- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਵਾਈਆਂ ਦੀ ਦੁਕਾਨ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਸੁਨੀਲ ਨੂੰ 7 ਸਾਲ ਦੀ ਕੈਦ

ਚੰਦੀਪ ਭੱਲਾ ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਦਵਾਈਆਂ ਦੀ ਦੁਕਾਨ ’ਤੇ ਲੁੱਟ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਮੁਲਜ਼ਮ ਕਰਾਰ ਦਿੰਦੇ ਹੋਏ ਸੁਨੀਲ ਕੁਮਾਰ ਪੁੱਤਰ ਰੂਪ ਲਾਲ ਵਾਸੀ ਸ਼ੇਖ਼ੂਪੁਰਾ, ਥਾਣਾ ਬਿਲਗਾ, ਜਲੰਧਰ ਨੂੰ 7 ਸਾਲ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮ ਨੂੰ 2 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ। ਮੁਲਜ਼ਮ ਖ਼ਿਲਾਫ਼ ਮਿਤੀ 30 ਸਤੰਬਰ 2012 ਨੂੰ ਥਾਣਾ ਰਾਮਾ ਮੰਡੀ ’ਚ ਦੁਕਾਨ ਮਾਲਕ ਬਲਵਿੰਦਰ ਕੁਮਾਰ ਵਾਸੀ ਗੁਰੂ ਨਾਨਕ ਪੁਰਾ ਵੈਸਟ, ਜਲੰਧਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਉਹ ਸੁੱਚੀ ਪਿੰਡ ’ਚ ਦਵਾਈਆਂ ਦੀ ਦੁਕਾਨ ਕਰਦਾ ਹੈ ਤੇ ਘਟਨਾ ਵਾਲੇ ਦਿਨ ਤਿੰਨ ਜਣੇ ਮੂੰਹ ਲਪੇਟ ਕੇ ਮੋਟਰਸਾਈਕਲ ’ਤੇ ਆਏ ਤੇ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕੀਤੀ ਤੇ ਜਾਨ ਬਚਾਉਣ ਲਈ ਦੁਕਾਨ ਦੇ ਪਿਛਲੇ ਦਰਵਾਜੇ ’ਚੋਂ ਬਾਹਰ ਨਿਕਲ ਗਿਆ ਤੇ ਰੌਲਾ ਪਾ ਦਿੱਤਾ। ਲੋਕ ਇਕੱਠੇ ਹੋ ਗਏ ਤੇ ਸੁਨੀਲ ਕੁਮਾਰ ਨੂੰ ਕਾਬੂ ਕਰ ਲਿਆ ਤੇ ਬਾਕੀ ਦੋਵੇਂ ਦੌੜ ਗਏ। ਅੱਜ ਇਸੇ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਸੁਨੀਲ ਕੁਮਾਰ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।