅਨੁਸਾਰ ਇਹ ਭਗਵੰਤ ਮਾਨ ਅਤੇ ਆਪ ਨੇਤਾਵਾਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਮਹਿਲਾਵਾਂ ਲਈ ਆਪਣੀ ਲੜਾਈ ਜਾਰੀ ਰੱਖੇਗੀ, ਜਦ ਤੱਕ ਕੇਜਰੀਵਾਲ ਦੀ ਗਾਰੰਟੀ ਅਨੁਸਾਰ ਹਰ ਰੁਪਇਆ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਨਹੀਂ ਪਹੁੰਚ ਜਾਂਦਾ । ਇਸ ਮੌਕੇ ਤੇ ਆਭਾ ਆਨੰਦ, ਰਿਤੂ ਕੁਮਰਾ, ਰੋਜ਼ੀ ਅਗਰਵਾਲ, ਦੀਪਿਕਾ ਅਗਰਵਾਲ, ਕੌਸਲਰ ਰੇਖਾ ਰਾਣੀ, ਨਰੇਸ਼ ਸਿਕੰਦ, ਸੁਨੀਤਾ ਵਾਲੀਆ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਰਾਜੂ, ਭਾਜਪਾ ਐੱਸਸੀ ਮੋਰਚਾ ਦੇ ਸੂਬਾ ਬੁਲਾਰੇ ਮੋਹਿੰਦਰ ਸਿੰਘ ਬਲੇਰ, ਐੱਸਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ, ਮੰਡਲ ਪ੍ਰਧਾਨ ਲੱਕੀ ਸਰਪੰਚ, ਮੰਡਲ ਪ੍ਰਧਾਨ ਕਮਲਜੀਤ ਪ੍ਰਭਾਕਰ, ਰਚਨਾ ਚੋਪੜਾ, ਬਲਜਿੰਦਰ ਸਬਰ, ਨਵਜੋਤ ਸਿੰਘ ਆਦਿ ਹਾਜ਼ਰ ਸਨ।