- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲ ਕੰਪਲੈਕਸ ਸਥਿਤ ਨਵੇਂ ਪਟਵਾਰਖਾਨੇ ਵਿੱਚ ਵਿਜੀਲੈਂਸ ਟੀਮ ਵੱਲੋਂ ਕਾਰਵਾਈ ਕਰਦਿਆਂ ਇੱਕ ਪਟਵਾਰੀ ਦੇ ਕਾਰਿੰਦੇ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਕਾਬੂ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕਾਰਵਾਈ ਤੋਂ ਬਾਅਦ ਪਟਵਾਰਖਾਨੇ ਵਿੱਚ ਕਾਫ਼ੀ ਦੇਰ ਤੱਕ ਹਲਚਲ ਦਾ ਮਾਹੌਲ ਬਣਿਆ ਰਿਹਾ।

ਜਲੰਧਰ, ਲਖਬੀਰ। ਤਹਿਸੀਲ ਕੰਪਲੈਕਸ ਸਥਿਤ ਨਵੇਂ ਪਟਵਾਰਖਾਨੇ ਵਿੱਚ ਵਿਜੀਲੈਂਸ ਟੀਮ ਵੱਲੋਂ ਕਾਰਵਾਈ ਕਰਦਿਆਂ ਇੱਕ ਪਟਵਾਰੀ ਦੇ ਕਾਰਿੰਦੇ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਕਾਬੂ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕਾਰਵਾਈ ਤੋਂ ਬਾਅਦ ਪਟਵਾਰਖਾਨੇ ਵਿੱਚ ਕਾਫ਼ੀ ਦੇਰ ਤੱਕ ਹਲਚਲ ਦਾ ਮਾਹੌਲ ਬਣਿਆ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਟੀਮ ਪਟਵਾਰੀ ਦੇ ਕੇਬਿਨ ਵਿੱਚ ਪਹੁੰਚੀ ਅਤੇ ਉੱਥੇ ਜਾਂਚ-ਪੜਤਾਲ ਤੋਂ ਬਾਅਦ ਕਾਰਵਾਈ ਕੀਤੀ। ਟੀਮ ਵੱਲੋਂ ਕਾਰਿੰਦੇ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਕਾਬੂ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਰਿਸ਼ਵਤ ਦੀ ਰਕਮ ਕਿੰਨੀ ਸੀ, ਕਿਸ ਕੰਮ ਦੇ ਬਦਲੇ ਰਿਸ਼ਵਤ ਮੰਗੀ ਗਈ ਸੀ ਅਤੇ ਕਾਰਵਾਈ ਦੌਰਾਨ ਵਿਜੀਲੈਂਸ ਟੀਮ ਵੱਲੋਂ ਕੀ ਕੁਝ ਬਰਾਮਦ ਕੀਤਾ ਗਿਆ, ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ।
ਵਿਜੀਲੈਂਸ ਦੀ ਕਾਰਵਾਈ ਦੀ ਖ਼ਬਰ ਫੈਲਦੇ ਹੀ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਮੁਲਾਜ਼ਮਾਂ ਅਤੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ। ਫਿਲਹਾਲ ਪੂਰੇ ਮਾਮਲੇ ਸਬੰਧੀ ਵਿਜੀਲੈਂਸ ਵਿਭਾਗ ਵੱਲੋਂ ਅਧਿਕਾਰਤ ਜਾਣਕਾਰੀ ਅਤੇ ਵਿਸਥਾਰਪੂਰਵਕ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।