- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬੀ.ਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਤੇ ਬਾਬੇ ਕੇ ਸੀਨੀਅਰ ਸੈਕੈਂਡਰੀ ਸਕੂਲ ਵਾੜਾ ਜੋਧ ਸਿੰਘ ਦੇ ਵਿਦਿਆਰਥੀਆਂ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਨਲਾਈਨ ਸਰਗਰਮੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਮੇਂ ਦਾ ਸਹੀ ਇਸਤੇਮਾਲ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਦਾ ਨਿਵੇਕਲੇ ਢੰਗ ਨਾਲ ਸੁਨੇਹਾ ਦਿੱਤਾ। ਜੂਨੀਅਰ ਵਿਦਿਆਰਥੀਆਂ ਹਰਕੀਰਤ ਸਿੰਘ, ਮਨਕੀਰਤ ਕੌਰ, ਜਪਨੀਤ ਕੌਰ , ਅਮਾਇਰਾ, ਆਸ਼ਿਸ਼, ਏਂਜਲਪਰੀਤ ਕੌਰ, ਸ਼ੁੱਭਨੂਰ ਕੌਰ, ਸਹਿਜਪਰੀਤ ਕੌਰ, ਗੁਰਸੀਰਤ ਕੌਰ ਤੇ ਸੀਨੀਅਰ ਵਿਦਿਆਰਥੀਆਂ ’ਚੋਂ ਅਮਾਇਰਾ, ਅਦਿਤ ਕੁਮਾਰ, ਮਹਿਕਦੀਪ ਕੌਰ, ਜਸਕਰਨ, ਸਵਰੀਨ ਕੌਰ , ਮੰਨਤਪ੍ਰੀਤ ਕੌਰ, ਜਸਮੀਨ ਕੌਰ, ਹਰਲੀਨ ਕੌਰ, ਰੋਬਿਨ ਤੇ ਸਰਗੁਨ ਵਰਮਾ ਨੇ ਪੋਸਟਰ ਮੇਕਿੰਗ, ਪੇੜ ਲਗਾਓ ਤੇ ਕਵਿਤਾਵਾਂ ਨਾਲ ਆਨਲਾਈਨ ਸਰਗਰਮੀਆਂ ’ਚ ਹਿੱਸਾ ਲਿਆ। ਪੁਰਾਣੇ ਸਾਮਾਨ ਨੂੰ ਮਾਤਾ-ਪਿਤਾ ਦੇ ਸਹਿਯੋਗ ਨਾਲ ਰੀ-ਯੂਜ਼ ਤੇ ਰੀਸਾਈਕਲ ਕਰਕੇ ਵਾਤਾਵਰਨ ਦੀ ਸੁਰੱਖਿਆ ਦਾ ਸੁਨੇਹਾ ਦਿੱਤਾ। ਸਕੂਲ ਦੇ ਡਾਇਰੈੱਕਟਰ ਜਨਾਬ ਸੱਦਾਮ ਖਾਨ ਤੇ ਪ੍ਰਿੰਸੀਪਲ ਨੀਤੀਮਾ ਪੁਰੀ ਵੱਲੋਂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਸਾਨੂੰ ਸਭ ਨੂੰ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਉਪਰਾਲੇ ਕਰਨ ਲਈ ਪ੍ਰੇਰਿਆ।