ਜੰਡੂ ਸਿੰਘਾ 'ਚ 23 ਸਾਲਾ ਨੌਜਵਾਨ ਨੇ ਲਿਆ ਫਾਹਾ, CIA ਦੇ SI ਨਵਜੋਤ ਸੰਘਾ 'ਤੇ ਕੁੱਟਮਾਰ ਤੇ ਧਮਕਾਉਣ ਦੇ ਇਲਜ਼ਾਮ ਪਰਿਵਾਰ ਮੁਤਾਬਕ ਮ੍ਰਿਤਕ ਦਵਿੰਦਰ ਸਿੰਘ ਦੇ ਹੱਥੀਂ ਲਿਖਿਆ ਗਿਆ ਇੱਕ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸਨੇ ਉਸਦੀ ਮੌਤ ਲਈ ਐਸ.ਆਈ ਨਵਜੋਤ ਸਿੰਘ ਸੀਆਈਏ ਸਟਾਫ, ਜਸਕਰਨ ਸਿੰਘ ਤੇ ਤਨਵੀਰ ਕੌਰ ਸਾਰੇ ਵਾਸੀ ਜੰਡੂ ਸਿੰਘਾ ਨੂੰ ਜ਼ਿੰਮੇਵਾਰ ਦੱਸਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਦੀ ਡੀਐਸਪੀ ਆਦਮਪੁਰ ਰਾਜੀਵ ਕੁਮਾਰ, ਐਸ.ਐਚ.ਓ ਆਦਮਪੁਰ ਨਰਿੰਦਰ ਕੁਮਾਰ ਤੇ ਚੌਂਕੀ ਜੰਡੂ ਸਿੰਘਾ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
Publish Date: Mon, 24 Aug 2026 01:47 PM (IST)
Updated Date: Mon, 24 Aug 2026 02:04 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ :- ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਜੰਡੂ ਸਿੰਘਾ ਵਿਖੇ ਇੱਕ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਜੰਡੂ ਸਿੰਘਾ ਵਜੋਂ ਹੋਈ ਹੈ ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ 18 ਅਗਸਤ ਨੂੰ ਸੀਆਈਏ ਸਟਾਫ 'ਚ ਬਤੌਰ ਸਬ-ਇੰਸਪੈਕਟਰ ਸੇਵਾਵਾਂ ਦੇ ਰਹੇ ਪਿੰਡ ਜੰਡੂ ਸਿੰਘਾ ਦੇ ਹੀ ਰਹਿਣ ਵਾਲੇ ਨਵਜੋਤ ਸਿੰਘ ਨੇ ਆਪਸੀ ਰੰਜਿਸ਼ ਦੇ ਚਲਦਿਆਂ ਮ੍ਰਿਤਕ ਦਵਿੰਦਰ ਸਿੰਘ ਨੂੰ ਘਰ ਆ ਕੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਤੇ ਉਸਨੂੰ ਪੁਲਿਸ ਵੱਲੋਂ ਚੁਕਵਾਉਣ ਦੀ ਧਮਕੀ ਵੀ ਦਿੱਤੀ, ਜਿਸ ਤੋਂ ਪ੍ਰੇਸ਼ਾਨ ਹੋਏ ਦਵਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇੱਕ ਵੀਡੀਓ ਵੀ ਆਪਣੇ ਫੋਨ 'ਚ ਬਣਾਈ ਸੀ ਪਰ ਉਸ ਵੇਲੇ ਪਰਿਵਾਰ ਦੀ ਦਖ਼ਲਅੰਦਾਜ਼ੀ ਤੋਂ ਉਸਨੂੰ ਸਮਝਾਇਆ ਗਿਆ ਪਰ ਅੱਜ ਸਵੇਰੇ ਉਸਦੀ ਲਾਸ਼ ਘਰ ਦੇ ਪਿੱਛੇ ਡੇਕ ਦੇ ਦਰੱਖਤ ਨਾਲ ਲਟਕਦੀ ਮਿਲੀ।
ਪਰਿਵਾਰ ਮੁਤਾਬਕ ਮ੍ਰਿਤਕ ਦਵਿੰਦਰ ਸਿੰਘ ਦੇ ਹੱਥੀਂ ਲਿਖਿਆ ਗਿਆ ਇੱਕ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸਨੇ ਉਸਦੀ ਮੌਤ ਲਈ ਐਸ.ਆਈ ਨਵਜੋਤ ਸਿੰਘ ਸੀਆਈਏ ਸਟਾਫ, ਜਸਕਰਨ ਸਿੰਘ ਤੇ ਤਨਵੀਰ ਕੌਰ ਸਾਰੇ ਵਾਸੀ ਜੰਡੂ ਸਿੰਘਾ ਨੂੰ ਜ਼ਿੰਮੇਵਾਰ ਦੱਸਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਦੀ ਡੀਐਸਪੀ ਆਦਮਪੁਰ ਰਾਜੀਵ ਕੁਮਾਰ, ਐਸ.ਐਚ.ਓ ਆਦਮਪੁਰ ਨਰਿੰਦਰ ਕੁਮਾਰ ਤੇ ਚੌਂਕੀ ਜੰਡੂ ਸਿੰਘਾ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।