ਰੇਲ ਯਾਤਰੀ ਪਰੇਸ਼ਾਨ: ਸ਼ਾਨ-ਏ-ਪੰਜਾਬ 2 ਘੰਟੇ ਅਤੇ ਗਰੀਬ ਰਥ ਸਾਢੇ 9 ਘੰਟੇ ਲੇਟ, ਦੇਖੋ ਦੇਰੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਦੀ ਸੂਚੀ
ਸ਼ੁੱਕਰਵਾਰ ਨੂੰ ਕਈ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ ’ਚ ਸ਼ਾਨ-ਏ-ਪੰਜਾਬ ਵਰਗੀਆਂ ਐਕਸਪ੍ਰੈੱਸ ਤੇ ਪ੍ਰੀਮੀਅਮ ਟ੍ਰੇਨਾਂ ਵੀ ਸ਼ਾਮਲ ਰਹੀਆਂ। ਇਸ ਕਾਰਨ ਯਾਤਰੀਆਂ ਨੂੰ ਮਜ਼ਬੂਰਨ ਰੇਲਵੇ ਸਟੇਸ਼ਨ ’ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
Publish Date: Sat, 20 Jun 2026 11:46 AM (IST)
Updated Date: Sat, 20 Jun 2026 11:47 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਨੂੰ ਕਈ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ ’ਚ ਸ਼ਾਨ-ਏ-ਪੰਜਾਬ ਵਰਗੀਆਂ ਐਕਸਪ੍ਰੈੱਸ ਤੇ ਪ੍ਰੀਮੀਅਮ ਟ੍ਰੇਨਾਂ ਵੀ ਸ਼ਾਮਲ ਰਹੀਆਂ। ਇਸ ਕਾਰਨ ਯਾਤਰੀਆਂ ਨੂੰ ਮਜ਼ਬੂਰਨ ਰੇਲਵੇ ਸਟੇਸ਼ਨ ’ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।
ਸ਼ੁੱਕਰਵਾਰ ਨੂੰ ਗਰੀਬ ਰਥ ਐਕਸਪ੍ਰੈੱਸ ਸਾਢੇ ਨੌਂ ਘੰਟੇ, ਅਮਰਨਾਥ ਐਕਸਪ੍ਰੈੱਸ ਸਵਾ ਸੱਤ ਘੰਟੇ, ਅੰਮ੍ਰਿਤਸਰ ਸਮਰ ਸਪੈਸ਼ਲ ਛੇ ਘੰਟੇ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ ਪੌਣੇ ਪੰਜ ਘੰਟੇ, ਪੂਜਾ ਐਕਸਪ੍ਰੈੱਸ ਤਿੰਨ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਢਾਈ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਸਵਾ ਦੋ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਤੇ ਮਾਲਵਾ ਐਕਸਪ੍ਰੈੱਸ ਦੋ-ਦੋ ਘੰਟੇ, ਜੰਮੂ ਤਵੀ ਐਕਸਪ੍ਰੈੱਸ ਡੇਢ ਘੰਟਾ, ਬੇਗਮਪੁਰਾ ਐਕਸਪ੍ਰੈੱਸ ਸਵਾ ਇਕ ਘੰਟਾ ਦੇਰੀ ਨਾਲ ਪਹੁੰਚੀਆਂ।
ਇਸ ਤੋਂ ਇਲਾਵਾ ਹੇਮਕੁੰਟ ਐਕਸਪ੍ਰੈੱਸ, ਅੰਡਮਾਨ ਐਕਸਪ੍ਰੈੱਸ, ਜਲਿਆਂਵਾਲਾ ਬਾਗ ਐਕਸਪ੍ਰੈੱਸ, ਹਾਵੜਾ-ਅੰਮ੍ਰਿਤਸਰ ਮੇਲ, ਅਜਮੇਰ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ ਤੇ ਲੁਧਿਆਣਾ-ਛੇਹਰਟਾ ਮੈਮੂ ਕਰੀਬ ਇਕ ਘੰਟਾ ਦੇਰੀ ਨਾਲ ਪਹੁੰਚੀਆਂ। ਨੰਗਲ ਡੈਮ ਐਕਸਪ੍ਰੈੱਸ ਪੌਣਾ ਘੰਟਾ ਤੇ ਹਿਸਾਰ-ਅੰਮ੍ਰਿਤਸਰ ਐਕਸਪ੍ਰੈੱਸ, ਦੇਹਰਾਦੂਨ ਐਕਸਪ੍ਰੈੱਸ ਤੇ ਜੰਮੂ ਤਵੀ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਜਲੰਧਰ ਸਟੇਸ਼ਨ ’ਤੇ ਪੁੱਜੀਆਂ।