ਕੈਪਸ਼ਨਾ : ਪੰਜਾਬੀ ਜਾਗਰਣ ਅਤੇ ਦੈਿਨਕ ਜਾਗਰਣ ਵਲੋੰ ਲਗਾਏ ਗਏ ਯੋਗ ਕੈੰਪ ਦੌਰਾਨ ਅਚਾਰਿਆ ਰਜਨੀਸ਼ ਅਤੇ ਹੋਰ ਯੋਗ ਕਰਦੇ ਹੋਏ। (ਦੋ ਫੋਟੋਆੰ) ਕੈਪਸ਼ਨ : ਯੋਗ ਦਿਵਸ ਮੌਕੇ ਈ.ਐਸ਼.ਆਈ ਹਸਪਤਾਲ ਵਿਚ ਯੋਗ ਕਰਵਾਉੰਦੇ ਹੋਏ ਯੋਗ ਆਚਾਰੀਆ। ਈ.ਐਸ਼.ਆਈ ਹਸਪਤਾਲ ਵਿਖੇ ਯੋਗ ਕਰਦੇ ਹੋਏ ਨੀਤਿਨ ਕੋਹਲੀ ਤੇ ਹੋਰ। * ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਵੱਲੋਂ ਮਾਡਲ ਹਾਊਸ ’ਚ ਯੋਗਾ ਕੈਂਪ ਲਾਇਆ * ਯੋਗ ਆਚਾਰੀਆ ਰਜਨੀਸ਼ ਕੁਮਾਰ ਨੇ ਯੋਗਾ ਅਭਿਆਸਾਂ ਦੇ ਫਾਇਦਿਆਂ ਬਾਰੇ ਸੁਝਾਅ ਸਾਂਝੇ ਕੀਤੇ * ਈਐੱਸਆਈ ਹਸਪਤਾਲ ’ਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੈਂਕੜੇ ਲੋਕਾਂ ਨੇ ਕੀਤਾ ਯੋਗ ਅਭਿਆਸ * ਯੋਗ ਸਰੀਰਿਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ : ਡਾ. ਧੀਰ ਸ਼ੈਲੀ, ਪੰਜਾਬੀ ਜਾਗਰਣ ਜਲੰਧਰ : ਅੰਤਰਰਾਸ਼ਟਰੀ ਯੋਗਾ ਦਿਵਸ ਤੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਨੇ ਐਤਵਾਰ ਨੂੰ ਚਾਰ ਮਾਰਲਾ ਪਾਰਕ ਸਥਿਤ ਮਾਡਲ ਹਾਊਸ ਵਿਖੇ ਯੋਗਾ ਕੈਂਪ ਲਗਾਇਆ। ਯੋਗ ਆਚਾਰੀਆ ਰਜਨੀਸ਼ ਕੁਮਾਰ ਨੇ ਵੱਖ-ਵੱਖ ਯੋਗਾ ਅਭਿਆਸਾਂ ਦੇ ਫਾਇਦਿਆਂ ਬਾਰੇ ਦੱਸਿਆ। ਜ਼ਿਲ੍ਹੇ ਭਰ ਤੋਂ ਆਏ ਭਾਗੀਦਾਰਾਂ ਨੇ ਕੈਂਪ ’ਚ ਹਿੱਸਾ ਲਿਆ ਅਤੇ ਯੋਗਾ ਆਸਣ ਕੀਤੇ। ਇਸ ਮੌਕੇ ਯੋਗ ਆਚਾਰੀਆ ਰਜਨੀਸ਼ ਨੇ ਕਿਹਾ ਕਿ ਬੁਢਾਪਾ ਕੋਈ ਬਿਮਾਰੀ ਨਹੀਂ ਹੈ, ਸਗੋਂ ਜ਼ਿੰਦਗੀ ਜਿਊਣ ਦਾ ਇਕ ਸੁਨਹਿਰੀ ਮੌਕਾ ਹੈ। ਅੱਜ ਦੇ ਯੁੱਗ ’ਚ ਜਦੋਂ ਮਨੁੱਖ ਦੀ ਉਮਰ ਲੰਬੀ ਹੋ ਰਹੀ ਹੈ ਤਾਂ ਉਸ ਦੀ ਸਭ ਤੋਂ ਵੱਡੀ ਚੁਣੌਤੀ ਆਪਣੀ ਸਿਹਤ ਨੂੰ ਬਣਾਈ ਰੱਖਣਾ ਹੈ। ਯੋਗਾ ਦਿਵਸ ਦਾ ਉਦਘਾਟਨ ਨਗਰ ਨਿਗਮ, ਜਲੰਧਰ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ ਨੇ ਕੀਤਾ। ਆਪਣੇ ਸੰਬੋਧਨ ’ਚ ਸੁਰਿੰਦਰ ਕੌਰ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਤਣਾਅ, ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਬਿਮਾਰੀਆਂ ਵੀ ਮਨੁੱਖਾਂ ਨੂੰ ਘੇਰ ਰਹੀਆਂ ਹਨ। ਯੋਗਾ ਇਨ੍ਹਾਂ ਬਿਮਾਰੀਆਂ ਨੂੰ ਦੂਰ ਕਰਨ ਦਾ ਸਭ ਤੋਂ ਢੁਕਵਾਂ ਸਾਧਨ ਹੈ। ਸਾਨੂੰ ਰੋਜ਼ ਯੋਗ ਅਭਿਆਸ ਕਰਨਾ ਚਾਹੀਦਾ ਹੈ। ਇਸ ਮੌਕੇ ਸੋਮਦੱਤ ਕਾਲੀਆ, ਯੋਗ ਆਚਾਰੀਆ ਰਜਨੀਸ਼ ਕੁਮਾਰ, ਕੌਂਸਲਰ ਸੁਨੀਤਾ ਟਿੱਕਾ, ਸਾਬਕਾ ਕੌਂਸਲਰ ਓਕਾਰ ਰਾਜੀਵ ਟਿੱਕਾ, ਕਾਂਗਰਸੀ ਆਗੂ ਵਿਕਰਮ ਸ਼ਰਮਾ, ਧਾਰਮਿਕ ਉਤਸਵ ਕਮੇਟੀ ਦੇ ਸੰਯੋਜਕ ਹੇਮੰਤ ਸ਼ਰਮਾ, ਯੋਗਾ ਅਧਿਆਪਕ ਪ੍ਰਿਅਵਰਤ ਸ਼ਾਸਤਰੀ, ਨਰਿੰਦਰ ਭਗਤ, ਅਸ਼ਵਨੀ ਭਗਤ, ਰੂਬੀ, ਕਵਿਤਾ, ਊਸ਼ਾ, ਅਮਰਜੀਤ ਕੋਮਲ, ਨਵਜੋਤ ਕੋਮਲ, ਜੈਸਮੀਨ, ਹਰਸ਼ ਸਹਿਗਲ, ਪੰਡਿਤ ਬ੍ਰਿਜ ਮੋਹਨ ਸ਼ਾਸਤਰੀ, ਚੇਅਰਮੈਨ ਹਰਜੀਵਨ ਗੋਗਨਾ, ਮਿਸ਼ਟਿ, ਪ੍ਰਮੋਟ ਡਾਇਰੈਕਟਰ ਕਾਰਤਿਕ, ਤਿਲਕ ਰਾਜ, ਰਤਨ ਲਾਲ, ਬਲਵਿੰਦਰ ਸਿੰਘ ਬਿੱਲੂ, ਪ੍ਰੀਤਮ ਸਿੰਘ ਮਨੀ, ਭਾਜਪਾ ਆਗੂ ਰਜਿੰਦਰ ਬਿੱਲਾ, ਆਪ ਆਗੂ ਲਵਲੀ ਚੌਹਾਨ, ਹਰਿੰਦਰ ਸ਼ਰਮਾ, ਗਰਿਮਾ, ਯਸ਼ਿਕਾ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਹੀ ਜਲੰਧਰ ’ਚ ਵੱਖ ਵੱਖ ਸੰਸਾਵਾਂ ਵਲੋੰ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖਸੰਸਥਾਵਾਂ ਵਲੋੰ ਮਨਾਏ ਗਏ ਯੋਗ ਦਿਵਸ ਦੌਰਾਨ ਯੋਗ ਅਚਾਰੀਆਂ ਨੇ ਯੋਗ ਦੇ ਵੱਖ-ਵੱਖ ਆਸਨ ਕਰਵਾਏ। ਇਸੇ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਡਾਇਰੈਕਟਰ ਆਯੂਰਵੇਦ ਡਾ. ਰਮਨ ਖੰਨਾ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੁਰਵੇਦ ਵਿਭਾਗ ਦੇ ਸਹਿਯੋਗ ਨਾਲ ਅੱਜ ਇਥੇ ਈਐੱਸਆਈ ਹਸਪਤਾਲ ਦੇ ਕੈਂਪਸ ਵਿਖੇ ਜ਼ਿਲ੍ਹਾ ਪੱਧਰ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਭਾਗ ਦੇ ਮਾਹਰਾਂ ਵੱਲੋਂ ਸੈਂਕੜੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਣਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਦੀਵਾਨ ਚੰਦ ਧੀਰ ਨੇ ਇਸ ਮੌਕੇ ਯੋਗ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਯੋਗ ਸਿਰਫ਼ ਸਰੀਰਿਕ ਤੰਦਰੁਸਤੀ ਲਈ ਹੀ ਨਹੀਂ, ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਉਨ੍ਹਾਂ ਲੋਕਾਂ ਨੂੰ ਫਿੱਟ ਰਹਿਣ ਤੇ ਖੁਸ਼ਹਾਲ ਜੀਵਨ ਲਈ ਯੋਗ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਡਾ. ਨੀਰਜ, ਡਾ. ਯੋਗੇਸ਼, ਡਾ. ਮਨੂ, ਡਾ. ਅਦਿਤੀ, ਡਾ. ਰਵਿੰਦਰ ਕੌਰ ਤੇ ਡਾ. ਪ੍ਰਿਯੰਕਾ ਭੰਡਾਰੀ ਦੀ ਟੀਮ ਵੱਲੋਂ ਭਾਗੀਦਾਰਾਂ ਨੂੰ ਯੋਗ ਆਸਣ ਕਰਵਾਏ ਗਏ। ਇਸ ਮੌਕੇ ‘ਆਪ’ ਆਗੂ ਨਿਤਿਨ ਕੋਹਲੀ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੌਰਾਨ ਮੈਡੀਕਲ ਸੁਪਰਡੈਂਟ ਈ.ਐਸ.ਆਈ. ਹਸਪਤਾਲ ਡਾ. ਜੋਤੀ ਸ਼ਰਮਾ, ਸਕੱਤਰ ਰੈੱਡ ਕਰਾਸ ਸੁਸਾਇਟੀ ਡਾ.ਸੁਰਜੀਤ ਲਾਲ, ਐਸਆਰਓ ਮੁਕੇਸ਼ ਕੁਮਾਰ, ਚੰਦਨ, ਸੀਨੀਅਰ ਫਿਜ਼ੀਸ਼ੀਅਨ ਡਾ. ਚੇਤਨ ਮਹਿਤਾ, ਡਾ. ਸੁਨੀਲ ਕੁਮਾਰ, ਡਾ. ਰੂਪਾਲੀ ਕੋਹਲੀ, ਡਾ. ਹੇਮੰਤ ਮਲਹੋਤਰਾ, ਡਾ.ਸੁਖਦੇਵ ਰਤਨ, ਡਾ.ਮਨਵੀਰ, ਸੁਪਰਡੈਂਟ ਜਸਵੀਰ ਕੌਰ, ਕਲਰਕ ਵਿਕਰਮ, ਮਨਪ੍ਰੀਤ, ਰਾਜੇਸ਼, ਵਿਭਾਗ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਭਾਗੀਦਾਰ ਮੌਜੂਦ ਸਨ। ਚਰਨਜੀਤ ਪੁਰਾ ਪਾਰਕ ’ਚ ਯੋਗ ਦਿਵਸ ਮਨਾਇਆ ਇਸੇ ਤਰ੍ਹਾਂ ਹੀ ਜਲੰਧਰ ਦੇ ਚਰਨਜੀਤ ਪੁਰਾ ਵਿਖੇ ਯੋਗ ਗੁਰੂ ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਚਰਨਜੀਤ ਪੁਰਾ ਪਾਰਕ ’ਚ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਅੰਗਦ ਪ੍ਰਭੂ ਨੇ ਰਾਧਾ ਦਾ ਨਾਮ ਜਪ ਕੀਤਾ। ਇਸ ਮੌਕੇ ਮੁੱਖ ਮਹਿਮਾਨ ਨਿਤਿਨ ਕੋਹਲੀ ਤੇ ਕੌਂਸਲਰ ਜਤਿਨ ਗੁਲਾਟੀ ਪਹੁੰਚੇ । ਇਸ ਮੌਕੇ ਸਤੀਸ਼ ਬਾਂਸਲ, ਰਮੇਸ਼ ਅਗਰਵਾਲ, ਦੀਪਕ ਮਹਿੰਦਰੂ, ਲੱਕੀ ਬਾਸਲ, ਸੁਸ਼ੀਲ ਬਾਹਰੀ, ਗਣੇਸ਼ ਕੁਮਾਰ, ਸਜੀਵ ਹਾਂਡਾ, ਅਨਿਲ ਗਰੋਵਰ, ਪ੍ਰਵੀਨ ਮਹਿੰਦਰੂ, ਵਰਦਾਨ ਮਹਿੰਦਰੂ, ਰਿਤਿਸ਼ ਪੁਰੀ, ਜਤਿੰਦਰ ਮਹਿੰਦਰੂ, ਰਘੂ ਸ਼ਰਮਾ, ਹਰੀ ਮਹਾਜਨ, ਹਰਸ਼ਿਤ ਬੁਧੀਆ, ਬੀਨੂੰ ਸ਼ਰਮਾ, ਪ੍ਰਵੇਸ਼ ਮਹਿਦਰੂ, ਰਾਕੇਸ਼ ਮਹਿੰਦਰੂ, ਪ੍ਰਵੀਨ ਮਹਿਦੂਰ, ਬੀ. ਮਹਿੰਦਰੂ, ਸੁਜਾਤਾ ਕਪੂਰ, ਅਮਿਤਾ ਕਪੂਰ, ਨੀਰੂ ਮਹਿੰਦਰੂ, ਸੁਨੀਤਾ, ਸੁਮਨ, ਨਰੇਸ਼ ਮਹਾਜਨ, ਅੰਕਿਤਾ, ਹਰਪ੍ਰੀਤ, ਮਮਤਾ ਕੋਹਲੀ, ਪ੍ਰੀਤੀ, ਸੂਰਜ ਮਹਿੰਦਰੂ, ਵੈਨੀ ਤਲਵਾੜ, ਹੇਮੰਤ ਸ਼ਰਮਾ ਆਦਿ ਵੀ ਪ੍ਰਭੂ ਦੇ ਰੰਗ ਵਿੱਚ ਨੱਚਣ ਲਈ ਮਜਬੂਰ ਹੋ ਗਏ। ਉਪਰੰਤ ਬਾਸਲ ਪਰਿਵਾਰ ਵੱਲੋਂ ਲੰਗਰ ਅਤੁੱਟ ਵਰਤਾਇਆ ਗਿਆ।