ਦਰਬਾਰ ਹਜ਼ਰਤ ਸਾਂਈ ਫੱਜੇਸ਼ਾਹ ਜੀ ਦਾ ਸਲਾਨਾ ਜੋੜ ਮੇਲਾ 1 ਅਤੇ 2 ਜੁਲਾਈ ਨੂੰ; ਸੰਗਤਾਂ ਵੱਲੋਂ ਤਿਆਰੀਆਂ ਜ਼ੋਰਾਂ 'ਤੇ
ਦਰਬਾਰ ਹਜ਼ਰਤ ਸਾਂਈ ਫੱਜੇਸ਼ਾਹ ਜੀ ਅਤੇ ਬਾਬਾ ਇੱਛਾਧਾਰੀ ਸ਼ਿਵ ਮੰਦਰ ਸਿਕੰਦਰਪੁਰ ਵਿਖੇ 24ਵਾਂ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਗੁਰਪਿੰਦਰ ਸਿੰਘ ਸੂਸ ਦੀ ਅਗਵਾਈ ਵਿੱਚ 1 ਅਤੇ 2 ਜੁਲਾਈ 2026 ਨੂੰ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੌਰਾਨ ਧਾਰਮਿਕ ਰਸਮਾਂ, ਸੂਫ਼ੀਆਨਾ ਰੰਗ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਸਿੱਧ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਸੰਗਤਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੀਆਂ।
Publish Date: Sat, 27 Jun 2026 01:11 PM (IST)
Updated Date: Sat, 27 Jun 2026 01:12 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ - ਦਰਬਾਰ ਹਜ਼ਰਤ ਸਾਂਈ ਫੱਜੇਸ਼ਾਹ ਜੀ ਅਤੇ ਬਾਬਾ ਇੱਛਾਧਾਰੀ ਸ਼ਿਵ ਮੰਦਰ ਸਿਕੰਦਰਪੁਰ ਵਿਖੇ 24ਵਾਂ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਗੁਰਪਿੰਦਰ ਸਿੰਘ ਸੂਸ ਦੀ ਅਗਵਾਈ ਵਿੱਚ 1 ਅਤੇ 2 ਜੁਲਾਈ 2026 ਨੂੰ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੌਰਾਨ ਧਾਰਮਿਕ ਰਸਮਾਂ, ਸੂਫ਼ੀਆਨਾ ਰੰਗ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਸਿੱਧ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਸੰਗਤਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹਿਣਗੀਆਂ।
ਪ੍ਰਬੰਧਕ ਕਮੇਟੀ ਅਨੁਸਾਰ 1 ਜੁਲਾਈ, ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ। ਸ਼ਾਮ 4 ਵਜੇ ਚਿਰਾਗਾਂ ਦੀ ਰਸਮ ਹੋਵੇਗੀ, ਜਦਕਿ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ।
2 ਜੁਲਾਈ, ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਪ੍ਰਸਿੱਧ ਪੰਜਾਬੀ ਅਤੇ ਸੂਫ਼ੀ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਸਿੱਧ ਗਾਇਕ ਕੰਠ ਕਲੇਰ, ਕੁਲਵਿੰਦਰ ਕਿੰਦਾ, ਅਰਜਨ ਲਾਡਲਾ, ਅਸ਼ੀਸ਼ ਕੌਰ, ਅਬਾਦ ਸ਼ੌਕਤ ਅਲੀ ਕਵਾਲ ਅਤੇ ਈਸ਼ਾ ਨਕਾਲ ਪਾਰਟੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਮੇਲੇ ਦੌਰਾਨ ਦੋਵੇਂ ਦਿਨ ਸੰਗਤਾਂ ਲਈ ਠੰਡੀ-ਮਿੱਠੀ ਛਬੀਲ ਅਤੇ ਗੁਰੂ ਕਾ ਅਤੁੱਟ ਲੰਗਰ ਲਗਾਤਾਰ ਵਰਤਾਇਆ ਜਾਵੇਗਾ।