- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਂਸ ਨੇ ਹਫਤੇ ਅੰਦਰ ਓਐਂਡਐਮ ਦੇ ਕੰਮਾਂ ਦੇ ਰਿਕਾਰਡ ਸਬੰਧੀ ਮੰਗੀ ਨਿਗਮ ਤੋਂ ਰਿਪੋਰਟ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਬ੍ਰਾਂਚ ਨੇ ਨਗਰ ਨਿਗਮ ਤੋਂ ਓਐਂਡਐੱਮ (ਆਪ੍ਰੇਟਿੰਗ ਐਂਡ ਮੇਨਟੇਨੈਂਸ) ਬ੍ਰਾਂਚ ਦੇ ਵੱਖ ਕੰਮਾਂ ਦੇ ਲਾਏ ਟੈਂਡਰਾਂ ਦੇ ਰਿਕਾਰਡ ਦੀ ਮੰਗ ਕੀਤੀ ਹੈ। ਇਸ ਸਬੰਧੀ ਨਗਰ ਨਿਗਮ ਦੇ ਚੀਫ ਵਿਜੀਲੈਂਸ ਅਫਸਰ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਕਿ ਜਿਸ ’ਚ ਕਿਹਾ ਗਿਆ ਹੈ ਕਿ ਓਐਂਡਐੱਮ ਬ੍ਰਾਂਚ ਵੱਲੋਂ ਸੀਸੀਟੀਵੀ ਕੈਮਰਿਆਂ, ਸਟਰੀਟ ਲਾਈਟਾਂ ਸਬੰਧੀ ਲਾਏ ਗਏ ਟੈਂਡਰਾਂ ਦੀ ਰਿਪੋਰਟ ਇਕ ਹਫਤੇ ’ਚ ਭੇਜੀ ਜਾਵੇ। ਇਸ ਤੋਂ ਪਹਿਲਾਂ ਵੀ ਇਹ ਰਿਪੋਰਟ ਮੰਗੀ ਗਈ ਸੀ ਪਰ ਨਗਰ ਨਿਗਮ ਵੱਲੋਂ ਨਹੀਂ ਭੇਜੀ ਗਈ। ਕਾਬਿਲੇਗ਼ੌਰ ਹੈ ਕਿ ਰਾਜਨ ਸ਼ਾਰਦਾ ਨਾਮੀ ਸਮਾਜ ਸੇਵੀ ਵੱਲੋਂ ਇਕ ਪੱਤਰ ਲਿਖ ਕੇ ਓਐਂਡਐੱਮ ਬ੍ਰਾਂਚ ਤੋਂ ਸ਼ਹਿਰ ’ਚ ਲੱਗੇ ਸੀਸੀਟੀਵੀ ਕੈਮਰਿਆਂ, ਸਟਰੀਟ ਲਾਈਟਾਂ ਤੇ ਹੋਰ ਕੀਤੇ ਗਏ ਕੰਮਾਂ ਦੇ ਲਾਏ ਗਏ ਟੈਂਡਰਾਂ ਦੀ ਰਿਪੋਰਟ ਮੰਗੀ ਸੀ ਪਰ ਓਐਂਡਐੱਮ ਨੇ ਰਿਪੋਰਟ ਨਹੀਂ ਦਿੱਤੀ। ਇਸ ਮਗਰੋਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਨੇ ਵੀ ਬ੍ਰਾਂਚ ਤੋਂ ਉਕਤ ਟੈਂਡਰਾਂ ਤੇ ਹੋਰ ਕੀਤੇ ਗਏ ਕੰਮਾਂ ਦਾ ਰਿਕਾਰਡ ਮੰਗਿਆ ਸੀ। ਵਾਰ-ਵਾਰ ਕਹਿਣ ’ਤੇ ਵੀ ਉਹ ਰਿਪੋਰਟ ਨਹੀਂ ਦਿੱਤੀ ਗਈ। ਇਸ ’ਤੇ ਸੰਯੁਕਤ ਕਮਿਸ਼ਨਰ ਨੇ ਰਾਜਨ ਸ਼ਾਰਦਾ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਸਈ, ਐਕਸੀਅਨ ਸਮੇਤ ਸਾਰੇ ਅਧਿਕਾਰੀਆਂ ਦੇ ਨਾਵਾਂ ਦੀ ਲਿਸਟ ਵਿਜੀਲੈਂਸ ਨੂੰ ਭੇਜ ਦਿੱਤੀ ਸੀ।