ਕਤਲ ਦੇ ਮਾਮਲੇ ’ਚ ਤਿੰਨ ਬਰੀ ਵਧੀਕ ਜ਼ਿਲ੍ਹਾਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਕਮਲਜੀਤ ਸਿੰਘ ਉਰਫ਼ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਵਡਾਲਾ, ਥਾਣਾ ਆਦਮਪੁਰ, ਜ਼ੋਰਾਵਰ ਸਿੰਘ ਉਰਫ਼ ਜੋਗਾ ਪੁੱਤਰ ਸਰਵਨ ਕੁਮਾਰ ਅਤੇ ਸਤਿੰਦਰ ਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੋਹਜਾ, ਆਦਮਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।
Publish Date: Mon, 06 Jul 2026 07:04 PM (IST)
Updated Date: Mon, 06 Jul 2026 07:06 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ ਵਧੀਕ ਜ਼ਿਲ੍ਹਾਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਕਤਲ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ ’ਤੇ ਕਮਲਜੀਤ ਸਿੰਘ ਉਰਫ਼ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਵਡਾਲਾ, ਥਾਣਾ ਆਦਮਪੁਰ, ਜ਼ੋਰਾਵਰ ਸਿੰਘ ਉਰਫ਼ ਜੋਗਾ ਪੁੱਤਰ ਸਰਵਨ ਕੁਮਾਰ ਅਤੇ ਸਤਿੰਦਰ ਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੋਹਜਾ, ਆਦਮਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ 18 ਦਸੰਬਰ 2024 ਨੂੰ ਥਾਣਾ ਆਦਮਪੁਰ ਵਿਖੇ ਸਰਵਣ ਕੁਮਾਰ ਪੁੱਤਰ ਸਵਰਨ ਦਾਸ ਵਾਸੀ ਪਨੈਚ ਪੱਤੀ, ਬਿਆਸ, ਆਦਮਪੁਰ ਦੀ ਸ਼ਿਕਾਇਤ ’ਤੇ ਉਸ ਦੇ ਲੜਕੇ ਸੁਨੀਲ ਕੁਮਾਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਸਰਵਣ ਸਿੰਘ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੇ ਤਿੰਨ ਲੜਕੇ ਹਨ ਤੇ ਵੱਡਾ ਲੜਕਾ ਸੁਨੀਲ ਕੁਮਾਰ ਜਿਸ ਦੀ ਉਮਰ 30 ਸਾਲ ਹੈ ਸੀ ਤੇ ਉਹ ਆਪਣੇ ਦੋਸਤਾਂ ਨਾਲ ਰਾਤ ਖਾਣਾ ਖਾਣ ਲਈ ਕਿਸੇ ਢਾਬੇ ’ਤੇ ਗਿਆ ਸੀ ਤੇ ਰਾਤ 11 ਵਜੇ ਮੇਰੇ ਲੜਕੇ ਦੇ ਦੋਸਤ ਦਮਨਦੀਪ ਸਿੰਘ ਨੇ ਫ਼ੋਨ ਕਰਕੇ ਦੱਸਿਆ ਕਿ ਸਾਡੇ ਨਾਲ ਕੁਝ ਲੜਕਿਆਂ ਨੇ ਕਿਰਪਾਨਾਂ ਅਤੇ ਬੇਸਬੈਟ ਨਾਲ ਹਮਲਾ ਕਰਕੇ ਸੱਟਾਂ ਮਾਰਦੇ ਹੋਏ ਲੜਾਈ-ਝਗੜਾ ਕੀਤਾ ਹੈ, ਜਿਸ ’ਚ ਸੁਨੀਲ ਦੀ ਮੌਤ ਹੋ ਗਈ ਹੈ ਤੇ ਆਦਮਪੁਰ ਆ ਜਾਓ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਪੰਚਾਂ ਨੂੰ ਨਾਲ ਲੈ ਕੇ ਬਾਸੀ ਢਾਬੇ ਆਦਮਪੁਰ ਪੁੱਜਾ ਤੇ ਵੇਖਿਆ ਉੱਥੇ ਦਮਨਦੀਪ ਸਿੰਘ, ਅਨਮੋਲ ਅਤੇ ਪਰਮਜੀਤ ਮੌਜੂਦ ਹਨ ਤੇ ਸੁਨੀਲ ਉੱਥੇ ਡਿੱਗਿਆ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਤੇ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਇਨ੍ਹਾਂ ਤਿੰਨਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।