ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਕੰਮ ਸਰਕਾਰ ਦੇ ਧਿਆਨ ’ਚ : ਭਗਵੰਤ ਮਾਨ
ਮੁੱਖ ਮੰਤਰੀ ਨੇ ਫਗਵਾਡਾ
Publish Date: Fri, 19 Jun 2026 09:44 PM (IST)
Updated Date: Sat, 20 Jun 2026 04:12 AM (IST)

ਮੁੱਖ ਮੰਤਰੀ ਨੇ ਫਗਵਾਡਾ ਦੇ ਵਿਕਾਸ ਲਈ ਦਿੱਤੇ 18 ਕਰੋੜ ਸੰਸਦ ਮੈਂਬਰ ਡਾ. ਚੱਬੇਵਾਲ ਦੇ ਯਤਨਾਂ ਨਾਲ ਸਫਲ ਰਿਹਾ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਅਮਿਤ ਓਹਰੀ, ਜਾਗਰਣ, ਫਗਵਾੜਾ : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਫਗਵਾਡਾ ’ਚ ਕਰਵਾਇਆ ਗਿਆ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਫਗਵਾੜਾ ਹਲਕੇ ਦੇ ਇੰਚਾਰਜ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੀ ਮੰਗ ’ਤੇ ਫਗਵਾਡਾ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ 18 ਕਰੋੜ ਰੁਪਏ ਤੋਂ ਵੱਧ ਦੀ ਗ੍ਰਾਂਟ ਦੇਣ ਦੀ ਐਲਾਨ ਕੀਤਾ। ਡਾ. ਚੱਬੇਵਾਲ ਦੀ ਫਗਵਾਡਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਗਵਾਡਾ ਨੂੰ ਜ਼ਿਲ੍ਹਾ ਬਣਾਉਣ ਦਾ ਕੰਮ ਸਰਕਾਰ ਦੇ ਧਿਆਨ ’ਚ ਹੈ ਅਤੇ ਇਹ ਜ਼ਰੂਰੀ ਵੀ ਹੈ ਪਰ ਮੈਂ ਕਦੇ ਵੀ ਝੂਠੇ ਵਾਅਦੇ ਨਹੀਂ ਕਰਦਾ। ਮੈਂ ਉਹੀ ਕਹਿੰਦਾ ਹਾਂ ਜੋ ਕਰ ਸਕਦਾ ਹਾਂ। ਇਸ ਲਈ ਪਹਿਲਾਂ ਇਸ ਪੂਰੀ ਪ੍ਰਕਿਰਿਆ ’ਤੇ ਸਰਕਾਰ ਦੇ ਪੱਧਰ ’ਤੇ ਚਰਚਾ ਕਰਾਂਗੇ, ਜਦ ਤੱਕ ਫਗਵਾਡਾ ਜ਼ਿਲ੍ਹਾ ਨਹੀਂ ਬਣਦਾ ਤਦ ਤੱਕ ਫਗਵਾੜਾ ਦੇ ਲੋਕਾਂ ਨੂੰ ਆਪਣੇ ਜ਼ਿਲ੍ਹਾ ਪੱਧਰ ਦੇ ਪ੍ਰਸ਼ਾਸਕੀ ਕੰਮਾਂ ਲਈ ਕਪੂਰਥਲਾ ਨਹੀਂ ਜਾਣਾ ਪਵੇਗਾ। ਇਸ ਲਈ ਫਗਵਾੜਾ ’ਚ ਹੀ ਏਡੀਸੀ ਨੂੰ ਡਿਪਟੀ ਕਮਿਸ਼ਨਰ ਵਰਗੀਆਂ ਪਾਵਰਾਂ ਦੇਣ ਦੀ ਐਲਾਨ ਕੀਤਾ ਗਿਆ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਨੂੰ ਲੋਕਾਂ ਦੇ ਵਿਚਕਾਰ ਸਟੇਜ ’ਤੇ ਬੁਲਾ ਕੇ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਤੇ 15 ਦਿਨਾਂ ਦੇ ਅੰਦਰ ਇਹ ਸਹੂਲਤ ਫਗਵਾੜਾ ’ਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਨਾਲ ਲੋਕਾਂ ਨੂੰ ਛੋਟੇ-ਮੋਟੇ ਕੰਮਾਂ ਲਈ ਕਪੂਰਥਲਾ ਨਹੀਂ ਜਾਣਾ ਪਵੇਗਾ। ਲੋਕ ਮਿਲਣੀ ਪ੍ਰੋਗਰਾਮ ਦੇ ਅਸਲ ਟੀਚਾ ਬਾਰੇ ਦੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਮਿਲਣੀਆਂ ਰਾਜਨੀਤੀ ਨਾਲ ਜੁੜਿਆ ਪ੍ਰੋਗਰਾਮ ਨਹੀਂ ਹੈ। ਸੂਬਾ ਸਰਕਾਰ ਦਾ ਇਕੱਲਾ ਟੀਚਾ ਵਿਕਾਸ ਤੇ ਖੁਸ਼ਹਾਲੀ ਲਿਆਉਣਾ ਹੈ। ਲੋਕ ਮਿਲਣੀਆਂ ਸਰਕਾਰ ਤੇ ਜਨਤਾ ਵਿਚਕਾਰ ਇਕ ਪੁਲ ਵਾਂਗ ਕੰਮ ਕਰਦੀਆਂ ਹਨ। ‘ਆਪ’ ਸਰਕਾਰ ਲੋਕਾਂ ਦੇ ਕਲਿਆਣ ਲਈ ਅਥੱਕ ਮਿਹਨਤ ਕਰ ਰਹੀ ਹੈ ਤੇ ਸੂਬੇ ’ਚ ਪਹਿਲਾਂ ਹੀ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਫਗਵਾਡਾ ਹਲਕੇ ਦੇ ਇੰਚਾਰਜ ਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ, ਰਾਜ ਕੁਮਾਰ ਚੱਬੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਸੰਸਦ ’ਚ ਮਜ਼ਬੂਤੀ ਨਾਲ ਉਠਾਉਂਦੇ ਹਨ। ਮੁੱਖ ਮੰਤਰੀ ਨੇ ਆਉਣ ਵਾਲੇ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫਗਵਾੜਾ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ ਤੇ ਆਉਣ ਵਾਲੇ ਦਿਨਾਂ ’ਚ ਵਿਕਾਸ ਕਾਰਜਾਂ ’ਤੇ ਕਰੋੜਾਂ ਰੁਪਏ ਹੋਰ ਖਰਚ ਕੀਤੇ ਜਾਣਗੇ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਫਗਵਾੜਾ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਲਕੇ ਦੇ ਕੋਨੇ-ਕੋਨੇ ਦਾ ਵਿਕਾਸ ਲੋਕਾਂ ਦੀ ਮੰਗ ਮੁਤਾਬਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਲੋਕ ਹੁਣ ਹਲਕੇ ਦੇ ਵਿਕਾਸ ਦੀ ਚਿੰਤਾ ਛੱਡ ਦੇਣ ਹੁਣ ਤੁਹਾਨੂੰ ਸਿਰਫ ਕੰਮ ਦੱਸਣੇ ਹਨ, ਉਹ ਕੰਮ ਕਰਨਾ ਹੁਣ ਮੇਰਾ ਕੰਮ ਹੈ। **ਬਾਕਸ** ਮੈਂ ਡਾ. ਰਾਜ ਕੁਮਾਰ ਨੂੰ ਕਿਸੇ ਕੰਮ ਕਰਨ ਲਈ ਮਨ੍ਹਾ ਨਹੀਂ ਕਰ ਸਕਦਾ : ਸੀਐੱਮ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਲੋਕਹਿੱਤਾਂ ’ਚ ਕੀਤੇ ਜਾ ਰਹੇ ਕੰਮਾਂ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਰਾਜ ਕੁਮਾਰ ਜਦੋਂ ਵੀ ਮੇਰੇ ਕੋਲ ਆਉਂਦੇ ਹਨ ਸਿਰਫ ਲੋਕਾਂ ਦੇ ਹਿੱਤ ਦੇ ਕੰਮਾਂ ਲਈ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਡਾ. ਰਾਜ ਨੂੰ ਕਦੇ ਵੀ ਕਿਸੇ ਵੀ ਕੰਮ ਲਈ ਮਨ੍ਹਾ ਨਹੀਂ ਕਰ ਸਕਦਾ। ਹੁਣ ਉਨ੍ਹਾਂ ਨੇ ਫਗਵਾਡਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ, ਜਿਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਫਿਲਹਾਲ ਜ਼ਿਲ੍ਹੇ ਵਰਗੀਆਂ ਸਹੂਲਤਾਂ ਫਗਵਾੜਾ ਨੂੰ ਦੇ ਦਿੱਤੀਆਂ ਹਨ।