- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰ ਬਾਬਾ ਬੁਲੰਦੀ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

-ਝੰਡੇ ਤੇ ਚਾਦਰ ਦੀ ਰਸਮ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ ਵਾਲਿਆਂ) ਨੇ ਨਿਭਾਈ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਰਾਏਪੁਰ ਰਸੂਲਪੁਰ ਸਥਿਤ ਦਰਬਾਰ ਬਾਬਾ ਪੀਰ ਬੁਲੰਦੀ ਸ਼ਾਹ ਜੀ ’ਚ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਹ ਮੇਲਾ ਸਵਰਗੀ ਸਾਈ ਰੂਪ ਲਾਲ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ ਵਾਲਿਆਂ) ਦੇ ਅਸ਼ੀਰਵਾਦ ਸਦਕਾ ਸੁਖਜਿੰਦਰ ਵਿਰਦੀ, ਗੁਰਵੀਰ ਵਿਰਦੀ ਤੇ ਜਸਵਿੰਦਰ ਬੱਲ ਦੀ ਦੇਖ-ਰੇਖ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ ਵਾਲਿਆਂ), ਭੈਣ ਸੰਤੋਸ਼ ਕੁਮਾਰੀ ਤੇ ਹੋਰ ਸੰਤ-ਮਹਾਂਪੁਰਸ਼ਾਂ ਦੀ ਹਾਜ਼ਰੀ ’ਚ ਝੰਡਾ ਚੜ੍ਹਾਉਣ ਤੇ ਚਾਦਰ ਚੜ੍ਹਾਉਣ ਦੀ ਰਸਮ ਨਾਲ ਹੋਈ। ਇਸ ਉਪਰੰਤ ਚਿਰਾਗ ਰੋਸ਼ਨ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ। ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਸੰਜੀਵ ਰਾਜਾ ਨੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਈ। ਪ੍ਰਸਿੱਧ ਕਵਾਲ ਅਮਾਨ ਅਲੀ ਨੇ ਰੂਹਾਨੀ ਕਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਸੂਫੀ ਗਾਇਕਾ ਰਿਤੂ ਨੂਰਾਂ ਖਾਨ ਨੇ ਆਪਣੇ ਸੂਫੀਆਨਾ ਕਲਾਮਾਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਗਾਏ। ਹਾਸਰਸ ਕਲਾਕਾਰ ਅਮੀਰ ਆਲਮ ਨੇ ਵੀ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਿੱਕੀ ਅਤੇ ਹਰਬੰਸ ਸਿੰਘ ਹੋਠੀ ਨੇ ਸਾਂਝੇ ਤੌਰ 'ਤੇ ਬਾਖੂਬੀ ਨਿਭਾਈ। ਸੰਗਤਾਂ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁੱਟ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ ਵਾਲੇ), ਸੇਵਾ-ਮੁਕਤ ਐੱਸ.ਐੱਸ.ਪੀ. ਰਜਿੰਦਰ ਸਿੰਘ (ਹਲਕਾ ਇੰਚਾਰਜ ਕਾਂਗਰਸ ਕਰਤਾਰਪੁਰ), ਭੈਣ ਸੰਤੋਸ਼ ਕੁਮਾਰੀ (ਪ੍ਰਧਾਨ, ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ), ਰਾਜਕੁਮਾਰ ਡੋਗਰ, ਸੁਖਜਿੰਦਰ ਵਿਰਦੀ, ਗੁਰਵੀਰ ਵਿਰਦੀ, ਬੀਬੀ ਗੁਰਦੇਵ ਕੌਰ, ਰਜਨੀ, ਪ੍ਰੀਤੀ, ਸੁਖਰਾਜ ਵਿਰਦੀ, ਗੁਰਰੂਪ ਵਿਰਦੀ, ਪ੍ਰਿਥੀਪਾਲ ਸਿੰਘ ਬੱਲ, ਜਸਵਿੰਦਰ ਬੱਲ, ਹਰਬੰਸ ਸਿੰਘ ਹੋਠੀ, ਸਰਪੰਚ ਐੱਮਡੀ ਮੰਗਾ ਕਾਹਨਪੁਰ, ਲਵਪ੍ਰੀਤ, ਕੁਲਦੀਪ ਮੰਨਣ, ਮਨਦੀਪ ਸਿੰਘ ਹੋਠੀ, ਇਮਦਾਦ ਅਲੀ, ਪ੍ਰਦੀਪ ਕੁਮਾਰ ਦੀਪਾ (ਸਾਬਕਾ ਸਰਪੰਚ), ਗੁਰਮੀਤ ਸਿੰਘ ਸੋਨੂ, ਸੁਰੇਸ਼ ਸੈਣੀ, ਰਵੀ (ਦਿੱਲੀ), ਸੀ.ਕੇ. ਜੱਸੀ, ਰਾਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗਾਇਕ ਕਲਾਕਾਰਾਂ, ਸੇਵਾਦਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।