- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਮੇਲ ਵਿੱਚ ਧਮਕੀ ਦਿੱਤੀ ਗਈ ਹੈ ਕਿ ਜਿੱਥੇ ਅਮਿਤ ਸ਼ਾਹ ਦਾ ਪ੍ਰੋਗਰਾਮ ਹੋਣਾ ਹੈ, ਉੱਥੇ ਸਟੇਜ ’ਤੇ ਬੰਬ ਫਿੱਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ੍ਰੀ ਦੇਵੀ ਤਲਾਬ ਮੰਦਰ ਨੂੰ ਵੀ ਆਈਈਡੀ ਜਾਂ ਆਈਫੋਨ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਦੇਵੀ ਤਲਾਬ ਮੰਦਰ ਦੇ ਨਾਲ ਲੱਗਦੇ ਲੱਬੂ ਰਾਮ ਦੋਆਬਾ ਸਕੂਲ ਰਾਹੀਂ ਇਹ ਧਮਾਕੇ ਕੀਤੇ ਜਾ ਸਕਦੇ ਹਨ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ,ਜਲੰਧਰ :
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਜਲੰਧਰ ਦੌਰੇ ਤੋਂ ਠੀਕ ਪਹਿਲਾਂ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਕਰਨ ਦੀ ਖੌਫ਼ਨਾਕ ਧਮਕੀ ਮਿਲੀ ਹੈ। ਇਸ ਧਮਕੀ ਭਰੇ ਈ-ਮੇਲ ਤੋਂ ਬਾਅਦ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਈ-ਮੇਲ ਵਿੱਚ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਾਫ਼ ਤੌਰ 'ਤੇ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਨੂੰ ਨਾ ਭੇਜਣ ਅਤੇ ਉਨ੍ਹਾਂ ਦੀ ਜਾਨ ਬਚਾਉਣ।
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦੁਪਹਿਰ 12:30 ਵਜੇ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਸੁਰੱਖਿਆ ਦੇ ਮੱਦੇਨਜ਼ਰ ਮੰਦਿਰ ਦੇ ਨਾਲ ਲੱਗਦੇ 'ਲੱਬੂ ਰਾਮ ਦੋਆਬਾ ਸਕੂਲ' ਦੇ ਗਰਾਊਂਡ ਵਿੱਚ ਹੀ ਹੈਲੀਪੈਡ ਬਣਾਇਆ ਗਿਆ ਹੈ। ਧਮਕੀ ਭਰੇ ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੇ ਪ੍ਰੋਗਰਾਮ ਵਾਲੀ ਸਟੇਜ ਦੇ ਹੇਠਾਂ ਆਈ.ਈ.ਡੀ. (IED) ਫਿੱਟ ਕਰ ਦਿੱਤੇ ਗਏ ਹਨ ਅਤੇ ਲੱਬੂ ਰਾਮ ਦੋਆਬਾ ਸਕੂਲ ਗਰਾਊਂਡ ਰਾਹੀਂ ਸ੍ਰੀ ਦੇਵੀ ਤਲਾਬ ਮੰਦਿਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਈ-ਮੇਲ ਵਿੱਚ ਦਿੱਤੀਆਂ ਮੁੱਖ ਧਮਕੀਆਂ ਅਤੇ ਸਮਾਂ-ਸਾਰਣੀ:
ਸਕੂਲਾਂ ਨੂੰ ਚੇਤਾਵਨੀ: ਕੈਂਬ੍ਰਿਜ ਗਰਲਜ਼ ਸਕੂਲ ਅਰਬਨ ਅਸਟੇਟ, ਕੈਂਬ੍ਰਿਜ ਇਨੋਵੇਟਿਵ ਸਕੂਲ ਅਤੇ ਐੱਮ.ਜੀ.ਐੱਨ. (MGN) ਸਕੂਲ ਨੂੰ ਈ-ਮੇਲ ਭੇਜ ਕੇ ਬੱਚਿਆਂ ਨੂੰ ਰੈਲੀ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ।
ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈਲੀ ਲਈ ਆ ਰਹੀਆਂ 2,000 ਬੱਸਾਂ ਵਿੱਚੋਂ 2-3 ਬੱਸਾਂ ਵਿੱਚ ਆਈ.ਈ.ਡੀ. ਰੱਖੇ ਗਏ ਹਨ।
*
ਧਮਾਕਿਆਂ ਦਾ ਸਮਾਂ (ਟਾਈਮ ਲਾਈਨ):
ਜਲੰਧਰ ਸਕੂਲ: ਸਵੇਰੇ 11:11 ਵਜੇ
ਸ੍ਰੀ ਦੇਵੀ ਤਲਾਬ ਮੰਦਿਰ: ਦੁਪਹਿਰ 12:11 ਵਜੇ
ਕੋਰਟ : ਦੁਪਹਿਰ 02:11 ਵਜੇ
ਦਫ਼ਤਰ : ਦੁਪਹਿਰ 03:11 ਵਜੇ
ਜ਼ਿਕਰਯੋਗ ਹੈ ਕਿ ਈ-ਮੇਲ 'Peggy Kleveno' (klevenopeggy@gmail.com) ਨਾਮਕ ਆਈਡੀ ਤੋਂ ਭੇਜੀ ਗਈ ਹੈ। ਈ-ਮੇਲ ਦੇ ਹੇਠਾਂ ਹੇਠ ਲਿਖੇ ਅੱਤਵਾਦੀ ਸੰਗਠਨਾਂ ਦੇ ਨਾਂ ਦਰਜ ਹਨ।
ਸੁਰੱਖਿਆ ਏਜੰਸੀਆਂ ਵੱਲੋਂ ਸਰਚ ਆਪ੍ਰੇਸ਼ਨ ਜਾਰੀ
ਧਮਕੀ ਭਰੀ ਈ-ਮੇਲ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ , ਡੌਗ ਸਕੁਐਡ ਅਤੇ ਸੁਰੱਖਿਆ ਬਲਾਂ ਨੇ ਲੱਬੂ ਰਾਮ ਦੋਆਬਾ ਸਕੂਲ ਗਰਾਊਂਡ, ਹੈਲੀਪੈਡ, ਸ੍ਰੀ ਦੇਵੀ ਤਲਾਬ ਮੰਦਿਰ ਅਤੇ ਆਲੇ-ਦੁਆਲੇ ਦੇ ਪੂਰੇ ਇਲਾਕੇ ਨੂੰ ਘੇਰ ਕੇ ਸੀਲ ਕਰ ਦਿੱਤਾ ਹੈ। ਪੁਲਿਸ ਦਾ ਸਾਈਬਰ ਸੈੱਲ ਈ-ਮੇਲ ਦੇ ਆਈ.ਪੀ. ਐਡਰੈਸ ਅਤੇ ਅਸਲ ਸਰੋਤ ਦੀ ਤਫ਼ਤੀਸ਼ ਵਿੱਚ ਜੁਟ ਗਿਆ ਹੈ।
