- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਤਿੰਨੇ ਨੌਜਵਾਨ ਦੇਸ਼ ਵਿਰੋਧੀ ਸਰਗਰਮੀਆਂ ’ਚ ਕਰੀਬ ਚਾਰ ਮਹੀਨੇ ਤੋਂ ਸਰਗਰਮ ਸਨ। ਸਭ ਤੋਂ ਪਹਿਲਾਂ ਪ੍ਰਦੀਪ ਸਿੰਘ ਨੇ ਇੰਟਰਨੈੱਟ ਮੀਡੀਆ ਰਾਹੀਂ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਕੀਤਾ। ਬਾਅਦ ’ਚ ਉਸ ਨੇ ਆਪਣੇ ਦੋਵਾਂ ਦੋਸਤਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਨੇ ਪੰਜਾਬ ਦੇ ਅਹਿਮ ਸਰਕਾਰੀ ਤੇ ਸੁਰੱਖਿਆ ਅਦਾਰਿਆਂ ਦੀ ਰੇਕੀ ਕਰ ਕੇ ਉਨ੍ਹਾਂ ਦੀ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ਾਂ ’ਚ ਜਲੰਧਰ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਕਮਲ ਵਿਹਾਰ ਵਾਸੀ ਪ੍ਰਦੀਪ ਸਿੰਘ ਤੇ ਗੁਰੂ ਨਾਨਕਪੁਰਾ ਵਾਸੀ ਵਾਸੀ ਭਰਤ ਵਰਮ ਤੇ ਸਚਿਨ ਖੋਸਲਾ ਦੇ ਰੂਪ ’ਚ ਹੋਈ ਹੈ। ਇਨ੍ਹਾਂ ’ਚੋਂ ਪ੍ਰਦੀਪ ਸਿੰਘ ਨਸ਼ੇ ਦਾ ਆਦੀ ਹੈ। ਤਿੰਨੇ ਇੰਟਰਨੈੱਟ ਮੀਡੀਆ ਰਾਹੀਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ’ਚ ਸਨ ਤੇ ਉਸ ਲਈ ਜਾਸੂਸੀ ਕਰ ਰਹੇ ਸਨ। ਇਸ ਬਦਲੇ ਉਨ੍ਹਾਂ ਦੇ ਖ਼ਾਤਿਆਂ ’ਚ ਵਿਦੇਸ਼ ਤੋਂ ਪੈਸਾ ਭੇਜਿਆ ਜਾਂਦਾ ਸੀ। ਸ਼ੱਕੀ ਲੈਣ-ਦੇਣ ਕਾਰਨ ਪੁਲਿਸ ਨੇ ਤਿੰਨਾਂ ਨੂੰ ਸਰਵਿਲਾਂਸ ’ਤੇ ਰੱਖਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਦੇ ਖ਼ਾਤਿਆਂ ’ਚ ਕਿੰਨੇ ਪੈਸੇ ਤੇ ਕਿੱਥੋਂ ਆਏ? ਇਸ ਬਾਰੇ ਪੁਲਿਸ ਅਜੇ ਕੁਝ ਵੀ ਦੱਸਣ ਤੋਂ ਮਨਾਂ ਕੀਤਾ ਹੈ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਤਿੰਨੇ ਨੌਜਵਾਨ ਦੇਸ਼ ਵਿਰੋਧੀ ਸਰਗਰਮੀਆਂ ’ਚ ਕਰੀਬ ਚਾਰ ਮਹੀਨੇ ਤੋਂ ਸਰਗਰਮ ਸਨ। ਸਭ ਤੋਂ ਪਹਿਲਾਂ ਪ੍ਰਦੀਪ ਸਿੰਘ ਨੇ ਇੰਟਰਨੈੱਟ ਮੀਡੀਆ ਰਾਹੀਂ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਕੀਤਾ। ਬਾਅਦ ’ਚ ਉਸ ਨੇ ਆਪਣੇ ਦੋਵਾਂ ਦੋਸਤਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ। ਤਿੰਨੇ ਮੁਲਜ਼ਮ ਸ਼ਹਿਜ਼ਾਦ ਭੱਟੀ ਦੇ ਕਹਿਣ ’ਤੇ ਪੰਜਾਬ ਦੇ ਅਹਿਮ ਸਰਕਾਰੀ ਤੇ ਸੁਰੱਖਿਆ ਅਦਾਰਿਆਂ ਦੀ ਰੇਕੀ ਕਰ ਕੇ ਉੱਥੋਂ ਦੀ ਤਸਵੀਰਾਂ, ਨਕਸ਼ੇ ਸਮੇਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜ ਰਹੇ ਸਨ। ਤਿੰਨੇ ਗੁਆਂਢੀ ਸੂਬਿਆਂ ’ਚ ਵੀ ਕਈ ਵਾਰ ਜਾ ਚੁੱਕੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੇ ਉੱਥੋਂ ਜਾਣਕਾਰੀਆਂ ਵੀ ਪਾਕਿਸਤਾਨ ਭੇਜੀਆਂ ਹੋਣਗੀਆਂ। ਮੁਲਜ਼ਮ ਭਰਤ ਵਰਮਾ ’ਤੇ ਪਹਿਲਾਂ ਵੀ ਮਾਰਕੁੱਟ ਦਾ ਇਕ ਕੇਸ ਦਰਜ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਸ਼ੇ ਦੀ ਲਤ ਕਾਰਨ ਪਹਿਲਾਂ ਘਰ ਵਿਕਿਆ ਹੁਣ ਦੇਸ਼ ਵਿਰੋਧੀ ਸਰਗਰਮੀਆਂ ’ਚ ਹੋਇਆ ਸਾਮਲ
ਪ੍ਰਦੀਪ ਸਿੰਘ ਨਸ਼ੇ ਦਾ ਆਦੀ ਹੈ। ਨਸ਼ੇ ਦੀ ਲਤ ਕਾਰਨ ਇਸ ਦੇ ਪਿਤਾ ਹਰਦੇਵ ਸਿੰਘ ਨੂੰ ਗੁਰੂ ਨਾਨਕਪੁਰਾ ’ਚ ਆਪਣਾ ਘਰ ਤੱਕ ਵੇਚਣਾ ਪੈ ਗਿਆ। ਘਰ ਵੇਚਣ ਤੋਂ ਬਾਅਦ ਉਹ ਕਮਲ ਵਿਹਾਰ ’ਚ ਕਿਰਾਏ ਦੇ ਮਕਾਨ ’ਚ ਰਹਿਣ ਲੱਗੇ। ਪਰਿਵਾਰ ’ਚ ਪ੍ਰਦੀਪ ਸਿੰਘ ਤੇ ਉਸ ਦੇ ਪਿਤਾ ਹੀ ਹਨ। ਉਹ ਕਾਫ਼ੀ ਸਮਾਂ ਪਹਿਲਾਂ ਤੋਂ ਗ਼ਲਤ ਸੰਗਤ ’ਚ ਪੈ ਗਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਲਿਸ ਨੂੰ ਪ੍ਰਦੀਪ ’ਤੇ ਸ਼ੱਕ ਹੋਇਆ। ਇਸ ਤੋਂ ਪਹਿਲਾਂ ਵੀ ਉਹ ਪੁਲਿਸ ਦੇ ਰਡਾਰ ’ਤੇ ਰਹਿ ਚੁੱਕਾ ਹੈ। ਆਪਣੀ ਨਸ਼ੇ ਦੀ ਲਤ ਕਾਰਨ ਉਹ ਕਰੀਬ ਇਕ ਸਾਲ ਪਹਿਲਾਂ ਵੀ ਸਪੈਸ਼ਲ ਸੈੱਲ ਦੇ ਨਿਸ਼ਾਨੇ ’ਤੇ ਰਹਿ ਚੁੱਕਾ ਹੈ। ਉਸ ਤੋਂ ਕਈ ਵਾਰ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ। ਪਿਛਲੇ ਸਾਲ ਜਲੰਧਰ ’ਚ ਹੋਏ ਗ੍ਰਨੇਡ ਹਮਲਿਆਂ ਤੋਂ ਬਾਅਦ ਵੀ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।
ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਫੜੇ ਗਏ 25 ਤੋਂ ਵੱਧ ਜਾਸੂਸ
ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਹੁਣ ਤੱਕ ਪੰਜਾਬ ’ਚ 25 ਤੋਂ ਵੱਧ ਜਾਸੂਸ ਫੜੇ ਜਾ ਚੁੱਕੇ ਹਨ। ਸਭ ਤੋਂ ਪਹਿਲਾਂ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਦਾਨਿਸ਼ ਲਈ ਜਾਸੂਸੀ ਕਰਨ ਵਾਲੇ ਅੰਮ੍ਰਿਤਸਰ ਤੋਂ ਫਲਕਸ਼ੇਰ ਮਸੀਹ ਤੇ ਸੂਰਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਮਾਲੇਰਕੋਟਲਾ, ਬਟਿੰਡਾ, ਗੁਰਦਾਸਪੁਰ, ਰੂਪਨਗਰ, ਅੰਮ੍ਿਤਸਰ ਤੇ ਕਪੂਰਥਲਾ ’ਚ ਜਾਸੂਸ ਫੜ੍ਹੇ ਗਏ। ਸਾਰੇ ਸਰਹੱਦ ਦੇ ਸੰਵੇਦਨਸ਼ੀਲ ਟਿਕਾਣਿਆਂ ਦੀਆਂ ਤਸਵੀਰਾਂ ਪਾਕਿਸਤਾਨ ਭੇਜ ਰਹੇ ਸਨ। ਹੁਣ ਮੋਬਾਈਲ ਦੇ ਨਾਲ-ਨਾਲ ਸੋਲਰ ਕੈਮਰੇ ਨਾਲ ਹੋ ਰਹੀ ਜਾਸੂਸੀ ਚੁਣੌਤੀ ਬਣ ਗਈ ਹੈ।