ਵਿਕਾਸ ਦੇ ਕੰਮਾਂ ਲਈ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦੇਵਾਂਗੇ : ਲੋਹਟੀਆ ਪਿੰਡ ਵਿਰਕ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਹਰਜੋਤ ਕੌਰ ਲੋਹਟੀਆ
Publish Date: Wed, 08 Jul 2026 08:49 PM (IST)
Updated Date: Wed, 08 Jul 2026 08:51 PM (IST)
-2027 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਇਤਿਹਾਸਕ ਜਿੱਤ ਦਿਵਾਵਾਂਗੇ : ਬਸਰਾ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਪਿੰਡ ਵਿਰਕ ’ਚ ਆਮ ਆਦਮੀ ਪਾਰਟੀ ਦੀ ਮੀਟਿੰਗ ਸੁਮੀਤ ਲਾਡੀ ਬਸਰਾ ਦੀ ਅਗਵਾਈ ਹੇਠ ਹੋਈ, ਜਿਸ ’ਚ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਪਿੰਡ ਵਿਰਕ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੁਮੀਤ ਲਾਡੀ ਬਸਰਾ ਨੇ ਕਿਹਾ ਕਿ ਪਾਰਟੀ ਵਰਕਰ ਅਤੇ ਇਲਾਕਾ ਵਾਸੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਹਰਜੋਤ ਕੌਰ ਲੋਹਟੀਆ ਨੂੰ ਬਹੁਮਤ ਨਾਲ ਜਿੱਤ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਬਲਾਕ ਸੰਮਤੀ ਰੁੜਕਾ ਕਲਾਂ ਦੀ ਚੇਅਰਪਰਸਨ ਵੀਨਾ ਬਸਰਾ ਨੇ ਪਾਰਟੀ ਆਗੂਆਂ, ਪਤਵੰਤਿਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਹਰਜੋਤ ਕੌਰ ਲੋਹਟੀਆ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਗਠਨ ਇੰਚਾਰਜ ਸੰਜੇ ਅਟਵਾਲ, ਤਰਲੋਕ ਸਿੰਘ ਵਿਰਕ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਰਣਜੀਤ ਲਾਲ ਵਿਰਕ, ਸੁਖਪ੍ਰੀਤ ਸਿੰਘ ਵਿਰਕ, ਅਸ਼ੋਕ ਬੰਗੜ, ਬਲਾਕ ਪ੍ਰਧਾਨ ਮੰਜੂ ਲੇਹਲ, ਪਰਮਜੀਤ ਕੋਟ ਗਰੇਵਾਲ, ਡਾ. ਗੁਰਚਰਨ ਭਾਟੀਆ, ਜਤਿੰਦਰ ਸਿੰਘ ਕਾਲਾ (ਯੂਥ ਪ੍ਰਧਾਨ, ਜ਼ਿਲ੍ਹਾ ਜਲੰਧਰ), ਨਿਰਮਲ ਕੁਮਾਰ (ਸਰਪੰਚ ਦੁਸਾਂਝ ਕਲਾਂ), ਅਵਤਾਰ ਸਿੰਘ (ਸਰਪੰਚ ਬੀੜ ਬੰਸੀਆਂ), ਗੁਰਦੀਪ ਸਿੰਘ ਦੀਪਾ (ਸਰਪੰਚ ਪੱਦੀ ਖਾਲਸਾ), ਬੇਬੀ ਵਿਰਕ, ਸੁੱਖਾ ਬੰਡਾਲਾ, ਰੋਸ਼ਨ ਲਾਲ ਰੋਸ਼ੀ, ਹਰਮੇਸ਼ ਲਾਲ, ਸੁਖਵਿੰਦਰ ਸਿੰਘ ਸੁੱਖਾ, ਨਿਰਮਲ ਸਿੰਘ ਕੋਟ ਗਰੇਵਾਲ, ਜਗਦੇਵ ਸਿੰਘ ਲੇਹਲ ਕਲਾਂ ਹਾਜ਼ਰ ਸਨ।