ਨੋਟਿਸ ਵਾਪਸ ਕਰਵਾਉਣ ਲਈ ਡੀਸੀ ਦਫ਼ਤਰ ਮੂਹਰੇ ਮੁਜ਼ਾਹਰਾ
ਸਾਂਝਾ ਅਧਿਆਪਕ ਮੋਰਚਾ ਨੇ ਡਰੱਗ ਜਨਗਣਨਾ ’ਚ ਜਬਰੀ ਲਾਈਆਂ ਦੋਹਰੀਆਂ ਡਿਊਟੀਆਂ ਕਟਵਾਉਣ
Publish Date: Mon, 15 Jun 2026 08:02 PM (IST)
Updated Date: Mon, 15 Jun 2026 08:03 PM (IST)

-ਸਾਂਝਾ ਅਧਿਆਪਕ ਮੋਰਚਾ ਵੱਲੋਂ ਜਬਰੀ ਲਾਈਆਂ ਡਿਊਟੀਆਂ ਦਾ ਵਿਰੋਧ -ਜੀਏਟੂ ਡੀਸੀ ਨੂੰ ਦਿੱਤਾ ਮੰਗ ਪੱਤਰ ਸੰਘਰਸ਼ ਦੀ ਦਿੱਤੀ ਚਿਤਾਵਨੀ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਾਂਝਾ ਅਧਿਆਪਕ ਮੋਰਚਾ ਅਤੇ ਸਮੂਹ ਅਧਿਆਪਕ ਜਥਬੰਦੀਆਂ ਜ਼ਿਲ੍ਹਾ ਜਲੰਧਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਪਣੀ ਮਸ਼ਹੂਰੀ ਲਈ ਕੀਤੇ ਜਾ ਰਹੇ ਡਰੱਗ ਸਰਵੇ ’ਚ ਅਧਿਆਪਕਾਂ ਦੀਆਂ ਜ਼ਬਰੀ ਤੇ ਦੋਹਰੀਆਂ ਡਿਊਟੀਆਂ ਲਗਵਾਉਣ ਅਤੇ ਡਿਊਟੀ ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਾਰਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਕੰਪਲੈਕਸ ’ਚ ਨਾਅਰੇ ਲਾਏ, ਜਿਸ ਦੀ ਅਗਵਾਈ ਕਰਨੈਲ ਫਿਲੌਰ, ਨਵਪ੍ਰੀਤ ਸਿੰਘ ਬੱਲੀ, ਮੰਗਤ ਸਿੰਘ ਤੇ ਰਿਸ਼ੀ ਕੁਮਾਰ ਨੇ ਕੀਤੀ। ਇਸ ਮੌਕੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਜੀਏ ਟੂ ਡੀਸੀ ਜਲੰਧਰ ਨੂੰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਨੇ ਜਨਗਣਨਾ ਵਿੱਚ ਡਿਊਟੀਆਂ ਦਿੱਤੀਆਂ ਅਤੇ ਨਾਲ਼ ਹੀ ਪੰਜਾਬ ਸਰਕਾਰ ਵਲੋਂ ਡਰੱਗ ਜਨਗਣਨਾ ਵਿੱਚ ਧੱਕੇ ਨਾਲ ਦੋਹਰੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਅਤੇ ਡਿਊਟੀ ਨਾ ਜੁਆਇਨ ਕਰਨ ’ਤੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਤਨਖ਼ਾਹ ਰੋਕਣ ਤੇ ਕਾਰਵਾਈ ਕਰਨ ਲਈ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਤੀਰਥ ਸਿੰਘ ਬਾਸੀ, ਸੰਦੀਪ ਕੰਬੋਜ਼, ਸੁੱਖਵਿੰਦਰ ਸਿੰਘ ਮੱਕੜ, ਜਵਸੀਰ ਸਿੰਘ, ਵਿਨੋਦ ਭੱਟੀ, ਦੀਪਕ ਕੁਮਾਰ, ਅਮਰੀਕ ਸਿੰਘ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ, ਵਿਜੇ ਚੋਲਾਂਗ, ਵੇਦ ਰਾਜ ਸੁਖਚਰਨ ਆਦਿ ਆਗੂਆਂ ਨੇ ਮੰਗ ਕੀਤੀ ਕਿ , ਡਰੱਗ ਜਨਗਣਨਾ ਵਿੱਚ ਡਿਊਟੀਆਂ ਮੁਲਾਜ਼ਮਾਂ ਦੀ ਸਹਿਮਤੀ ਨਾਲ ਲਗਾਈਆਂ ਜਾਣ ਅਤੇ ਜ਼ਬਰੀ ਲਾਈਆਂ ਡਿਊਟੀਆਂ ’ਤੇ ਹਾਜ਼ਰ ਨਾ ਹੋਣ ਵਾਲ਼ੇ ਮੁਲਾਜ਼ਮਾਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਵਾਪਿਸ ਲਏ ਜਾਣ, ਜਨਗਣਨਾ ’ਚ ਪਹਿਲਾਂ ਡਿਊਟੀ ਕਰ ਚੁੱਕੇ ਅਧਿਆਪਕਾਂ ਅਤੇ ਬੀਐੱਲਓ ਦੀ ਸੇਵਾ ਨਿਭਾਅ ਰਹੇ ਮੁਲਾਜਮਾਂ ਦੀ ਦੁਬਾਰਾ ਡਿਊਟੀ ਨਾ ਲਾਈ ਜਾਵੇ, ਸਿੱਖਿਆ ਵਿਭਾਗ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਅਨੁਪਾਤ ਅਨੁਸਾਰ ਲਗਾਈਆਂ ਜਾਣ, ਅੰਮ੍ਰਿਤਸਰ ਵਾਂਗ ਬੇਰੁਜ਼ਗਾਰ ਤੋਂ ਮਿਹਨਤਾਨੇ ’ਤੇ ਕੰਮ ਕਰਵਾਇਆ ਜਾਵੇ। ਇਸ ਮੌਕੇ ਅਗੁਆਂ ਨੇ ਚਿਤਾਵਨੀ ਦਿੱਤੀ ਕਿ ਅਗਰ ਕਾਰਨ ਦੱਸੋ ਨੋਟਿਸ ਵਾਪਿਸ ਨਾ ਹੋਏ ਤਾਂ ਹੋਵੇਗਾ ਵੱਡਾ ਅੰਦੋਲਨ। ਇਸ ਮੌਕੇ ਰੁਪੇਸ਼ਨਾਰ, ਸੰਦੀਪ ਕੁਮਾਰ , ਆਸੀਸ ਅਗਰਵਾਲ, ਕਸ਼ਮੀਰ ਸਿੰਘ, ਪ੍ਰਮਿੰਦਰ ਸਿੰਘ, ਸੰਦੀਪ ਸਿੰਘ, ਹਰਕਿੰਦਰ ਸਿੰਘ , ਅਮਰਦੀਪ ਜਖ਼ੂ, ਅਨਿਲ ਕੁਮਾਰ ਭਗਤ, ਅਜੇ ਕੁਮਾਰ, ਨਵਨੀਤ ਕੌਰ, ਮੀਨਾ ਕਪੂਰ, ਸ਼ਰਮੀਲਾ ਸ਼ਰਮਾਂ, ਰਜਨੀ, ਵੰਦਨਾ ਭਾਟੀਆ, ਰਾਜਪ੍ਰੀਤ ਕੌਰ, ਅਨਾਮਿਕਾ, ਵੀਰਪਾਲ ਕੌਰ, ਹਰਪ੍ਰੀਤ ਕੌਰ, ਵਿਜੇ ਰੋਨੀ ਆਦਿ ਹਾਜ਼ਰ ਸਨ।