ਜਲੰਧਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਸਾਲਾਂ ਤੋਂ ਬੰਦ ਪਿਆ ਪ੍ਰੈੱਸ ਕਲੱਬ ਦਾ ਕਲੋਕ ਟਾਵਰ ਮੁੜ ਹੋਇਆ ਸ਼ੁਰੂ
ਜਲੰਧਰ ਸ਼ਹਿਰ ਦੇ ਲੋਕਾਂ ਲਈ ਇੱਕ ਬਹੁਤ ਹੀ ਭਾਵੁਕ ਤੇ ਖ਼ੁਸ਼ੀ ਭਰੀ ਖ਼ਬਰ ਹੈ। ਸ਼ਹਿਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਪਿਛਲੇ ਕਈ ਚਿਰਾਂ ਤੋਂ ਬੰਦ ਪਈ ਇਤਿਹਾਸਿਕ ਘੜੀ (ਕਲੋਕ ਟਾਵਰ) ਨੂੰ ਅੱਜ ਤੋਂ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਸਾਲਾਂ ਦੇ ਲੰਬੇ ਇੰਤਜ਼ਾਰ ਮਗਰੋਂ ਹੁਣ ਸ਼ਹਿਰ ਵਾਸੀਆਂ ਨੂੰ ਇਸ ਘੜੀ ਦੀ 'ਟਿਕ-ਟਿਕ' ਦੀ ਆਵਾਜ਼ ਫਿਰ ਤੋਂ ਸੁਣਾਈ ਦੇਵੇਗੀ ਅਤੇ ਇਹ ਲੋਕਾਂ ਨੂੰ ਸਮੇਂ ਦਾ ਅਹਿਸਾਸ ਕਰਵਾਏਗੀ।
Publish Date: Tue, 16 Jun 2026 11:25 AM (IST)
Updated Date: Tue, 16 Jun 2026 11:29 AM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ਦੇ ਲੋਕਾਂ ਲਈ ਇੱਕ ਬਹੁਤ ਹੀ ਭਾਵੁਕ ਤੇ ਖ਼ੁਸ਼ੀ ਭਰੀ ਖ਼ਬਰ ਹੈ। ਸ਼ਹਿਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਪਿਛਲੇ ਕਈ ਚਿਰਾਂ ਤੋਂ ਬੰਦ ਪਈ ਇਤਿਹਾਸਿਕ ਘੜੀ (ਕਲੋਕ ਟਾਵਰ) ਨੂੰ ਅੱਜ ਤੋਂ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਸਾਲਾਂ ਦੇ ਲੰਬੇ ਇੰਤਜ਼ਾਰ ਮਗਰੋਂ ਹੁਣ ਸ਼ਹਿਰ ਵਾਸੀਆਂ ਨੂੰ ਇਸ ਘੜੀ ਦੀ 'ਟਿਕ-ਟਿਕ' ਦੀ ਆਵਾਜ਼ ਫਿਰ ਤੋਂ ਸੁਣਾਈ ਦੇਵੇਗੀ ਅਤੇ ਇਹ ਲੋਕਾਂ ਨੂੰ ਸਮੇਂ ਦਾ ਅਹਿਸਾਸ ਕਰਵਾਏਗੀ।
ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕੀਤਾ ਉਦਘਾਟਨ
ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਬੰਦ ਪਏ ਕਲੋਕ ਟਾਵਰ ਨੂੰ ਮੁੜ ਸੁਰਜੀਤ ਕੀਤਾ ਗਿਆ। ਇਸ ਦਾ ਰਸਮੀ ਉਦਘਾਟਨ ਸੀਟੀ ਇੰਸਟੀਟਿਊਟ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਪੱਤਰਕਾਰ ਭਾਈਚਾਰਾ ਮੌਜੂਦ ਰਹੇਗਾ। ਇਸ ਘੜੀ ਦੇ ਦੁਬਾਰਾ ਚੱਲਣ ਨਾਲ ਜਲੰਧਰ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ, ਕਿਉਂਕਿ ਇਹ ਕਲੋਕ ਟਾਵਰ ਸਿਰਫ਼ ਸਮਾਂ ਦੱਸਣ ਦਾ ਸਾਧਨ ਨਹੀਂ ਸਗੋ ਸ਼ਹਿਰ ਦੀ ਇੱਕ ਪੁਰਾਣੀ ਪਛਾਣ ਅਤੇ ਯਾਦਗਾਰ ਵੀ ਹੈ।