ਹਜ਼ਾਰਾਂ ਦੀ ਗਿਣਤੀ ਵਿਚ ਸਿਆਸੀ ,ਧਾਰਿਮਕ ਅਤੇ ਆਮ ਲੋਕਾਂ ਨੇ ਲੋਕਾਂ ਨੇ ਸਵਰਗੀ ਆਸ਼ਾ ਧੀਰ ਨੂੰ ਦਿਤੀ ਸ਼ਰਧਾਂਜਲੀ
ਹਜ਼ਾਰਾਂ ਦੀ ਗਿਣਤੀ ’ਚ ਪੁੱਜੀਆਂ ਸ਼ਖਸੀਅਤਾਂ ਨੇ ਪ੍ਰਗਟਾਇਆ ਮੇਅਰ ਨਾਲ ਦੁੱਖ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਦੇ ਮੇਅਰ ਵਨੀਤ ਧੀਰ ਦੀ ਮਾਤਾ ਆਸ਼ਾ ਧੀਰ ਦਾ ਬੀਤੀ 24 ਜੂਨ ਨੂੰ ਦੇਹਾਂਤ ਹੋ ਗਿਆ ਸੀ। ਅੱਜ ਸ਼੍ਰੀ ਦੇਵੀ ਤਾਲਾਬ ਮੰਦਿਰ ’ਚ ਉਨ੍ਹਾਂ ਦੀ ਰਸਮ ਕਿਰਿਆ ਅਤੇ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਤੇ ਆਮ ਲੋਕਾਂ ਨੇ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ, ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ, ਵਿਧਾਇਕ ਬਾਵਾ ਹੈਨਰੀ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਆਪ ਨੇਤਾ ਨਿਤਿਨ ਕੋਹਲੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸਮੇਤ ਰਾਜਨੀਤਿਕ ਪਾਰਟੀਆਂ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ ਤੇ ਸ਼ਰਧਾਂਜਲੀ ਭੇਟ ਕੀਤੀ। ਸ਼ੋਕ ਸਭਾ ’ਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਧਵੀਆਂ ਨੇ ਸੰਕੀਰਤਨ ਕੀਤਾ। ਸਵਾਮੀ ਸੱਜਣਾਨੰਦ ਦੇ ਨਾਲ ਸੁਮੇਧਾ ਭਾਰਤੀ, ਬੀਨਾ ਭਾਰਤੀ, ਰਿਚਾ ਭਾਰਤੀ, ਨਿਰਮਲਾ ਜੋਤੀ ਭਾਰਤੀ, ਨਿਵਰਤੀ ਭਾਰਤੀ, ਸਵਾਮੀ ਨਰੇਸ਼, ਸਵਾਮੀ ਵਿਨੈਆਨੰਦ ਤੇ ਸਵਾਮੀ ਤਰੁਨ ਵੀ ਸਨ। ਸ਼ਰਧਾਂਜਲੀ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਆਸ਼ਾ ਧੀਰ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਅੱਜ ਵੀ ਪੂਰੇ ਪਰਿਵਾਰ ’ਚ ਪ੍ਰਤੱਖ ਹਨ। ਉਨ੍ਹਾਂ ਦੀ ਸਿੱਖਿਆ ਦੀ ਬਦੌਲਤ ਵਨੀਤ ਧੀਰ ਮੇਅਰ ਦੇ ਮਹੱਤਵਪੂਰਨ ਅਹੁਦੇ ਤੇ ਪੁੱਜਾ ਹੈ ਅਤੇ ਪੂਰਾ ਪਰਿਵਾਰ ਸਨਮਾਨ ਤੇ ਸਤਿਕਾਰ ਨਾਲ ਸ਼ਹਿਰ ਦੀ ਸੇਵਾ ਕਰ ਰਿਹਾ ਹੈ। ਨੂੰਹ ਸ਼ਵੇਤਾ ਧੀਰ, ਪੋਤੇ ਨਿਸ਼ਾਂਤ ਤੇ ਪ੍ਰਿਯਾਂਸ਼ ਧੀਰ, ਧੀ ਕਵਿਤਾ ਤੇ ਜਵਾਈ ਡਾ. ਸੁਨੀਲ ਸਭਰਵਾਲ ਨੇ ਉਨ੍ਹਾਂ ਦੀ ਸੇਵਾ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਡੀ.ਸੀ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ, ਸ਼੍ਰੀ ਦੇਵੀ ਤਾਲਾਬ ਮੰਦਰ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ, ਜਨਰਲ ਸਕੱਤਰ ਰਾਜੇਸ਼ ਵਿੱਜ, ਚੇਅਰਮੈਨ ਚੰਦਨ ਗਰੇਵਾਲ, ਪਵਨ ਟੀਨੂੰ, ਗੁਰਚਰਨ ਸਿੰਘ ਚੰਨੀ, ਸਟੀਵਨ ਕਲੇਰ, ਡਾ. ਜਸਲੀਨ ਸੇਠੀ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਅਰਜੁਨ ਸ਼ਰਮਾ, ਅਰਜੁਨ ਸ਼ਰਮਾ, ਰਾਜੇਸ਼ ਕੁਮਾਰ, ਚੱਢਾ, ਮਹੀਪ ਸਰੀਨ, ਮਨਦੀਪ ਸਿੰਘ ਮਿੱਠੂ, ਜਿੰਮੀ ਕਾਲੀਆ, ਸੁਖਮਿੰਦਰ ਸਿੰਘ ਰਾਜਪਾਲ, ਰਾਮ ਚੌਧਰੀ, ਸੁਮਿਤ ਉੱਪਲ, ਰਾਜੀਵ ਦੁੱਗਲ, ਪੰਡਿਤ ਗੁਲਸ਼ਨ, ਰਾਜੇਸ਼ ਠਾਕੁਰ, ਮੁਕੇਸ਼ ਸੇਠੀ, ਦਵਿੰਦਰ ਰੌਨੀ, ਅਨਿਲ ਸੱਚਰ, ਗੁਰਸ਼ਰਨ ਸਿੰਘ, ਹਰਪ੍ਰੀਤ ਵਾਲੀਆ, ਇਕਬਾਲ ਢੀਂਡਸਾ, ਬਲਜੀਤ ਸਿੰਘ ਪ੍ਰਿੰਸ, ਚੋਪੜਾ ਪ੍ਰਿੰਸ, ਵਿਜੇਤਾ ਪ੍ਰਿੰ. ਚੋਪੜਾ, ਗੋਲਡੀ ਭਾਟੀਆ, ਜੋਗਿੰਦਰ ਪਾਲ ਸ਼ਰਮਾ, ਰਾਜੇਸ਼ ਭੱਟੀ, ਰਾਜ ਕੁਮਾਰ ਰਾਜੂ, ਅਮਿਤ ਸਹਿਗਲ, ਸੁਰੇਸ਼ ਗੁਪਤਾ, ਆਰ.ਕੇ ਭੱਲਾ, ਸੁਨੀਲ ਕਤਿਆਲ, ਅਮਿਤ ਭਾਟੀਆ, ਰਾਹੁਲ ਧਵਨ, ਗੁਰਪ੍ਰੀਤ ਗੋਪੀ, ਜਤਿੰਦਰ ਜਿੰਦ, ਪਵਨ ਹੰਸ, ਪਰਮਜੀਤ ਪੰਮਾ, ਐੱਸਡੀਓ ਤਰਨਜੀਤ ਸਿੰਘ, ਐੱਮਪੀ ਸਿੰਘ, ਸੁਰਿੰਦਰ ਸੈਣੀ, ਅਸ਼ਵਨੀ ਭੰਡਾਰੀ, ਰਾਜੀਵ ਢੀਂਗਰਾ, ਦਰਸ਼ਨ ਭਗਤ, ਬੀਡੀ ਸ਼ਰਮਾ, ਚਰਨਜੀਵ ਸਿੰਘ ਲਾਲੀ, ਰਾਜੀਵ ਟਿੱਕਾ, ਰਮੇਸ਼ ਸ਼ਰਮਾ, ਰੋਬਿਨ ਸਾਂਪਲਾ ਨੇ ਮੇਅਰ ਵਿਨੀਤ ਢੀਰ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।