- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਨ ਵਾਲਾ ਅਧਿਆਪਕ ਬਰੀ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ 10 ਸਾਲ ਦੀ ਨਾਬਾਲਗ ਬੱਚੀ ਨੂੰ ਕੁਸ਼ਤੀ ਸਿਖਾਉਣ ਦੇ ਬਹਾਨੇ ਨਾਲ ਗੋਦ ’ਚ ਬਿਠਾ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ ਸ਼ਿਵ ਕੁਮਾਰ ਪੁੱਤਰ ਸੁਰੇਸ਼ ਸ਼ਰਮਾ ਵਾਸੀ ਕੈਲਾਸ਼ ਨਗਰ, ਫਾਜ਼ਿਲਕਾ ਨੂੰ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਉਕਤ ਖ਼ਿਲਾਫ਼ ਮਿਤੀ 4 ਜੁਲਾਈ 2025 ਨੂੰ ਥਾਣਾ ਸਦਰ ’ਚ ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਦੀ 10 ਸਾਲ ਦੀ ਬੱਚੀ ਸਰਕਾਰੀ ਸਕੂਲ ’ਚ ਪੜ੍ਹਦੀ ਸੀ ਤੇ ਸ਼ਿਵ ਕੁਮਾਰ ਜੋ ਅਧਿਆਪਕ ਹੈ 2 ਮਹੀਨੇ ਪਹਿਲਾਂ ਹੀ ਉਸ ਦੀ ਬੱਚੀ ਦੇ ਸਕੂਲ ’ਚ ਆਇਆ ਸੀ ਤੇ ਮੰਗਣੀ ਹੋਣ ਦੀ ਖ਼ੁਸ਼ੀ ’ਚ ਬੱਚਿਆਂ ਨੂੰ ਪਾਰਟੀ ਦੇ ਰਿਹਾ ਸੀ ਤੇ ਇਸ ਦੌਰਾਨ ਉਹ ਮੇਰੀ ਬੱਚੀ ਨੂੰ ਦੂਜੇ ਕਮਰੇ ’ਚ ਲੈ ਗਿਆ ਤੇ ਕਿਹਾ ਕਿ ਕੁਸ਼ਤੀ ਸਿਖਾਉਂਦਾ ਹਾਂ ਇਹ ਕਹਿ ਕੇ ਉਸ ਨੇ ਬੱਚੀ ਨੂੰ ਗੋਦ ’ਚ ਬੈਠਣ ਲਈ ਕਿਹਾ, ਜਿਸ ’ਤੇ ਬੱਚੀ ਨੇ ਮਨ੍ਹਾ ਕਰ ਦਿੱਤਾ ਤੇ ਡਰ ਨਾਲ ਉਹ ਰੋਣ ਲੱਗ ਪਈ ਤੇ ਸ਼ਿਵ ਕੁਮਾਰ ਨੇ ਅੰਦਰੋਂ ਦਰਵਾਜ਼ ਬੰਦ ਕਰ ਲਿਆ। ਇਸ ਦੌਰਾਨ ਬੱਚੀ ਨੇ ਰੌਲਾ ਪਾ ਦਿੱਤਾ। ਬੱਚੀ ਦੀ ਆਵਾਜ਼ ਸੁਣ ਦੇ ਬਾਹਰ ਗਲੀ ’ਚ ਬੈਠੀ ਔਰਤ ਸ਼ਿੰਦੋ ਅੰਦਰ ਆ ਗਈ। ਸ਼ਿੰਦੋ ਦੇ ਅੰਦਰ ਆਉਣ ’ਤੇ ਦਰਵਾਜ਼ੇ ਦੀ ਖੜਾਕ ਸੁਣ ਕੇ ਸ਼ਿਵ ਕੁਮਾਰ ਬਾਹਰ ਚਲਾ ਗਿਆ। ਬੱਚੀ ਨੂੰ ਰੋਂਦੇ ਹੋਏ ਵੇਖ ਨੇ ਸ਼ਿੰਦੋ ਨੇ ਬੱਚੀ ਦੇ ਘਰਦਿਆਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਬੱਚੀ ਨੇ ਸਾਰੀ ਗੱਲ ਦੱਸੀ ਤੇ ਬੱਚੀ ਦੀ ਮਾਂ ਨੇ ਉਕਤ ਅਧਿਆਪਕ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਸ਼ਿਵ ਕੁਮਾਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।