
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਹ ਫੋਰਵ੍ਹੀਲਰ ਨੂੰ ਲੈ ਕੇ ਨਗਰ ਨਿਗਮ ਵਿਖੇ ਵਧੇਰੇ ਚਰਚਾ ਚੱਲ ਰਹੀ ਹੈ। ਇਸ ਤੋਂ ਇਲਾਵਾ ਉਥੇ ਦੋ ਨਵੀਆਂ ਟਰਾਲੀਆਂ ਵੀ ਖੜ੍ਹੀਆਂ ਹਨ ਜਿਨ੍ਹਾਂ ਨੂੰ ਵੀ ਲਗਪਗ 6 ਮਹੀਨੇ ਤੋਂ ਵੱਧ ਸਮੇਂ ਤੋਂ ਖੜ੍ਹਾ ਕਰ ਰੱਖਿਆ ਹੈ ਤੇ ਉਨ੍ਹਾਂ ਨੂੰ ਕਿਉਂ ਨਹੀਂ ਚਲਾਇਆ ਗਿਆ, ਇਸ ਬਾਰੇ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਪਤਾ ਲਾਉਣ ਲਈ ਟ੍ਰਾਂਸਪਰਟ ਦੇ ਇੰਚਾਰਜ ਐਕਸੀਅਨ ਜਸਪਾਲ ਸਿੰਘ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁਕਿਆ।

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦਾ ਇਕ ਨਵਾਂ ਫੋਰਵ੍ਹੀਲਰ ਬੀਤੇ ਲਗਪਗ 6 ਮਹੀਨਿਆਂ ਤੋਂ ਨਿਗਮ ਕੈਂਪਸ ’ਚ ਉਸ ਪਾਸੇ ਖੜ੍ਹਾ ਹੈ, ਜਿਥੇ ਨਿਗਮ ਦਾ ਗੈਸ ਪੰਪ ਤੇ ਸਿਟੀ ਬੱਸ ਦਾ ਅੱਡਾ ਬਣਨ ਜਾ ਰਿਹਾ ਹੈ। ਸੂਤਰਾਂ ਅਨੁਸਾਰ ਨਗਰ ਨਿਗਮ ਨੇ ਲਗਪਗ 6 ਮਹੀਨੇ ਤੋਂ ਵੀ ਪਹਿਲਾਂ 18 ਇਲੈਕਟ੍ਰਾਨਿਕ ਫੋਰਵ੍ਹੀਲਰ ਖ਼ਰੀਦੇ ਸਨ ਤੇ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ’ਤੇ ਲਗਪਗ 3 ਮਹੀਨੇ ਦਾ ਸਮਾਂ ਲੱਗਾ ਸੀ ਤੇ ਇਸ ਤੋਂ ਬਾਅਦ ਜਦੋਂ ਉਕਤ ਫੋਰਵ੍ਹੀਲਰ ਵੱਖ-ਵੱਖ ਬ੍ਰਾਂਚਾਂ ਨੂੰ ਅਲਾਟ ਹੋਏ ਤਾਂ ਉਨ੍ਹਾਂ ਦੇ ਚਾਲਕਾਂ ਨੇ ਫੋਰਵ੍ਹੀਲਰ ਲੈਣ ਤੋਂ ਆਨਾਕਾਨੀ ਕੀਤੀ ਸੀ, ਕਿਉਂ ਇਕ ਇਹ ਫੋਰਵ੍ਹੀਲਰ ਡੀਜ਼ਲ ਜਾਂ ਪੈਟਰੋਲ ਨਾਲ ਨਹੀਂ ਚਲਦੇ ਸਨ, ਜਿਸ ਕਾਰਨ ਉਨ੍ਹਾਂ ਬਿਜਲੀ ਨਾਲ ਚੱਲਣ ਵਾਲੇ ਫੋਰਵ੍ਹੀਲਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਕਤ 18 ਫੋਰਵ੍ਹੀਲਰ ਲਗਪਗ 4 ਮਹੀਨੇ ਤਕ ਨਿਗਮ ਕੈਂਪਸ ’ਚ ਖੜ੍ਹੇ ਰਹੇ ਤੇ ਉਨ੍ਹਾਂ ਦੀ ਸੰਭਾਲ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਸਨ। ਜਿਸ ਕਾਰਨ ਉਹ ਖੜ੍ਹੇ-ਖੜ੍ਹੇ ਮਿੱਟੀ ਨਾਲ ਭਰ ਗਏ ਸਨ। ਜਦੋਂ ਨਿਗਮ ਪ੍ਰਸ਼ਾਸਨ ਦਾ ਫੋਰਵ੍ਹੀਲਰ ਚਾਲਕਾਂ ’ਤੇ ਦਬਾਅ ਪਿਆ ਤਾਂ ਉਨ੍ਹਾਂ ਡਰਦੇ ਮਾਰੇ ਫੋਰਵ੍ਹੀਲਰ ਚੁੱਕ ਲਏ ਸਨ ਪਰ ਉਕਤ ਫੋਰਵ੍ਹੀਲਰਾਂ ’ਚੋਂ ਇਕ ਅਜੇ ਵੀ ਨਿਗਮ ਕੈਂਪਸ ਵਿਖੇ ਜਿਥੇ ਨਿਗਮ ਦਾ ਨਵਾਂ ਚਾਰਜਿੰਗ ਸਟੇਸ਼ਨ ਬਣਨ ਜਾ ਰਿਹਾ ਹੈ, ਉਥੇ ਖੜ੍ਹਾ ਹੈ ਤੇ ਉਹ ਕਿਉਂ ਖੜ੍ਹਾ ਹੈ ਤੇ ਉਸ ਨੂੰ ਕਿਉਂ ਨਹੀਂ ਕਿਸੇ ਨੂੰ ਅਲਾਟ ਕੀਤਾ ਗਿਆ। ਇਹ ਫੋਰਵ੍ਹੀਲਰ ਨੂੰ ਲੈ ਕੇ ਨਗਰ ਨਿਗਮ ਵਿਖੇ ਵਧੇਰੇ ਚਰਚਾ ਚੱਲ ਰਹੀ ਹੈ। ਇਸ ਤੋਂ ਇਲਾਵਾ ਉਥੇ ਦੋ ਨਵੀਆਂ ਟਰਾਲੀਆਂ ਵੀ ਖੜ੍ਹੀਆਂ ਹਨ ਜਿਨ੍ਹਾਂ ਨੂੰ ਵੀ ਲਗਪਗ 6 ਮਹੀਨੇ ਤੋਂ ਵੱਧ ਸਮੇਂ ਤੋਂ ਖੜ੍ਹਾ ਕਰ ਰੱਖਿਆ ਹੈ ਤੇ ਉਨ੍ਹਾਂ ਨੂੰ ਕਿਉਂ ਨਹੀਂ ਚਲਾਇਆ ਗਿਆ, ਇਸ ਬਾਰੇ ਕੋਈ ਵੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਪਤਾ ਲਾਉਣ ਲਈ ਟ੍ਰਾਂਸਪਰਟ ਦੇ ਇੰਚਾਰਜ ਐਕਸੀਅਨ ਜਸਪਾਲ ਸਿੰਘ ਨੂੰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁਕਿਆ।
ਬੈਟਰੀਆਂ ਵੀ ਚੋਰੀ ਹੋਈਆਂ ਸਨ
ਇਸ ਦੌਰਾਨ ਜਦੋਂ ਨਗਰ ਨਿਗਮ ਨੇ ਉਕਤ ਇਲੈਕਟ੍ਰਾਨਿਕ ਟੈਂਪੂ ਖ਼ਰੀਦੇ ਸਨ ਤਾਂ ਉਸ ਸਮੇਂ ਉਨ੍ਹਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਸਨ ਤੇ ਨਗਰ ਨਿਗਮ ਪ੍ਰਸ਼ਾਸਨ ਨੇ ਲਗਪਗ 3 ਦਿਨ ਬਾਅਦ ਹੀ ਐੱਸਈ ਓਐਂਡਐੱਮ ਫੋਰਵ੍ਹੀਲਰਾਂ ਦੀਆਂ ਬੈਟਰੀਆਂ ਚੌਰੀ ਹੋਣ ਦੀ ਸੂਚਨਾ ਜਦੋਂ ਮੇਅਰ ਨੂੰ ਮਿਲੀ ਤਾਂ ਉਨ੍ਹਾਂ ਨਿਗਮ ਕਮਿਸ਼ਨਰ ਨੂੰ ਤੁਰੰਤ ਐੱਫਆਈਆਰ ਕਰਾਉਣ ਦੇ ਹੁਕਮ ਦਿੱਤੇ ਸਨ, ਪਰ ਇਸ ਦੇ ਬਾਵਜੂਦ ਅੱਜ ਤਕ ਕੋਈ ਕੇਸ ਦਰਜ ਨਹੀਂ ਹੋਇਆ ਤੇ ਨਾ ਹੀ ਬੈਟਰੀ ਚੋਰਾਂ ਦਾ ਪਤਾ ਲੱਗਾ ਹੈ।