- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਵਿੱਚ ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਪਛਾਣ ਪਿਆਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਵਾਸੀ ਪਿੰਡ ਡੋਹਕ ਸੀਰਾਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਏਐਸਆਈ ਰਣਧੀਰ ਸਿੰਘ ਅਤੇ ਐੱਸ.ਐੱਸ.ਐੱਫ. ਦੇ ਜਵਾਨਾਂ ਨੇ ਜ਼ਖ਼ਮੀ ਨੂੰ ਸਟ੍ਰੈਚਰ ’ਤੇ ਪਾ ਕੇ ਜੇ.ਪੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਗੁਰਪਾਲ ਸਿੰਘ ਸਾਬੀ, ਭੋਗਪੁਰ। ਭੋਗਪੁਰ ਵਿਖੇ ਜਪ ਹਸਪਤਾਲ ਨੇੜੇ ਅੱਜ ਸਵੇਰੇ ਇੱਕ ਇੰਡੋ ਫਾਰਮ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਜਾਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਟਰੈਕਟਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਐੱਸ.ਐੱਸ.ਐੱਫ. ਟੀਮ ਦੇ ਜਵਾਨਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ, ਰਾਹਗੀਰ ਵੱਲੋਂ ਸਵੇਰੇ ਕਰੀਬ 6:38 ਵਜੇ ਜੇ.ਪੀ. ਹਸਪਤਾਲ ਨੇੜੇ ਹਾਦਸੇ ਦੀ ਸੂਚਨਾ ਦਿੱਤੀ ਗਈ। ਐੱਸ.ਐੱਸ.ਐੱਫ. ਟੀਮ 6:42 ਵਜੇ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਡਿਵਾਈਡਰ ਪਾਰ ਕਰਕੇ ਸੜਕ ਦੀ ਦੂਜੀ ਸਾਈਡ ਜਾ ਵੜਿਆ। ਦੱਸਿਆ ਗਿਆ ਕਿ ਟਰੈਕਟਰ ਜਲੰਧਰ ਤੋਂ ਭੋਗਪੁਰ ਵੱਲ ਜਾ ਰਿਹਾ ਸੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਪਛਾਣ ਪਿਆਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਵਾਸੀ ਪਿੰਡ ਡੋਹਕ ਸੀਰਾਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਏਐਸਆਈ ਰਣਧੀਰ ਸਿੰਘ ਅਤੇ ਐੱਸ.ਐੱਸ.ਐੱਫ. ਦੇ ਜਵਾਨਾਂ ਨੇ ਜ਼ਖ਼ਮੀ ਨੂੰ ਸਟ੍ਰੈਚਰ ’ਤੇ ਪਾ ਕੇ ਜੇ.ਪੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਟੀਮ ਵੱਲੋਂ ਹਾਦਸੇ ਵਾਲੀ ਥਾਂ ਨੂੰ ਕੋਨ ਲਗਾ ਕੇ ਸੁਰੱਖਿਅਤ ਕੀਤਾ ਗਿਆ ਅਤੇ ਮੌਕੇ ਦੀ ਸਥਿਤੀ ਅਨੁਸਾਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਇਸ ਸਬੰਧੀ ਥਾਣਾ ਭੋਗਪੁਰ ਦੇ ਨਾਈਟ ਮੁਨਸ਼ੀ ਤਰਨਪ੍ਰੀਤ ਸਿੰਘ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਥਾਣਾ ਭੋਗਪੁਰ ਤੋਂ ਏ.ਐੱਸ.ਆਈ. ਰੋਬਨ ਸਿੰਘ ਬਾਲੀ ਅਤੇ ਐੱਚ.ਸੀ. ਹਿੰਮਤ ਸਿੰਘ ਮੌਕੇ ’ਤੇ ਪਹੁੰਚੇ।
ਹਾਦਸੇ ਸਬੰਧੀ ਜ਼ਖ਼ਮੀ ਦੇ ਦੋਸਤ ਖੁਸ਼ਸਰਨ ਸਿੰਘ ਨੂੰ ਵੀ ਸੂਚਿਤ ਕੀਤਾ ਗਿਆ। ਐੱਸ.ਐੱਸ.ਐੱਫ. ਟੀਮ ਵੱਲੋਂ ਜ਼ਖ਼ਮੀ ਡਰਾਈਵਰ ਦਾ ਪਰਸ, ਜਿਸ ਵਿੱਚ 300 ਰੁਪਏ ਨਕਦ ਅਤੇ ਆਧਾਰ ਕਾਰਡ ਮੌਜੂਦ ਸੀ, ਐੱਚ.ਸੀ. ਹਿੰਮਤ ਸਿੰਘ ਨੂੰ ਸੌਂਪ ਦਿੱਤਾ ਗਿਆ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।