- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸਾ ਜਲੰਧਰ ਤੋਂ ਕਰੀਬ 10 ਤੋਂ 15 ਕਿਲੋਮੀਟਰ ਪਹਿਲਾਂ ਹੋਇਆ। ਦੁਰਘਟਨਾ ਦੇਖ ਕੇ ਕੇਂਦਰੀ ਮੰਤਰੀ ਨੇ ਤੁਰੰਤ ਆਪਣਾ ਕਾਫ਼ਲਾ ਰੁਕਵਾਇਆ ਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਨੇ ਬਿਨਾਂ ਦੇਰੀ ਆਪਣੇ ਸਟਾਫ਼ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।

ਜਾਗਰਣ ਸੰਵਾਦਦਾਤਾ, ਜਲੰਧਰ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਪੰਜਾਬ ਦੌਰੇ ਦੌਰਾਨ ਸੜਕ ਹਾਦਸੇ 'ਚ ਜ਼ਖ਼ਮੀ ਔਰਤ ਦੀ ਮਦਦ ਕਰ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਲੰਧਰ ਆਉਂਦੇ ਸਮੇਂ ਉਨ੍ਹਾਂ ਦਾ ਕਾਫ਼ਲਾ ਡੇਰਾ ਸੱਚਖੰਡ ਬੱਲਾਂ ਨੇੜੇ ਪਹੁੰਚਿਆ ਤਾਂ ਉਨ੍ਹਾਂ ਨੂੰ ਸੜਕ ਹਾਦਸੇ 'ਚ ਜ਼ਖ਼ਮੀ ਔਰਤ ਸੜਕ ਕਿਨਾਰੇ ਪਈ ਦਿਖੀ।
ਹਾਦਸਾ ਜਲੰਧਰ ਤੋਂ ਕਰੀਬ 10 ਤੋਂ 15 ਕਿਲੋਮੀਟਰ ਪਹਿਲਾਂ ਹੋਇਆ। ਦੁਰਘਟਨਾ ਦੇਖ ਕੇ ਕੇਂਦਰੀ ਮੰਤਰੀ ਨੇ ਤੁਰੰਤ ਆਪਣਾ ਕਾਫ਼ਲਾ ਰੁਕਵਾਇਆ ਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਨੇ ਬਿਨਾਂ ਦੇਰੀ ਆਪਣੇ ਸਟਾਫ਼ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।
ਇਸ ਤੋਂ ਬਾਅਦ ਔਰਤ ਨੂੰ ਕੇਂਦਰੀ ਮੰਤਰੀ ਦੀ ਸਰਕਾਰੀ ਗੱਡੀ 'ਚ ਬਿਠਾ ਕੇ ਇਲਾਜ ਲਈ ਹਸਪਤਾਲ ਰਵਾਨਾ ਕੀਤਾ ਗਿਆ। ਚਿਰਾਗ ਪਾਸਵਾਨ ਨੇ ਇਹ ਯਕੀਨੀ ਬਣਾਇਆ ਕਿ ਜ਼ਖ਼ਮੀ ਨੂੰ ਸਮਾਂ ਰਹਿੰਦੇ ਡਾਕਟਰੀ ਮਦਦ ਮਿਲ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕੀਤੀ।
ਘਟਨਾ ਦੌਰਾਨ ਮੌਜੂਦ ਇਕ ਰਾਹਗੀਰ ਨੇ ਪੂਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲ ਫ਼ੋਨ 'ਚ ਰਿਕਾਰਡ ਕਰ ਲਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕੇਂਦਰੀ ਮੰਤਰੀ ਮੌਕੇ ਦਾ ਜਾਇਜ਼ਾ ਲੈਂਦੇ ਤੇ ਅਧਿਕਾਰੀਆਂ ਵਲੋਂ ਸਟਾਫ਼ ਨੂੰ ਜ਼ਖ਼ਮੀ ਔਰਤ ਦੇ ਜਲਦ ਇਲਾਜ ਲਈ ਨਿਰਦੇਸ਼ ਦਿੰਦੇ ਦਿਖਾਈ ਦੇ ਰਹੇ ਹਨ। ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਚਿਰਾਗ ਪਾਸਵਾਨ ਦੇ ਇਸ ਮਨੁੱਖੀ ਕਦਮ ਦੀ ਵੱਡੇ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ।